16 ਸਾਲਾ ਲੜਕੇ ਨੇ ਕੀਤਾ ਐਪਲ ਦਾ ਡੇਟਾ ਹੈਕ

ਸਿਡਨੀ: ਐਪਲ ਨਾਲ ਕੰਮ ਕਰਨ ਦਾ ਸੁਫਨਾ ਦੇਖਣ ਵਾਲੇ ਸਕੂਲੀ ਬੱਚੇ ਨੇ ਕੰਪਨੀ ਦੇ ਕੰਪਿਊਟਰ ਸਿਸਟਮ ਨੂੰ ਸੰਨ੍ਹ ਲਾ ਕੇ ਡੋਟਾ ਚੋਰੀ ਕਰ ਲਿਆ। ਕੰਪਨੀ ਦਾ ਕਹਿਣਾ ਹੈ ਕਿ ਗਾਹਕਾਂ ਨਾਲ ਜੁੜੇ ਡੇਟਾ ਨਾਲ ਕੋਈ ਛੇੜਛਾੜ ਹੋਈ।
ਵਿਕਟੋਰੀਆ ਦੀ ਬਾਲ ਅਦਾਲਤ ਨੂੰ ਦੱਸਿਆ ਗਿਆ ਕਿ ਨਾਬਾਲਗ ਨੇ ਐਪਲ ਦੀ ਵੱਡੀ ਤੇ ਸ਼ਕਤੀਸ਼ਾਲੀ ਡੇਟਾ ਪ੍ਰੋਸੈਸਿੰਗ ਪ੍ਰਣਾਲੀ ਮੇਨਫ੍ਰੇਮ 'ਚ ਆਪਣੇ ਮੈਲਬਰਨ ਸਥਿਤ ਘਰ 'ਚ ਡੇਟਾ ਹੈਕ ਕਰਕੇ 90 ਜੀਬੀ ਦੀ ਸੁਰੱਖਿਅਤ ਫਾਈਲ ਡਾਊਨਲੋਡ ਕੀਤੀ।
ਲੜਕੇ ਦੀ ਉਮਰ ਉਸ ਵੇਲੇ 16 ਸਾਲ ਸੀ ਤੇ ਉਸ ਨੇ ਇੱਕ ਸਾਲ 'ਚ ਸਿਸਟਮ ਤੱਕ ਕਈ ਵਾਰ ਪਹੁੰਚ ਬਣਾਈ। ਉਹ ਐਪਲ ਦਾ ਪ੍ਰਸ਼ੰਸਕ ਸੀ ਤੇ ਕੰਪਨੀ ਨਾਲ ਕੰਮ ਕਰਨਾ ਚਾਹੁੰਦਾ ਸੀ।
ਐਪਲ ਨੇ ਅੱਜ ਜਾਰੀ ਕੀਤੇ ਬਿਆਨ 'ਚ ਕਿਹਾ ਕਿ ਉਸ ਦੀਆਂ ਟੀਮਾਂ ਨੇ ਇਸ ਘਟਨਾ ਦਾ ਪਤਾ ਲਾਇਆ, ਇਸ ਨੂੰ ਰੋਕਿਆ ਤੇ ਇਸ ਦੀ ਸ਼ਿਕਾਇਤ ਕੀਤੀ। ਪੁਲਿਸ ਨੇ ਲੜਕੇ ਦੇ ਘਰ 'ਚ ਛਾਪੇਮਾਰੀ ਕਰਕੇ ਉੱਥੋਂ ਹੈਕ ਕੀਤੀ ਗਈ ਫਾਈਲ ਵੀ ਪ੍ਰਾਪਤ ਕੀਤੀ।
ਲੜਕੇ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ। ਅਗਲੇ ਮਹੀਨੇ ਮਾਮਲਾ ਫਿਰ ਤੋਂ ਅਦਾਲਤ 'ਚ ਆ ਸਕਦਾ ਹੈ ਜਿੱਥੇ ਉਸ ਦੀ ਸਜ਼ਾ 'ਤੇ ਫੈਸਲਾ ਹੋਵੇਗਾ।






















