(Source: ECI/ABP News/ABP Majha)
ਭਾਰਤ 'ਚ PUBG ਦੀ ਹੋ ਸਕਦੀ ਵਾਪਸੀ! ਇਸ ਵਜ੍ਹਾ ਕਾਰਨ ਲੋਕਾਂ ਦੀਆਂ ਵਧੀਆਂ ਉਮੀਦਾਂ
ਭਾਰਤ ਅਤੇ ਚੀਨ 'ਚ ਚੀਨ ਦੀ ਕੰਪਨੀ ਟੈਸੇਂਟ ਗੇਮਸ ਪਬਜੀ ਮੋਬਾਇਲ ਅਤੇ ਪਬਜੀ ਮੋਬਾਇਲ ਲਾਈਟ ਦਾ ਸੰਚਾਲਨ ਕਰ ਰਹੀ ਸੀ।
ਨਵੀਂ ਦਿੱਲੀ: ਹਾਲ ਹੀ 'ਚ ਪਬਜੀ ਦੇ ਡਿਵੈਲਪਰ ਪਬਜੀ ਕਾਰਪੋਰੇਸ਼ਨ ਨੇ ਭਾਰਤ ਇਕ ਐਸੋਸੀਏਟ ਪੱਧਰ ਦੇ ਮੈਨੇਜਰ ਨੂੰ ਨਿਯੁਕਤ ਕਰਨ ਲਈ ਲਿੰਕਡਿਨ 'ਤੇ ਨੌਕਰੀ ਲਈ ਵੈਕੇਂਸੀ ਪੋਸਟ ਕੀਤੀ ਹੈ। ਇਸ ਵੈਕੇਂਸੀ ਨੂੰ ਦੇਖਕੇ ਲੋਕਾਂ ਦੀ ਉਮੀਦ ਇਕ ਵਾਰ ਫਿਰ ਜਾਗ ਗਈ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਭਾਰਤ 'ਚ ਪਬਜੀ ਦੀ ਵਾਪਸੀ ਜਲਦ ਹੋ ਸਕਦੀ ਹੈ। ਸਰਕਾਰ ਨੇ ਪਿਛਲੇ ਹਫਤੇ ਇਸ ਗੇਮ ਨੂੰ ਭਾਰਤ 'ਚ ਬੈਨ ਕਰ ਦਿੱਤਾ ਸੀ।
ਕਿਸ ਅਹੁਦੇ ਲਈ ਵੈਕੇਂਸੀ:
ਲਿੰਕੇਡਿਨ 'ਤੇ ਪਾਈ ਗਈ ਵੈਕੇਂਸੀ ਦੇ ਮੁਤਾਬਕ ਇਹ ਅਹੁਦਾ ਕਾਰਪੋਰੇਟ ਡਿਵੈਲਪਮੈਂਟ ਡਿਵੀਜ਼ਨ ਮੈਨੇਜਰ ਲਈ ਹੈ। ਇਸ ਜੌਬ ਲਈ ਕਰੀਬ 5 ਸਾਲ ਦਾ ਤਜ਼ਰਬਾ ਚਾਹੀਦਾ ਸੀ। ਇਸ ਤੋਂ ਪਹਿਲਾਂ ਸਤੰਬਰ 'ਚ ਪਬਜੀ ਕਾਰਪੋਰੇਸ਼ਨ ਨੇ ਚੀਨ ਦੀ ਟੇਂਸੈਂਟ ਗੇਮਸ ਤੋਂ ਨਾਤਾ ਤੋੜਨ ਦਾ ਫੈਸਲਾ ਕਰ ਲਿਆ ਹੈ। ਪਬਜੀ ਗੇਮ ਨੂੰ ਦੱਖਣੀ ਕੋਰੀਆ ਦੀ ਕੰਪਨੀ ਪਬਜੀ ਕਾਰਪੋਰੇਸ਼ਨ ਨੇ ਤਿਆਰ ਕੀਤਾ ਹੈ। ਪਰ ਭਾਰਤ ਅਤੇ ਚੀਨ 'ਚ ਚੀਨ ਦੀ ਕੰਪਨੀ ਟੈਸੇਂਟ ਗੇਮਸ ਪਬਜੀ ਮੋਬਾਇਲ ਅਤੇ ਪਬਜੀ ਮੋਬਾਇਲ ਲਾਈਟ ਦਾ ਸੰਚਾਲਨ ਕਰ ਰਹੀ ਸੀ।
ਪੰਜਾਬ 'ਚ 26 ਰੇਲਵੇ ਟ੍ਰੈਕ ਖਾਲੀ, ਅੰਮ੍ਰਿਤਸਰ 'ਚ ਅਜੇ ਵੀ ਡਟੇ ਕਿਸਾਨ
ਕੁਝ ਲੋਕ ਮੰਨ ਰਹੇ ਹਨ ਕਿ ਪਬਜੀ ਮੋਬਾਇਲ ਭਾਰਤ 'ਚ ਵਾਪਸੀ ਕਰ ਰਿਹਾ ਹੈ। ਹਾਲਾਂਕਿ ਇਹ ਅਜੇ ਸਪਸ਼ਟ ਨਹੀਂ ਹੋ ਸਕਿਆ ਕਿ ਪਬਜੀ ਮੋਬਾਇਲ ਭਾਰਤ 'ਚ ਵਾਪਸੀ ਕਰਨ ਵਾਲਾ ਹੈ ਜਾਂ ਨਹੀਂ।
ਪੰਜਾਬ ਦੇ ਅੰਗ-ਸੰਗ (13): ਡਿਜੀਟਲ ਦੌਰ 'ਚ ਵਿਸਰਿਆ ਤੰਦਰੁਸਤੀ ਦਾ ਰਾਜ਼
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ