ਟੈਂਸ਼ਨ ਖਤਮ! ਅੱਜ ਤੋਂ ਲਾਗੂ ਹੋਏਗਾ TRAI ਦਾ ਨਵਾਂ ਨਿਯਮ, ਫਰਜ਼ੀ ਕਾਲ ਅਤੇ SMS ਤੋਂ ਮਿਲੇਗੀ ਵੱਡੀ ਰਾਹਤ
ਆਖੀਰਕਾਰ ਉਹ ਦਿਨ ਆ ਹੀ ਗਿਆ ਹੈ ਜਦੋਂ ਮੋਬਾਈਲ ਯੂਜ਼ਰਸ ਨੂੰ ਸਪੈਮ ਕਾਲਾਂ ਅਤੇ ਮੈਸੇਜਾਂ ਤੋਂ ਛੁੱਟਕਾਰਾ ਮਿਲੇਗਾ। ਜੀ ਹਾਂ ਅੱਜ ਤੋਂ ਟੈਲੀਕਾਮ ਰੈਗੂਲੇਟਰੀ ਅਥਾਰਟੀ (TRAI) 1 ਅਕਤੂਬਰ 2024 ਤੋਂ ਨਵਾਂ ਨਿਯਮ ਲਾਗੂ ਕਰਨ ਜਾ ਰਹੀ ਹੈ।
![ਟੈਂਸ਼ਨ ਖਤਮ! ਅੱਜ ਤੋਂ ਲਾਗੂ ਹੋਏਗਾ TRAI ਦਾ ਨਵਾਂ ਨਿਯਮ, ਫਰਜ਼ੀ ਕਾਲ ਅਤੇ SMS ਤੋਂ ਮਿਲੇਗੀ ਵੱਡੀ ਰਾਹਤ trai new rules to block fraud sms and call service by 1 october 2024 know about this here ਟੈਂਸ਼ਨ ਖਤਮ! ਅੱਜ ਤੋਂ ਲਾਗੂ ਹੋਏਗਾ TRAI ਦਾ ਨਵਾਂ ਨਿਯਮ, ਫਰਜ਼ੀ ਕਾਲ ਅਤੇ SMS ਤੋਂ ਮਿਲੇਗੀ ਵੱਡੀ ਰਾਹਤ](https://feeds.abplive.com/onecms/images/uploaded-images/2024/10/01/f7987e841aca9d73039ef85111060f061727746703195700_original.jpg?impolicy=abp_cdn&imwidth=1200&height=675)
TRAI New Rules: ਅੱਜ ਯਾਨੀ 1 ਅਕਤੂਬਰ ਤੋਂ ਲੱਖਾਂ ਮੋਬਾਈਲ ਉਪਭੋਗਤਾਵਾਂ ਨੂੰ ਆਨਲਾਈਨ ਭੁਗਤਾਨ ਕਰਨ ਵਿੱਚ ਦਿੱਕਤ ਆ ਸਕਦੀ ਹੈ। ਅਜਿਹਾ ਇਸ ਲਈ ਕਿਉਂਕਿ ਟੈਲੀਕਾਮ ਰੈਗੂਲੇਟਰੀ ਅਥਾਰਟੀ (TRAI) 1 ਅਕਤੂਬਰ 2024 ਤੋਂ ਨਵਾਂ ਨਿਯਮ ਲਾਗੂ ਕਰਨ ਜਾ ਰਹੀ ਹੈ। ਇਸ ਦੇ ਤਹਿਤ, OTT ਲਿੰਕ, URL, ਏਪੀਕੇ ਦੇ ਲਿੰਕ ਵਾਲੇ ਸੰਦੇਸ਼ਾਂ ਨੂੰ ਤੁਰੰਤ ਪ੍ਰਭਾਵ ਨਾਲ ਬਲੌਕ ਕਰ ਦਿੱਤਾ ਜਾਵੇਗਾ। ਟੈਲੀਕਾਮ ਰੈਗੂਲੇਟਰ ਇਸ ਨੂੰ 1 ਸਤੰਬਰ ਤੋਂ ਲਾਗੂ ਕਰਨ ਜਾ ਰਿਹਾ ਸੀ ਪਰ ਲਿਕਾਮ ਆਪਰੇਟਰਾਂ ਅਤੇ ਹੋਰ ਹਿੱਸੇਦਾਰਾਂ ਦੀ ਮੰਗ 'ਤੇ ਇਸ ਨੂੰ 30 ਸਤੰਬਰ ਤੱਕ ਵਧਾ ਦਿੱਤਾ ਗਿਆ।
ਇਹ ਨਿਯਮ ਫਰਜ਼ੀ ਕਾਲਾਂ ਅਤੇ ਸੰਦੇਸ਼ਾਂ 'ਤੇ ਰੋਕ ਲਗਾਉਣ ਲਈ ਲਾਗੂ ਕੀਤਾ ਜਾ ਰਿਹਾ ਹੈ। ਇਸ ਵਿੱਚ, ਉਪਭੋਗਤਾਵਾਂ ਨੂੰ ਕਿਸੇ ਵੀ ਟੈਲੀਮਾਰਕੀਟਰ ਜਾਂ ਸੰਸਥਾ ਤੋਂ ਸੰਦੇਸ਼ ਜਾਂ ਕਾਲ ਪ੍ਰਾਪਤ ਨਹੀਂ ਹੋਵੇਗੀ ਜੋ ਰਜਿਸਟਰਡ ਨਹੀਂ ਹੈ। ਅਜਿਹੀ ਸਥਿਤੀ ਵਿੱਚ, ਉਪਭੋਗਤਾਵਾਂ ਨੂੰ ਬੈਂਕਾਂ ਜਾਂ ਭੁਗਤਾਨ ਪਲੇਟਫਾਰਮਾਂ ਤੋਂ ਓਟੀਪੀ ਸੰਦੇਸ਼ ਪ੍ਰਾਪਤ ਨਹੀਂ ਹੋਣਗੇ ਜਿਨ੍ਹਾਂ ਨੇ ਖੁਦ ਨੂੰ ਵ੍ਹਾਈਟਲਿਸਟ ਨਹੀਂ ਕੀਤਾ ਹੈ। OTP ਤੋਂ ਬਿਨਾਂ ਆਨਲਾਈਨ ਭੁਗਤਾਨ ਕਰਨਾ ਸੰਭਵ ਨਹੀਂ ਹੈ।
ਫਰਜ਼ੀ ਕਾਲਾਂ ਤੋਂ ਰਾਹਤ ਮਿਲੇਗੀ
ਤੁਹਾਨੂੰ ਦੱਸ ਦੇਈਏ ਕਿ ਦੂਰਸੰਚਾਰ ਵਿਭਾਗ ਅਤੇ ਟਰਾਈ ਨੇ ਦੇਸ਼ ਦੇ ਕਰੋੜਾਂ ਮੋਬਾਈਲ ਉਪਭੋਗਤਾਵਾਂ ਨੂੰ ਫਰਜ਼ੀ ਕਾਲਾਂ ਅਤੇ ਸੰਦੇਸ਼ਾਂ ਤੋਂ ਰਾਹਤ ਦੇਣ ਲਈ ਇਹ ਨਿਯਮ ਲਾਗੂ ਕੀਤੇ ਹਨ। ਰਿਪੋਰਟ ਮੁਤਾਬਕ ਟਰਾਈ ਨੇ ਟੈਲੀਕਾਮ ਆਪਰੇਟਰਾਂ ਨੂੰ ਉਨ੍ਹਾਂ ਸਾਰੀਆਂ ਕੰਪਨੀਆਂ ਨੂੰ ਰਜਿਸਟਰ ਕਰਨ ਲਈ ਕਿਹਾ ਹੈ ਜੋ ਮੈਸੇਜ ਜਾਂ ਕਾਲ ਰਾਹੀਂ ਯੂਜ਼ਰਸ ਨੂੰ ਓਟੀਪੀ ਜਾਂ ਹੋਰ ਜਾਣਕਾਰੀ ਦਿੰਦੀਆਂ ਹਨ। ਜੇਕਰ ਕੋਈ ਕੰਪਨੀ ਰਜਿਸਟਰਡ ਨਹੀਂ ਹੈ ਤਾਂ ਯੂਜ਼ਰਸ ਨੂੰ SMS ਨਹੀਂ ਮਿਲ ਸਕੇਗਾ।
ਕੀ ਹੈ TRAI ਦਾ ਨਵਾਂ ਨਿਯਮ?
ਟੈਲੀਕਾਮ ਰੈਗੂਲੇਟਰ ਨੇ ਦੂਰਸੰਚਾਰ ਆਪਰੇਟਰਾਂ ਨੂੰ ਓਟੀਪੀ ਅਤੇ ਲਿੰਕ ਵਰਗੀ ਮਹੱਤਵਪੂਰਨ ਜਾਣਕਾਰੀ ਵਾਲੇ ਸੰਦੇਸ਼ਾਂ ਲਈ ਇੱਕ ਖਾਸ ਟੈਂਪਲੇਟ ਦੀ ਪਾਲਣਾ ਕਰਨ ਦਾ ਨਿਰਦੇਸ਼ ਦਿੱਤਾ ਹੈ, ਤਾਂ ਜੋ ਸਪੈਮ ਕਾਲਾਂ (Fraud Calls) ਅਤੇ ਸੰਦੇਸ਼ਾਂ ਨੂੰ ਰੋਕਿਆ ਜਾ ਸਕੇ।
ਨਵੇਂ ਨਿਯਮ ਦੇ ਅਨੁਸਾਰ, ਏਜੰਸੀਆਂ ਦੁਆਰਾ ਭੇਜੇ ਗਏ ਸੰਦੇਸ਼ ਜੋ ਵ੍ਹਾਈਟਲਿਸਟ ਨਹੀਂ ਹਨ, ਨੂੰ ਨੈਟਵਰਕ ਦੁਆਰਾ ਬਲੌਕ ਕਰ ਦਿੱਤਾ ਜਾਵੇਗਾ। ਅਜਿਹੀ ਸਥਿਤੀ ਵਿੱਚ ਉਪਭੋਗਤਾਵਾਂ ਨੂੰ ਆਨਲਾਈਨ ਭੁਗਤਾਨ ਕਰਨ ਲਈ OTP ਨਹੀਂ ਮਿਲੇਗਾ।
ਹੋਰ ਪੜ੍ਹੋ : 1 ਅਕਤੂਬਰ ਤੋਂ ਬਦਲਣ ਜਾ ਰਹੇ ਇਹ ਖਾਸ ਨਿਯਮ, ਤੁਹਾਡੀ ਜੇਬ 'ਤੇ ਪੈ ਸਕਦੈ ਅਸਰ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)