TCS ਭਰਤੀ ਕਰੇਗੀ 42000 ਫ੍ਰੈਸ਼ਰਜ਼, ਟੈਰਿਫ਼ ਸੰਕਟ ਵਿਚਾਲੇ ਤਨਖਾਹ ਵਾਧੇ 'ਤੇ ਫੈਸਲਾ ਲਟਕਿਆ
ਆਈ.ਟੀ. ਸੈਕਟਰ ਦੀ ਵੱਡੀ ਕੰਪਨੀ ਟਾਟਾ ਕੰਸਲਟੈਂਸੀ ਸਰਵਿਸਿਜ਼ (TCS) ਵੱਲੋਂ ਆਰਥਿਕ ਸਾਲ 2025-26 ਦੌਰਾਨ 42,000 ਫ੍ਰੈਸ਼ਰਜ਼ ਦੀ ਭਰਤੀ ਕੀਤੀ ਜਾਵੇਗੀ। ਹਾਲਾਂਕਿ ਤਨਖਾਹ ਵਾਧੇ (wage hike) ਅਤੇ ਇਨਕ੍ਰਿਮੈਂਟਸ ਨੂੰ ਲੈ ਕੇ ਅਜੇ ਤਕ

ਆਈ.ਟੀ. ਸੈਕਟਰ ਦੀ ਵੱਡੀ ਕੰਪਨੀ ਟਾਟਾ ਕੰਸਲਟੈਂਸੀ ਸਰਵਿਸਿਜ਼ (TCS) ਵੱਲੋਂ ਆਰਥਿਕ ਸਾਲ 2025-26 ਦੌਰਾਨ 42,000 ਫ੍ਰੈਸ਼ਰਜ਼ ਦੀ ਭਰਤੀ ਕੀਤੀ ਜਾਵੇਗੀ। ਹਾਲਾਂਕਿ ਤਨਖਾਹ ਵਾਧੇ (wage hike) ਅਤੇ ਇਨਕ੍ਰਿਮੈਂਟਸ ਨੂੰ ਲੈ ਕੇ ਅਜੇ ਤਕ ਕੋਈ ਫੈਸਲਾ ਨਹੀਂ ਹੋਇਆ, ਕਿਉਂਕਿ ਮੰਗ ਦੇ ਮਾਹੌਲ ਵਿਚ ਅਣਸ਼ਚਿਤਤਾ ਬਣੀ ਹੋਈ ਹੈ।
FY25 ਦੇ ਅੰਤ ਤੱਕ TCS ਦੇ ਕਰਮਚਾਰੀਆਂ ਦੀ ਕੁੱਲ ਗਿਣਤੀ 6,07,979 ਰਹੀ। ਕੰਪਨੀ ਨੇ ਚੌਥੀ ਤਿਮਾਹੀ ਦੌਰਾਨ 625 ਨਵੇਂ ਕਰਮਚਾਰੀ ਜੋੜੇ। ਪੂਰੇ ਸਾਲ ਦੌਰਾਨ TCS ਨੇ 42,000 ਫ੍ਰੈਸ਼ਰਜ਼ ਦੀ ਭਰਤੀ ਕੀਤੀ।
ਕੰਪਨੀ ਲਈ ਕੈਂਪਸ ਤੋਂ ਭਰਤੀ ਕਰਨਾ ਹਜੇ ਵੀ ਇੱਕ ਰਣਨੀਤਕ ਚੋਣ ਹੈ, ਪਰ ਨਵੇਂ ਭਰਤੀ ਹੋਣ ਵਾਲੇ ਕਰਮਚਾਰੀਆਂ ਦੀ ਗਿਣਤੀ ਪੂਰੇ ਵਪਾਰਕ ਮਾਹੌਲ ਅਤੇ ਲੋੜੀਂਦੇ ਹੁਨਰਾਂ 'ਤੇ ਨਿਰਭਰ ਕਰੇਗੀ। TCS ਹੁਣ ਨਵੀਆਂ ਅਤੇ ਵਿਸ਼ੇਸ਼ ਤਕਨੀਕੀ ਕਾਬਲੀਆਂ ਵਾਲੇ ਟੈਲੇਂਟ ਦੀ ਭਰਤੀ ਕਰਨ ਦੀ ਯੋਜਨਾ ਬਣਾ ਰਹੀ ਹੈ ਅਤੇ ਇਹ ਟੈਲੰਟ ਸਿਰਫ ਭਾਰਤ ਹੀ ਨਹੀਂ, ਬਲਕਿ ਵਿਦੇਸ਼ਾਂ ਤੋਂ ਵੀ ਭਰਤੀ ਕਰਨ ਦਾ ਇਰਾਦਾ ਰਖਦੀ ਹੈ।
CHRO ਨੇ ਇਹ ਵੀ ਦੱਸਿਆ ਕਿ ਕ੍ਰਿਤਰਿਮ ਬੁੱਧੀਮਤਾ (AI) ਭਰਤੀ ਨੂੰ ਪ੍ਰਭਾਵਿਤ ਨਹੀਂ ਕਰ ਰਹੀ, ਬਲਕਿ AI ਦੇ ਨਾਲ ਵਪਾਰਕ ਕਾਰਜਕ੍ਰਮਾਂ ਲਈ ਹੋਰ ਲੋਕਾਂ ਦੀ ਲੋੜ ਹੋਵੇਗੀ, ਜਿਸ ਨਾਲ ਨਵੀਆਂ ਮੌਕਿਆਂ ਦੀ ਪੈਦਾਵਾਰ ਹੋਵੇਗੀ।
TCS ਦੀ ਚੌਥੀ ਤਿਮਾਹੀ ਵਿੱਚ ਐਟ੍ਰੀਸ਼ਨ ਰੇਟ 13% ਤੋਂ ਵੱਧ ਕੇ 13.3% 'ਤੇ ਪਹੁੰਚ ਗਿਆ। ਹਾਲਾਂਕਿ ਕੰਪਨੀ ਦੇ ਪ੍ਰਬੰਧਨ ਨੇ ਕਿਹਾ ਕਿ ਇਹ ਵਾਧਾ ਚਿੰਤਾ ਦਾ ਵਿਸ਼ਾ ਨਹੀਂ ਹੈ, ਕਿਉਂਕਿ ਕਵਾਰਟਲੀ ਐਨੂਅਲਾਈਜ਼ਡ ਐਟ੍ਰੀਸ਼ਨ ਰੇਟ ਵਿੱਚ 130 ਬੇਸਿਸ ਪਾਇੰਟ ਦੀ ਕਮੀ ਆਈ ਹੈ।
TCS ਨੇ ਵੀਰਵਾਰ ਨੂੰ ਆਪਣਾ ਚੌਥੀ ਤਿਮਾਹੀ ਦਾ ਨਤੀਜਾ ਜਾਰੀ ਕੀਤਾ, ਜੋ ਕਿ ਮਾਰਕੀਟ ਦੀ ਉਮੀਦਾਂ ਦੇ ਅਨੁਰੂਪ ਰਿਹਾ। ਕੰਪਨੀ ਨੇ ਦੱਸਿਆ ਕਿ ਅਮਰੀਕੀ ਸਰਕਾਰ ਵੱਲੋਂ ਲਾਏ ਗਏ ਟੈਰਿਫ਼ਸ ਕਾਰਨ ਬਣੇ ਜਿਓਪੋਲਿਟਿਕਲ ਹਾਲਾਤਾਂ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ।
ਕੰਪਨੀ ਨੇ ਹਜੇ ਤਨਖਾਹ ਵਾਧੇ ਬਾਰੇ ਕੋਈ ਫੈਸਲਾ ਨਹੀਂ ਲਿਆ। TCS ਦਾ ਕਹਿਣਾ ਹੈ ਕਿ ਮਾਰਕੀਟ ਸੈਂਟੀਮੈਂਟ ਵਿੱਚ ਹੋ ਰਹੀ ਸੁਧਾਰ ਅਤੇ ਡਿਸਕ੍ਰੀਸ਼ਨਰੀ ਖਰਚੇ 'ਚ ਆ ਰਹੀ ਬਹਾਲੀ ਟੈਰਿਫ਼ ਚਰਚਾ ਕਾਰਨ ਲੰਮੇ ਸਮੇਂ ਤਕ ਕਾਇਮ ਨਹੀਂ ਰਹੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।





















