ਅਗਲੇ 5 ਸਾਲਾਂ 'ਚ ਬਦਲ ਜਾਏਗੀ Internet ਦੀ ਦੁਨੀਆ, 5 ਜੀ ਯੁੱਗ ਦੀ ਸ਼ੁਰੂਆਤ
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ 4 ਜੀ ਗਾਹਕਾਂ ਦੀ ਗਿਣਤੀ 2020 ਵਿੱਚ 58 ਕਰੋੜ ਤੋਂ ਵਧ ਕੇ 2026 ਵਿੱਚ 83 ਕਰੋੜ ਹੋਣ ਦਾ ਅਨੁਮਾਨ ਹੈ। ਇਸੇ ਤਰ੍ਹਾਂ 2026 ਦੇ ਅੰਤ ਵਿੱਚ ਭਾਰਤ ਦੇ ਕੁਲ ਮੋਬਾਈਲ ਗਾਹਕਾਂ ਵਿੱਚ 5 ਜੀ ਹਿੱਸੇਦਾਰੀ 26 ਫੀਸਦੀ ਦੇ ਕਰੀਬ ਹੋਵੇਗੀ।
ਨਵੀਂ ਦਿੱਲੀ: ਦੇਸ਼ ਵਿੱਚ ਹੁਣ 5 ਜੀ ਯੁੱਗ ਦੀ ਸ਼ੁਰੂਆਤ ਹੋ ਰਹੀ ਹੈ। ਇੰਟਰਨੈੱਟ ਦੀ 5 ਜੀ ਸਪੀਡ ਵੱਡੀਆਂ ਤਬਦੀਲੀਆਂ ਲੈ ਕੇ ਆਏਗੀ ਜਿਸ ਬਾਰੇ ਮਨੁੱਖ ਨੇ ਅਜੇ ਸੋਚਿਆ ਵੀ ਨਹੀਂ ਹੋਏਗਾ। ਮੰਨਿਆ ਜਾ ਰਿਹਾ ਹੈ ਕਿ ਅਗਲੇ ਪੰਜ ਸਾਲਾਂ ਵਿੱਚ ਦੂਰ ਸੰਚਾਰ ਖੇਤਰ ਦਾ ਕਾਇਆ ਕਲਪ ਹੋ ਜਾਏਗਾ।
ਇਸ ਬਾਰੇ ਦੂਰ ਸੰਚਾਰ ਖੇਤਰ ਦੀ ਪ੍ਰਮੁੱਖ ਕੰਪਨੀ ਐਰਿਕਸਨ ਨੇ ਜਾਰੀ ਰਿਪੋਰਟ ਵਿੱਚ ਕਿਹਾ ਹੈ ਕਿ ਭਾਰਤ ਵਿੱਚ 2026 ਤਕ 33 ਕਰੋੜ 5 ਜੀ ਖਪਤਕਾਰ ਹੋਣ ਦੀ ਉਮੀਦ ਹੈ। ਇਸ ਦੌਰਾਨ ਪ੍ਰਤੀ ਸਮਾਰਟਫੋਨ ਮਾਸਿਕ ਡੇਟਾ ਖਪਤ ਤਿੰਨ ਗੁਣਾ ਵਧ ਕੇ 40 ਗੀਗਾਬਾਈਟ (ਜੀਬੀ) ਹੋ ਸਕਦੀ ਹੈ। ਐਰਿਕਸਨ ਮੋਬਿਲਿਟੀ ਰਿਪੋਰਟ 2021 ਅਨੁਸਾਰ ਭਾਰਤ ਪ੍ਰਤੀ ਸਮਾਰਟਫੋਨ ਔਸਤ ਡੇਟਾ ਖਪਤ ਦੇ ਲਿਹਾਜ਼ ਨਾਲ 14.6 ਜੀਬੀ ਪ੍ਰਤੀ ਮਹੀਨਾ ਖਪਤ ਨਾਲ ਦੁਨੀਆਂ ਵਿੱਚ ਦੂਜੇ ਸਥਾਨ ’ਤੇ ਹੈ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ 4 ਜੀ ਗਾਹਕਾਂ ਦੀ ਗਿਣਤੀ 2020 ਵਿੱਚ 58 ਕਰੋੜ ਤੋਂ ਵਧ ਕੇ 2026 ਵਿੱਚ 83 ਕਰੋੜ ਹੋਣ ਦਾ ਅਨੁਮਾਨ ਹੈ। ਇਸੇ ਤਰ੍ਹਾਂ 2026 ਦੇ ਅੰਤ ਵਿੱਚ ਭਾਰਤ ਦੇ ਕੁਲ ਮੋਬਾਈਲ ਗਾਹਕਾਂ ਵਿੱਚ 5 ਜੀ ਹਿੱਸੇਦਾਰੀ 26 ਫੀਸਦੀ ਦੇ ਕਰੀਬ ਹੋਵੇਗੀ।
ਐਰਿਕਸਨ ਇੰਡੀਆ ਦੇ ਪ੍ਰਮੁੱਖ ਨਿਤਿਨ ਬਾਂਸਲ ਨੇ ਕਿਹਾ ਕਿ ਭਾਰਤ ਵਿੱਚ ਇਕ ਸਰਵੇਖਣ ਵਿੱਚ ਪਤਾ ਚੱਲਿਆ ਹੈ ਕਿ ਭਾਰਤ ਦੇ ਵੱਡੇ ਸ਼ਹਿਰਾਂ ਵਿੱਚ ਰਹਿਣ ਵਾਲੇ 42 ਫੀਸਦੀ ਖਪਤਕਾਰ, ਘਰੇਲੂ ਇੰਟਰਨੈਟ ਕੁਨੈਕਸਨ ਵਜੋਂ 4 ਜੀ ਦੀ ਵਰਤੋਂ ਕਰਦੇ ਹਨ, ਉਹ 5 ਜੀ ਫਿਕਸਡ ਵਾਇਰਲੈੱਸ ਕੁਨੈਕਸ਼ਨ ਦੀ ਵਰਤੋਂ ਕਰਨ ਵਿੱਚ ਦਿਲਚਸਪੀ ਰੱਖਦੇ ਹਨ।
ਬਾਂਸਲ ਨੇ ਕਿਹਾ, ‘‘ਕੋਵਿਡ -19 ਕਾਰਨ ਭਾਰਤ ਵਿੱਚ ਡਿਜੀਟਲ ਸੇਵਾਵਾਂ ਵਿੱਚ ਤੇਜ਼ੀ ਆਈ ਹੈ। ਲੋਕਾਂ ਨੇ ਆਪਣੇ ਕਾਰੋਬਾਰ ਅਤੇ ਨਿਜੀ ਲੋੜਾਂ ਜਿਵੇਂ ਸਿਹਤ ਸਬੰਧੀ ਸਲਾਹ ਮਸ਼ਵਰਾ,ਆਨਲਾਈਨ ਖਰੀਦ ਜਾਂ ਵੀਡੀਓ ਕਾਨਫਰੰਸਿੰਗ ਲਈ ਡਿਜੀਟਲ ਮਾਧਿਅਮ ਨੂੰ ਅਪਣਾਇਆ ਹੈ।
ਇਹ ਵੀ ਪੜ੍ਹੋ: Corona 3rd Wave ਦੇ ਟਾਕਰੇ ਲਈ ਕੇਜਰੀਵਾਲ ਸਰਕਾਰ ਵੱਲੋਂ ਨਵੀਂ ਭਰਤੀ ਦਾ ਐਲਾਨ, ਨੌਜਵਾਨਾਂ ਨੂੰ ਮਿਲਣਗੀਆਂ ਨੌਕਰੀਆਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin