Samsung ਨੇ 10 ਹਜ਼ਾਰ ਰੁਪਏ ਤੋਂ ਘੱਟ ਕੀਮਤ 'ਚ ਲਾਂਚ ਕੀਤਾ ਨਵਾਂ ਸਮਾਰਟਫੋਨ, ਮਿਲੇਗਾ 50MP ਕੈਮਰਾ, ਜਾਣੋ ਪੂਰੀ ਡਿਟੇਲ
ਜੇਕਰ ਤੁਸੀਂ ਨਵਾਂ ਫੋਨ ਲੈਣ ਬਾਰੇ ਸੋਚ ਰਹੇ ਜਾਂ ਫਿਰ ਕਿਸੇ ਨੂੰ ਗਿਫਟ ਕਰਨਾ ਚਾਹੁੰਦੇ ਹੋ ਤਾਂ ਸੈਮਸੰਗ ਦਾ ਇਹ ਫੋਨ ਜੋ ਕਿ ਹਾਲ ਦੇ ਵਿੱਚ ਭਾਰਤੀ ਬਾਜ਼ਾਰ 'ਚ ਨਵਾਂ ਸਮਾਰਟਫੋਨ ਲਾਂਚ ਕੀਤਾ ਹੈ। ਇਹ 10000 ਤੋਂ ਵੀ ਘੱਟ ਕੀਮਤ 'ਚ ਇਹ ਸ਼ਾਨਦਾਰ
Samsung Galaxy A06 Smartphone Launched in India: ਸੈਮਸੰਗ ਨੇ ਭਾਰਤੀ ਬਾਜ਼ਾਰ 'ਚ ਇਕ ਹੋਰ ਨਵਾਂ ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਇਸ ਫੋਨ ਦਾ ਨਾਂ Samsung Galaxy A06 ਰੱਖਿਆ ਗਿਆ ਹੈ। ਇਸ ਫੋਨ ਨੂੰ ਸੈਮਸੰਗ ਦੀ ਅਧਿਕਾਰਤ ਵੈੱਬਸਾਈਟ 'ਤੇ ਲਿਸਟ ਕੀਤਾ ਗਿਆ ਹੈ। ਇਸ ਹੈਂਡਸੈੱਟ 'ਚ ਕਈ ਚੰਗੇ ਫੀਚਰਸ, ਕੈਮਰਾ ਅਤੇ ਬੈਟਰੀ ਦਿੱਤੀ ਗਈ ਹੈ।
Samsung Galaxy A06 ਵਿੱਚ 50MP ਕੈਮਰਾ ਅਤੇ 500 mAh ਬੈਟਰੀ ਹੈ। ਇਸ ਹੈਂਡਸੈੱਟ ਦੀ ਸ਼ੁਰੂਆਤੀ ਕੀਮਤ 9,999 ਰੁਪਏ ਰੱਖੀ ਗਈ ਹੈ, ਜਿਸ ਵਿੱਚ 64GB ਸਟੋਰੇਜ ਉਪਲਬਧ ਹੈ। ਇਸ ਤੋਂ ਇਲਾਵਾ ਇਸ ਦਾ 4GB 128 GB ਵੇਰੀਐਂਟ 11,499 ਰੁਪਏ 'ਚ ਮਿਲੇਗਾ। ਸੈਮਸੰਗ ਏ ਸੀਰੀਜ਼ ਦਾ ਇਹ ਫੋਨ ਸੈਮਸੰਗ ਇੰਡੀਆ ਈ-ਸਟੋਰ 'ਤੇ ਉਪਲਬਧ ਹੈ। ਆਉਣ ਵਾਲੇ ਦਿਨਾਂ 'ਚ ਇਸ ਨੂੰ ਈ-ਕਾਮਰਸ ਸਟੋਰਾਂ 'ਤੇ ਵੀ ਉਪਲੱਬਧ ਕਰਾਇਆ ਜਾਵੇਗਾ।
ਜਾਣੋ Samsung Galaxy A06 ਦੀਆਂ ਵਿਸ਼ੇਸ਼ਤਾਵਾਂ
Samsung Galaxy A06 ਵਿੱਚ 6.7 ਇੰਚ ਦਾ IPS LCD ਪੈਨਲ ਹੈ, ਜੋ HD ਰੈਜ਼ੋਲਿਊਸ਼ਨ ਨਾਲ ਆਉਂਦਾ ਹੈ। ਇਸ 'ਚ ਯੂਜ਼ਰਸ ਨੂੰ 60 HZ ਦਾ ਰਿਫਰੈਸ਼ ਰੇਟ ਮਿਲਦਾ ਹੈ। ਇਸ ਹੈਂਡਸੈੱਟ 'ਚ MediaTek Helio G85 ਚਿਪਸੈੱਟ ਅਤੇ Mali-G52 MP2 GPU ਦੀ ਵਰਤੋਂ ਕੀਤੀ ਗਈ ਹੈ। ਫੋਨ 'ਚ 4 ਜੀਬੀ ਰੈਮ ਅਤੇ 128 ਜੀਬੀ ਇੰਟਰਨਲ ਸਟੋਰੇਜ ਹੈ। ਇਸ ਤੋਂ ਇਲਾਵਾ ਇਸ 'ਚ 1 ਟੀਬੀ ਤੱਕ ਦਾ ਮਾਈਕ੍ਰੋਐੱਸਡੀ ਕਾਰਡ ਲਗਾਇਆ ਜਾ ਸਕਦਾ ਹੈ।
Samsung Galaxy A06 ਦਾ ਕੈਮਰਾ ਸੈੱਟਅਪ
Samsung Galaxy A06 'ਚ ਡਿਊਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਵਿੱਚ 50MP ਪ੍ਰਾਇਮਰੀ ਕੈਮਰਾ ਅਤੇ 2MP ਸੈਕੰਡਰੀ ਕੈਮਰਾ ਹੈ। ਸੈਮਸੰਗ ਦਾ ਇਹ ਫੋਨ 8MP ਸੈਲਫੀ ਕੈਮਰੇ ਨਾਲ ਆਉਂਦਾ ਹੈ।
Samsung Galaxy A06 ਬੈਟਰੀ ਅਤੇ ਚਾਰਜਰ
Samsung Galaxy A06 ਸਮਾਰਟਫੋਨ 'ਚ 5000 mAh ਦੀ ਬੈਟਰੀ ਹੈ, ਜੋ 25W ਫਾਸਟ ਚਾਰਜਿੰਗ ਦੇ ਨਾਲ ਆਉਂਦੀ ਹੈ। ਇਸ ਵਿੱਚ ਬਲੂਟੁੱਥ v5.3 GPS ਅਤੇ USB ਟਾਈਪ-ਸੀ ਪੋਰਟ ਵੀ ਹੈ।
Samsung Galaxy A0 ਦਾ OS
ਤੁਹਾਨੂੰ ਦੱਸ ਦੇਈਏ ਕਿ ਇਹ ਫੋਨ One UI 6.1 ਬੇਸਡ ਐਂਡ੍ਰਾਇਡ 14 'ਤੇ ਕੰਮ ਕਰਦਾ ਹੈ। ਇਸ ਹੈਂਡਸੈੱਟ ਨੂੰ ਤਿੰਨ ਸਾਲਾਂ ਲਈ ਦੋ OS ਅਪਡੇਟ ਅਤੇ ਸੁਰੱਖਿਆ ਅਪਡੇਟ ਮਿਲਣਗੇ। ਹੋਰ ਫੀਚਰਸ ਦੀ ਗੱਲ ਕਰੀਏ ਤਾਂ ਇਸ 'ਚ ਸਾਈਡ ਮਾਊਂਟਿਡ ਫਿੰਗਰਪ੍ਰਿੰਟ ਸਕੈਨਰ ਅਤੇ ਫੇਸ ਅਨਲਾਕ ਸਿਸਟਮ ਦਿੱਤਾ ਗਿਆ ਹੈ।