ਸਾਵਧਾਨ! WhatsApp 'ਤੇ ਨਾ ਕਰੋ ਇਹ ਗਲਤੀ, ਭਾਰਤ 'ਚ 20 ਲੱਖ ਤੋਂ ਵੱਧ ਅਕਾਊਂਟ ਹੋਏ ਬੈਨ
ਨਵੀਂ ਦਿੱਲੀ: ਵੱਟਸਐਪ ਨੇ ਦਸੰਬਰ 2021 'ਚ 20 ਲੱਖ ਤੋਂ ਵੱਧ ਭਾਰਤੀ WhatsApp ਅਕਾਊਂਟਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਵੱਟਸਐਪ ਦੀ ਸ਼ਿਕਾਇਤ ਗ੍ਰੀਵਾਂਸ ਕੰਪਾਇਲਾਇੰਸ ਰਿਪੋਰਟ ਦੇ ਅਨੁਸਾਰ ਮੈਸੇਜਿੰਗ ਪਲੇਟਫ਼ਾਰਮ WhatsApp
ਨਵੀਂ ਦਿੱਲੀ: ਵੱਟਸਐਪ ਨੇ ਦਸੰਬਰ 2021 'ਚ 20 ਲੱਖ ਤੋਂ ਵੱਧ ਭਾਰਤੀ WhatsApp ਅਕਾਊਂਟਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਵੱਟਸਐਪ ਦੀ ਸ਼ਿਕਾਇਤ ਗ੍ਰੀਵਾਂਸ ਕੰਪਾਇਲਾਇੰਸ ਰਿਪੋਰਟ ਦੇ ਅਨੁਸਾਰ ਮੈਸੇਜਿੰਗ ਪਲੇਟਫ਼ਾਰਮ WhatsApp ਨੂੰ ਦਸੰਬਰ 2021 'ਚ 528 ਸ਼ਿਕਾਇਤਾਂ ਮਿਲੀਆਂ ਸਨ। ਇਸ 'ਤੇ ਕਾਰਵਾਈ ਕਰਦੇ ਹੋਏ WhatsApp ਨੇ 20,79,000 ਭਾਰਤੀ ਅਕਾਊਂਟਾਂ ਨੂੰ ਬੈਨ ਕਰ ਦਿੱਤਾ ਹੈ।
ਇਸ ਕਾਰਨ ਬੰਦ ਹੋਏ ਵੱਟਸਐਪ ਅਕਾਊਂਟ
ਦੱਸ ਦਈਏ ਕਿ ਭਾਰਤੀ WhatsApp ਅਕਾਊਂਟ ਦੀ ਪਛਾਣ +91 ਫ਼ੋਨ ਨੰਬਰ ਰਾਹੀਂ ਕੀਤੀ ਜਾਂਦੀ ਹੈ। ਮੈਟਾ ਦੀ ਮਲਕੀਅਤ ਵਾਲੇ ਵੱਟਸਐਪ ਨੇ ਕਿਹਾ ਸੀ ਕਿ ਪਾਬੰਦੀਸ਼ੁਦਾ ਮੈਸੇਜ਼ਾ ਜਾਂ ਬਲਕ ਮੈਸੇਜਿੰਗ (ਸਪੈਮ) ਕਾਰਨ 95 ਫ਼ੀਸਦੀ ਜ਼ਿਆਦਾ ਖਾਤਿਆਂ ਨੂੰ ਰੋਕ ਦਿੱਤਾ ਗਿਆ ਹੈ। ਅਜਿਹੇ 'ਚ ਵੱਟਸਐਪ 'ਤੇ ਸਪੈਮ ਮੈਸੇਜ ਨਾ ਭੇਜੋ, ਨਹੀਂ ਤਾਂ ਤੁਹਾਡਾ ਵੱਟਸਐਪ ਅਕਾਊਂਟ ਬੈਨ ਹੋ ਜਾਵੇਗਾ।
ਕਿਹੜੇ ਅਕਾਊਂਟਾਂ ਖ਼ਿਲਾਫ਼ ਕਾਰਵਾਈ ਹੋਈ?
WhatsApp ਵੱਲੋਂ 1.75 ਮਿਲੀਅਨ ਤੋਂ ਵੱਧ ਭਾਰਤੀ ਅਕਾਊਂਟਾਂ 'ਤੇ ਪਾਬੰਦੀ ਲਗਾਈ ਗਈ ਹੈ। ਜਦਕਿ ਨਵੰਬਰ 'ਚ ਮੈਸੇਜਿੰਗ ਪਲੇਟਫ਼ਾਰਮ ਨੂੰ 602 ਸ਼ਿਕਾਇਤਾਂ ਮਿਲੀਆਂ ਹਨ। ਵੱਟਸਐਪ ਦੀ ਰਿਪੋਰਟ ਮੁਤਾਬਕ ਦਸੰਬਰ 2021 ਦੌਰਾਨ ਇਸ ਨੂੰ ਕਈ ਕੈਟਾਗਰੀਆਂ 'ਚ ਸ਼ਿਕਾਇਤਾਂ ਮਿਲੀਆਂ ਹਨ। ਇਨ੍ਹਾਂ ਵਿੱਚੋਂ 149 ਸ਼ਿਕਾਇਤਾਂ ਅਕਾਊਂਟ ਸਪੋਰਟ, 303 ਸ਼ਿਕਾਇਤਾਂ ਅਕਾਊਂਟ ਬੈਨ ਅਤੇ 29 ਸ਼ਿਕਾਇਤਾਂ ਹੋਰ ਸਪੋਰਟ ਦੀਆਂ ਪ੍ਰਾਪਤ ਹੋਈਆਂ ਹਨ। ਜਦਕਿ 34 ਯੂਜ਼ਰਸ ਪ੍ਰੋਡਕਟ ਸਪੋਰਟ ਅਤੇ 528 ਵਟਸਐਪ ਸੇਫਟੀ ਦੀਆਂ ਰਿਪੋਰਟਾਂ ਮਿਲੀਆਂ ਹਨ। ਇਸ ਦੌਰਾਨ 24 ਵੱਟਸਐਪ ਅਕਾਊਂਟਾਂ ਨੂੰ ਬੈਨ ਕੀਤਾ ਗਿਆ ਹੈ।
ਨਵੇਂ ਆਈਟੀ ਨਿਯਮ ਪਿਛਲੇ ਸਾਲ ਮਈ 'ਚ ਲਾਗੂ ਹੋਏ ਸਨ। ਇਸ ਦੇ ਤਹਿਤ ਟਵਿੱਟਰ, ਫ਼ੇਸਬੁੱਕ ਅਤੇ ਵੱਟਸਐਪ ਵਰਗੇ ਸਾਰੇ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਨੂੰ ਹਰ ਮਹੀਨੇ ਗ੍ਰੀਵਾਂਸ ਕੰਪਾਇਲਾਇੰਸ ਰਿਪੋਰਟ ਜਾਰੀ ਕਰਨੀ ਪੈਂਦੀ ਹੈ ਅਤੇ ਦੱਸਣਾ ਪੈਂਦਾ ਹੈ ਕਿ ਉਨ੍ਹਾਂ ਨੂੰ ਇੱਕ ਮਹੀਨੇ 'ਚ ਕਿੰਨੀਆਂ ਸ਼ਿਕਾਇਤਾਂ ਮਿਲੀਆਂ ਹਨ? ਜਦਕਿ ਕਿੰਨੀਆਂ ਸ਼ਿਕਾਇਤਾਂ 'ਤੇ ਕਾਰਵਾਈ ਕੀਤੀ ਗਈ ਹੈ।
ਇਹ ਵੀ ਪੜ੍ਹੋ: Whatsapp News: ਤੁਹਾਡੀ ਵ੍ਹਟਸਐਪ ਚੈਟ ਲਈ ਗੂਗਲ ਕਰ ਰਿਹਾ ਇਹ ਪਲੈਨਿੰਗ, ਹੋ ਸਕਦੇ ਇਹ ਬਦਲਾਅ
ਇਸ ਤੋਂ ਪਹਿਲਾਂ ਵੱਟਸਐਪ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਸੀ ਕਿ ਐਂਡ-ਟੂ-ਐਂਡ ਐਨਕ੍ਰਿਪਟਡ ਪਲੇਟਫ਼ਾਰਮ ਹੋਣ ਕਾਰਨ ਕਿਸੇ ਵੀ ਮੈਸੇਜ਼ ਨੂੰ ਟ੍ਰੈਕ ਕਰਨਾ ਸੰਭਵ ਨਹੀਂ ਹੈ। ਪਰ ਪਲੇਟਫ਼ਾਰਮ 'ਤੇ ਐਡਵਾਂਸਡ AI ਟੂਲਸ ਤੇ ਸਰੋਤਾਂ ਨਾਲ ਦੁਰਵਿਵਹਾਰ ਦਾ ਪਤਾ ਲਗਾਇਆ ਜਾਂਦਾ ਹੈ, ਜਿਸ 'ਚ ਪ੍ਰੋਫਾਈਲ ਫ਼ੋਟੋਆਂ, ਗਰੁੱਪ ਫ਼ੋਟੋਆਂ ਤੇ ਹੋਰ ਵੇਰਵਿਆਂ ਸ਼ਾਮਲ ਹਨ ਤਾਂ ਜੋ ਫੇਸ ਮੈਸੇਜ਼ ਤੇ ਸਪੈਮ ਮੈਸੇਜ਼ ਭੇਜਣ ਵਾਲੇ WhatsApp ਅਕਾਊਂਟਾਂ ਦੀ ਪਛਾਣ ਕੀਤੀ ਜਾ ਸਕੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin