(Source: ECI/ABP News/ABP Majha)
Spying With Mobile Phone: ਮੋਬਾਈਲ ਕੈਮਰੇ ਰਾਹੀਂ ਹੋ ਰਹੀ ਤੁਹਾਡੀ ਜਾਸੂਸੀ, ਤੁਰੰਤ ਫ਼ੋਨ 'ਚ ਚੈੱਕ ਕਰੋ ਇਹ ਚੀਜ਼
Spying With Mobile Phone: ਅਜੋਕੇ ਸਮੇਂ ਵਿੱਚ ਸਾਈਬਰ ਅਪਰਾਧ ਦੇ ਮਾਮਲਿਆਂ ਵਿੱਚ ਕਾਫੀ ਵਾਧਾ ਹੋਇਆ ਹੈ। ਸਾਈਬਰ ਅਪਰਾਧੀ ਨਵੇਂ-ਨਵੇਂ ਤਰੀਕਿਆਂ ਨਾਲ ਲੋਕਾਂ ਨੂੰ ਠੱਗ ਰਹੇ ਹਨ ਤੇ ਮੋਬਾਈਲ ਹੈਕ ਕਰ ਰਹੇ ਹਨ।
Spying With Mobile Phone: ਅਜੋਕੇ ਸਮੇਂ ਵਿੱਚ ਸਾਈਬਰ ਅਪਰਾਧ ਦੇ ਮਾਮਲਿਆਂ ਵਿੱਚ ਕਾਫੀ ਵਾਧਾ ਹੋਇਆ ਹੈ। ਸਾਈਬਰ ਅਪਰਾਧੀ ਨਵੇਂ-ਨਵੇਂ ਤਰੀਕਿਆਂ ਨਾਲ ਲੋਕਾਂ ਨੂੰ ਠੱਗ ਰਹੇ ਹਨ ਤੇ ਮੋਬਾਈਲ ਹੈਕ ਕਰ ਰਹੇ ਹਨ। ਕੀ ਤੁਸੀਂ ਜਾਣਦੇ ਹੋ ਕਿ ਹੈਕਰ ਤੁਹਾਡੇ ਸਮਾਰਟਫੋਨ ਦਾ ਕੈਮਰਾ ਹੈਕ ਕਰ ਸਕਦੇ ਹਨ ਤੇ ਤੁਹਾਡੀ ਜਾਸੂਸੀ ਕਰ ਸਕਦੇ ਹਨ। ਹੈਕਰਸ ਸਮਾਰਟਫੋਨ ਵਿੱਚ ਸੰਨ੍ਹ ਲਾ ਕੇ ਕੈਮਰਾ ਹੈਕ ਕਰ ਲੈਂਦੇ ਹਨ।
ਇਸ ਤੋਂ ਬਾਅਦ, ਉਹ ਤੁਹਾਡੇ ਸਮਾਰਟਫੋਨ ਦੇ ਕੈਮਰੇ ਰਾਹੀਂ ਤੁਹਾਡੀ ਨਿੱਜੀ ਜ਼ਿੰਦਗੀ ਵਿੱਚ ਵੀ ਝਾਤ ਮਾਰ ਸਕਦੇ ਹਨ। ਜੇਕਰ ਤੁਹਾਨੂੰ ਵੀ ਲੱਗਦਾ ਹੈ ਕਿ ਤੁਹਾਡਾ ਕੈਮਰਾ ਹੈਕ ਹੋ ਗਿਆ ਹੈ ਜਾਂ ਕੋਈ ਤੁਹਾਡੇ ਕੈਮਰੇ ਜ਼ਰੀਏ ਤੁਹਾਡੀ ਜਾਸੂਸੀ ਕਰ ਰਿਹਾ ਹੈ, ਤਾਂ ਅਸੀਂ ਤੁਹਾਨੂੰ ਕੁਝ ਅਜਿਹੇ ਟ੍ਰਿਕਸ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਸੀਂ ਆਸਾਨੀ ਨਾਲ ਪਤਾ ਲਗਾ ਸਕਦੇ ਹੋ ਕਿ ਤੁਹਾਡੇ ਕੈਮਰੇ ਰਾਹੀਂ ਕੌਣ ਤੁਹਾਡੀ ਜਾਸੂਸੀ ਕਰ ਰਿਹਾ ਹੈ?
ਸਮਾਰਟਫ਼ੋਨ ਹੀ ਦੱਸੇਗਾ ਜਾਸੂਸੀ ਬਾਰੇ
ਦੱਸ ਦਈਏ ਕਿ ਆਈਫੋਨ ਤੇ ਨਵੇਂ ਐਂਡ੍ਰਾਇਡ ਸਮਾਰਟਫੋਨਸ 'ਚ ਅਜਿਹੇ ਕਈ ਫੀਚਰਸ ਦਿੱਤੇ ਗਏ ਹਨ। ਇਨ੍ਹਾਂ ਫੀਚਰਸ ਦੀ ਮਦਦ ਨਾਲ ਤੁਸੀਂ ਆਸਾਨੀ ਨਾਲ ਜਾਣ ਸਕਦੇ ਹੋ ਕਿ ਤੁਹਾਡੇ ਫੋਨ ਦਾ ਕੈਮਰਾ ਜਾਂ ਮਾਈਕ ਵਰਤਿਆ ਜਾ ਰਿਹਾ ਹੈ ਜਾਂ ਨਹੀਂ। ਇਸ ਨਾਲ ਤੁਸੀਂ ਆਈਫੋਨ ਜਾਂ ਐਂਡਰਾਇਡ ਫੋਨ ਵਿੱਚ ਕੈਮਰੇ ਰਾਹੀਂ ਜਾਸੂਸੀ ਦਾ ਪਤਾ ਲਾ ਸਕਦੇ ਹੋ।
ਐਂਡਰਾਇਡ ਉਪਭੋਗਤਾ ਇਸ ਤਰ੍ਹਾਂ ਪਤਾ ਲਾ ਸਕਦੇ
ਜੇਕਰ ਤੁਸੀਂ ਅਜਿਹਾ ਸਮਾਰਟਫੋਨ ਵਰਤ ਰਹੇ ਹੋ ਜਿਸ 'ਚ ਐਂਡ੍ਰਾਇਡ 12 ਜਾਂ ਇਸ ਤੋਂ ਉੱਪਰ ਦਾ ਆਪਰੇਟਿੰਗ ਸਿਸਟਮ ਹੈ, ਤਾਂ ਤੁਸੀਂ ਆਸਾਨੀ ਨਾਲ ਪਤਾ ਲਾ ਸਕਦੇ ਹੋ ਕਿ ਤੁਹਾਡੇ ਫ਼ੋਨ ਦਾ ਮਾਈਕ੍ਰੋਫ਼ੋਨ ਜਾਂ ਕੈਮਰਾ ਕਿਸੇ ਹੋਰ ਦੁਆਰਾ ਐਕਸੈਸ ਕੀਤਾ ਜਾ ਰਿਹਾ ਹੈ ਜਾਂ ਨਹੀਂ। ਐਂਡਰਾਇਡ 12 ਵਿੱਚ ਗੂਗਲ ਨੇ ਇੱਕ ਇੰਡੀਕੇਟਰ ਜੋੜਿਆ ਹੈ। ਇਸ ਵਿੱਚ ਜਦੋਂ ਕਿਸੇ ਵੀ ਐਪ ਦੁਆਰਾ ਮਾਈਕ੍ਰੋਫੋਨ ਜਾਂ ਕੈਮਰਾ ਵਰਤਿਆ ਜਾਂਦਾ ਹੈ ਤਾਂ ਫੋਨ ਦੇ ਉੱਪਰ ਸੱਜੇ ਕੋਨੇ ਵਿੱਚ ਇੱਕ ਹਰਾ ਬਿੰਦੂ ਚਾਲੂ ਹੋ ਜਾਂਦਾ ਹੈ। ਇਸ ਤਰ੍ਹਾਂ ਤੁਸੀਂ ਆਸਾਨੀ ਨਾਲ ਪਤਾ ਲਾ ਸਕਦੇ ਹੋ ਕਿ ਤੁਹਾਡੇ ਫੋਨ ਦੇ ਕੈਮਰੇ ਜਾਂ ਮਾਈਕ੍ਰੋਫੋਨ ਦੀ ਵਰਤੋਂ ਕਦੋਂ-ਕਦੋਂ ਕੀਤੀ ਜਾ ਰਹੀ ਹੈ।
ਆਈਫੋਨ ਉਪਭੋਗਤਾ ਇਸ ਤਰ੍ਹਾਂ ਪਤਾ ਲਾ ਸਕਦੇ:
ਜੇਕਰ ਤੁਸੀਂ ਆਈਫੋਨ ਦੀ ਵਰਤੋਂ ਕਰਦੇ ਹੋ ਤੇ ਇਹ ਜਾਣਨਾ ਚਾਹੁੰਦੇ ਹੋ ਕਿ ਕੀ ਤੁਹਾਡਾ ਕੈਮਰਾ ਜਾਂ ਮਾਈਕ੍ਰੋਫੋਨ ਤੁਹਾਡੀ ਜਾਸੂਸੀ ਕਰਨ ਲਈ ਵਰਤਿਆ ਜਾ ਰਿਹਾ ਹੈ, ਤਾਂ ਇਸ ਲਈ ਤੁਹਾਨੂੰ ਆਪਣੇ ਫੋਨ ਦੇ ਉੱਪਰ-ਸੱਜੇ ਕੋਨੇ 'ਚ ਬਲਦੀ ਸੰਤਰੀ ਤੇ ਹਰੀ ਬਿੰਦੀ ਵਾਲੀਆਂ ਲਾਈਟਾਂ 'ਤੇ ਨਜ਼ਰ ਰੱਖਣੀ ਪਵੇਗੀ।
ਦੱਸ ਦਈਏ ਕਿ ਜਦੋਂ ਵੀ ਕੋਈ ਐਪ ਤੁਹਾਡੇ ਮਾਈਕ੍ਰੋਫੋਨ ਦੀ ਵਰਤੋਂ ਕਰਦਾ ਹੈ ਤਾਂ ਸੰਤਰੀ ਬਿੰਦੀ ਚਾਲੂ ਹੋ ਜਾਂਦੀ ਹੈ। ਜਦੋਂਕਿ ਜੇਕਰ ਕੋਈ ਵੀ ਐਪ ਕੈਮਰੇ ਦੀ ਵਰਤੋਂ ਕਰਦਾ ਹੈ ਤਾਂ ਉਸੇ ਥਾਂ 'ਤੇ ਹਰੇ ਰੰਗ ਦੀ ਬਿੰਦੀ ਦਿਖਾਈ ਦਿੰਦੀ ਹੈ। ਅਜਿਹੀ ਸਥਿਤੀ ਵਿੱਚ, ਜੇਕਰ ਤੁਸੀਂ ਅਜਿਹੀ ਕੋਈ ਐਪ ਨਹੀਂ ਵਰਤ ਰਹੇ ਹੋ ਤੇ ਫਿਰ ਵੀ ਕੋਈ ਹਰੀ ਜਾਂ ਸੰਤਰੀ ਬਿੰਦੀ ਆ ਜਾਂਦੀ ਹੈ, ਤਾਂ ਸਮਝੋ ਕਿ ਤੁਸੀਂ ਹੈਕਿੰਗ ਦਾ ਸ਼ਿਕਾਰ ਹੋ ਗਏ ਹੋ ਤੇ ਤੁਹਾਨੂੰ ਇਸ 'ਤੇ ਤੁਰੰਤ ਕਾਰਵਾਈ ਕਰਨ ਦੀ ਜ਼ਰੂਰਤ ਹੈ।