Tariff Hike: ਜੀਓ, ਏਅਰਟੈੱਲ, ਵੋਡਾਫੋਨ-ਆਈਡੀਆ ਨੂੰ ਝਟਕਾ! ਰਿਚਾਰਜ ਪਲਾਨ ਮਹਿੰਗੇ ਹੋਏ ਤਾਂ ਲੋਕ BSNL ਵੱਲ ਭੱਜੇ, ਲੱਖਾਂ ਨੰਬਰ ਹੋਏ ਪੋਰਟ!
BSNL: ਬੀਐਸਐਨਐਲ ਪ੍ਰਤੀ ਲੋਕਾਂ ਦਾ ਕ੍ਰੇਜ਼ ਵਧਦਾ ਜਾ ਰਿਹਾ ਹੈ। BSNL ਸੋਸ਼ਲ ਮੀਡੀਆ 'ਤੇ ਹਰ ਰੋਜ਼ ਟ੍ਰੈਂਡ ਕਰ ਰਿਹਾ ਹੈ ਅਤੇ ਲੋਕ ਪ੍ਰਾਈਵੇਟ ਕੰਪਨੀਆਂ ਦੇ ਬਾਈਕਾਟ ਦੀ ਮੰਗ ਕਰ ਰਹੇ ਹਨ।
Tariff Hike: ਦੇਸ਼ ਦੀਆਂ ਤਿੰਨ ਵੱਡੀਆਂ ਪ੍ਰਾਈਵੇਟ ਟੈਲੀਕਾਮ ਕੰਪਨੀਆਂ ਜੀਓ, ਏਅਰਟੈੱਲ ਅਤੇ ਵੋਡਾਫੋਨ ਆਈਡੀਆ ਨੇ ਹਾਲ ਹੀ ਵਿੱਚ ਆਪਣੇ ਰੀਚਾਰਜ ਪਲਾਨ ਮਹਿੰਗੇ ਕਰ ਦਿੱਤੇ। ਇਨ੍ਹਾਂ ਤਿੰਨਾਂ ਕੰਪਨੀਆਂ ਦੇ ਪਲਾਨ 'ਚ ਕਰੀਬ 25 ਫੀਸਦੀ ਦਾ ਵਾਧਾ ਹੋਇਆ। ਪ੍ਰਾਈਵੇਟ ਕੰਪਨੀਆਂ ਦੇ ਰੀਚਾਰਜ ਪਲਾਨ ਮਹਿੰਗੇ ਹੋਣ ਤੋਂ ਬਾਅਦ BSNL ਲਈ ਚੰਗੇ ਦਿਨ ਆ ਗਏ ਹਨ।
ਬੀਐਸਐਨਐਲ ਪ੍ਰਤੀ ਲੋਕਾਂ ਦਾ ਕ੍ਰੇਜ਼ ਵਧਦਾ ਜਾ ਰਿਹਾ ਹੈ। BSNL ਸੋਸ਼ਲ ਮੀਡੀਆ 'ਤੇ ਹਰ ਰੋਜ਼ ਟ੍ਰੈਂਡ ਕਰ ਰਿਹਾ ਹੈ ਅਤੇ ਲੋਕ ਪ੍ਰਾਈਵੇਟ ਕੰਪਨੀਆਂ ਦੇ ਬਾਈਕਾਟ ਦੀ ਮੰਗ ਕਰ ਰਹੇ ਹਨ। ਏਅਰਟੈੱਲ, ਜੀਓ ਅਤੇ ਵੋਡਾਫੋਨ ਆਈਡੀਆ ਦੇ ਪਲਾਨ ਮਹਿੰਗੇ ਹੋਣ ਤੋਂ ਬਾਅਦ, ਕੁਝ ਸਰਕਲਾਂ ਵਿੱਚ BSNL ਸਿਮ ਦੀ ਵਿਕਰੀ ਤਿੰਨ ਗੁਣਾ ਵਧ ਗਈ ਹੈ। ਇਸ ਤੋਂ ਇਲਾਵਾ, ਲੱਖਾਂ ਉਪਭੋਗਤਾਵਾਂ ਨੇ ਆਪਣਾ ਸਿਮ BSNL ਨੂੰ ਪੋਰਟ ਕੀਤਾ ਹੈ।
ਇੱਕ ਜ਼ਿਲ੍ਹੇ ਵਿੱਚ ਹਰ ਰੋਜ਼ 500 ਨਵੇਂ ਸਿਮ ਕਾਰਡ ਵੇਚੇ ਜਾ ਰਹੇ ਹਨ
ਕਈ ਰਿਪੋਰਟਾਂ ਮੁਤਾਬਕ ਜਦੋਂ ਤੋਂ ਪ੍ਰਾਈਵੇਟ ਟੈਲੀਕਾਮ ਕੰਪਨੀਆਂ ਦੇ ਰੀਚਾਰਜ ਪਲਾਨ ਮਹਿੰਗੇ ਹੋਏ ਹਨ, ਉਦੋਂ ਤੋਂ ਹੀ BSNL ਸਿਮ ਦੀ ਵਿਕਰੀ ਤਿੰਨ ਗੁਣਾ ਵਧ ਗਈ ਹੈ। ਇਸ ਤੋਂ ਇਲਾਵਾ BSNL 'ਚ ਪੋਰਟੇਬਿਲਟੀ ਵੀ ਢਾਈ ਗੁਣਾ ਵਧ ਗਈ ਹੈ। ਰਿਪੋਰਟ ਮੁਤਾਬਕ ਬਿਹਾਰ-ਝਾਰਖੰਡ ਸਰਕਲ ਦੇ ਧਨਬਾਦ 'ਚ ਹਰ ਰੋਜ਼ 500 BSNL ਸਿਮ ਵੇਚੇ ਜਾ ਰਹੇ ਹਨ।
ਪਿਛਲੇ ਮਹੀਨੇ ਇਹ ਅੰਕੜਾ ਰੋਜ਼ਾਨਾ 150 ਸੀ। ਇਸ ਤੋਂ ਇਲਾਵਾ ਸਿਰਫ 6 ਦਿਨਾਂ 'ਚ BSNL ਦੇ 2500 ਨਵੇਂ ਗਾਹਕ ਬਣੇ ਹਨ। ਇਕ ਹੋਰ ਰਿਪੋਰਟ ਮੁਤਾਬਕ ਰਾਜਸਥਾਨ 'ਚ ਸਿਰਫ ਇਕ ਮਹੀਨੇ 'ਚ 1,61,083 ਲੋਕ BSNL ਨਾਲ ਜੁੜੇ ਹਨ। ਇਸ ਸਮੇਂ ਦੌਰਾਨ, 68,412 ਗਾਹਕਾਂ ਨੇ ਏਅਰਟੈੱਲ ਅਤੇ 6,01,508 ਗਾਹਕਾਂ ਨੇ ਜੀਓ ਨੂੰ ਅਲਵਿਦਾ ਕਿਹਾ।
ਅਗਲੇ ਮਹੀਨੇ ਸ਼ੁਰੂ ਹੋ ਰਿਹਾ ਹੈ BSNL ਦਾ 4G
ਤੁਹਾਨੂੰ ਦੱਸ ਦੇਈਏ ਕਿ ਬੀਐਸਐਨਐਲ ਦੀ 4ਜੀ ਸੇਵਾ ਅਗਲੇ ਮਹੀਨੇ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਸ਼ੁਰੂ ਹੋ ਰਹੀ ਹੈ। ਸ਼ੁਰੂਆਤ 'ਚ ਗਾਹਕਾਂ ਨੂੰ ਮੁਫਤ 4ਜੀ ਸਿਮ ਕਾਰਡ ਮਿਲਣਗੇ। ਇਸ ਤੋਂ ਇਲਾਵਾ ਮੌਜੂਦਾ ਗਾਹਕਾਂ ਦੇ ਸਿਮ ਕਾਰਡਾਂ ਨੂੰ ਵੀ ਮੁਫ਼ਤ ਵਿੱਚ 4ਜੀ ਵਿੱਚ ਅੱਪਗ੍ਰੇਡ ਕੀਤਾ ਜਾਵੇਗਾ।
ਬੀਐਸਐਨਐਲ ਨੇ ਹਾਲ ਹੀ ਵਿੱਚ ਤਾਮਿਲਨਾਡੂ ਦੇ ਤਿਰੂਵੱਲੂਵਰ ਜ਼ਿਲ੍ਹੇ ਵਿੱਚ 4ਜੀ ਲਾਂਚ ਕੀਤਾ ਹੈ। BSNL 4G ਨਾਲ ਬਿਹਤਰ ਕਨੈਕਟੀਵਿਟੀ ਅਤੇ ਨੈੱਟਵਰਕ ਦਾ ਦਾਅਵਾ ਕੀਤਾ ਗਿਆ ਹੈ। BSNL 4G ਦੇ ਇਸ ਲਾਂਚ ਨਾਲ ਨੋਚਿਲੀ, ਕੋਲਾਥੁਰ, ਪੱਲੀਪੇਟ, ਤਿਰੂਵੇਲਾਵੋਇਲ ਅਤੇ ਪੋਨੇਰੀ ਵਰਗੇ ਖੇਤਰਾਂ ਨੂੰ ਫਾਇਦਾ ਹੋਵੇਗਾ। BSNL ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਇਸ ਤੋਂ ਬਾਅਦ ਤਾਮਿਲਨਾਡੂ ਦੀ ਰਾਜਧਾਨੀ ਚੇਨਈ 'ਚ 4ਜੀ ਰੋਲਆਊਟ ਕੀਤਾ ਜਾਵੇਗਾ।