WhatsApp Scammers: ਲੋਕਾਂ ਦੇ ਬੈਂਕ ਖਾਤੇ ਕਲੀਅਰ ਕਰਨ ਲਈ ਵ੍ਹੱਟਸਐਪ 'ਤੇ ਇਸ ਟ੍ਰਿਕ ਦੀ ਵਰਤੋਂ ਕਰ ਰਹੇ ਸਕੈਮਰ
UPI QR Code Scammers: QR ਕੋਡ ਦੀ ਵਰਤੋਂ ਉਦੋਂ ਕੀਤੀ ਜਾਂਦੀ ਹੈ ਜਦੋਂ ਤੁਹਾਨੂੰ ਕਿਸੇ ਦੁਕਾਨਦਾਰ, ਦੋਸਤਾਂ ਜਾਂ ਕਿਸੇ ਸਰਵਿਸ ਲਈ ਭੁਗਤਾਨ ਕਰਨ ਦੀ ਲੋੜ ਹੁੰਦੀ ਹੈ।
UPI QR Code Scammers: UPI ਆਧਾਰਤ ਐਪਸ ਦੀ ਵਰਤੋਂ ਕਰਕੇ ਹੁਣ ਕਿਸੇ ਨੂੰ ਵੀ ਭੁਗਤਾਨ ਕਰਨਾ ਆਸਾਨ ਹੋ ਗਿਆ ਹੈ। WhatsApp ਵਰਗੀਆਂ ਮੈਸੇਜਿੰਗ ਐਪਾਂ ਹੁਣ ਪੈਸੇ ਭੇਜਣ ਤੇ ਪ੍ਰਾਪਤ ਕਰਨ ਦਾ ਵਿਕਲਪ ਵੀ ਪੇਸ਼ ਕਰਦੀਆਂ ਹਨ, ਜਿਸ ਨਾਲ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਨੂੰ ਭੁਗਤਾਨ ਕਰਨਾ ਆਸਾਨ ਹੋ ਜਾਂਦਾ ਹੈ। ਤੁਹਾਨੂੰ ਸਿਰਫ਼ ਇੱਕ QR ਕੋਡ ਨੂੰ ਸਕੈਨ ਕਰਨਾ ਹੈ, ਰਕਮ ਐਡ ਕਰਨੀ ਹੈ ਤੇ ਇਸ ਨੂੰ ਭੇਜਣਾ ਹੈ।
ਫਿਲਹਾਲ, WhatsApp 'ਤੇ ਲੈਣ-ਦੇਣ ਲਈ ਕੋਈ ਫੀਸ ਨਹੀਂ ਹੈ, ਜੋ ਬਹੁਤ ਵਧੀਆ ਹੈ। ਜਿੱਥੇ ਹੁਣ ਲੋਕਾਂ ਨੂੰ ਆਨਲਾਈਨ ਪੇਮੈਂਟ ਆਸਾਨੀ ਨਾਲ ਕਰਨ ਦੀ ਸਹੂਲਤ ਮਿਲੀ ਹੈ, ਉੱਥੇ ਹੀ ਧੋਖੇਬਾਜ਼ਾਂ ਨੇ ਪੈਸੇ ਕਮਾਉਣ ਦੇ ਤਰੀਕੇ ਵੀ ਲੱਭ ਲਏ ਹਨ। ਇਸ ਤੋਂ ਪਹਿਲਾਂ ਵੀ ਇਸ ਸਬੰਧੀ ਕਈ ਮਾਮਲੇ ਆਨਲਾਈਨ ਦਰਜ ਹੋ ਚੁੱਕੇ ਹਨ।
WhatsApp scam: What you need to know about QR codes
QR ਕੋਡ ਉਦੋਂ ਹੀ ਵਰਤਿਆ ਜਾਂਦਾ ਹੈ ਜਦੋਂ ਤੁਹਾਨੂੰ ਕਿਸੇ ਦੁਕਾਨਦਾਰ, ਦੋਸਤਾਂ ਜਾਂ ਕਿਸੇ ਸੇਵਾ ਲਈ ਭੁਗਤਾਨ ਕਰਨ ਦੀ ਲੋੜ ਹੁੰਦੀ ਹੈ। ਤੁਹਾਨੂੰ ਪੈਸੇ ਹਾਸਲ ਕਰਨ ਲਈ ਕਦੇ ਵੀ QR ਕੋਡ ਨੂੰ ਸਕੈਨ ਕਰਨ ਦੀ ਜ਼ਰੂਰਤ ਨਹੀਂ ਹੁੰਦੀ, ਜਿਸ ਬਾਰੇ ਕੁਝ ਉਪਭੋਗਤਾ ਅਜੇ ਵੀ ਨਹੀਂ ਜਾਣਦੇ ਹਨ ਅਤੇ ਧੋਖੇਬਾਜ਼ ਇਸਦਾ ਫਾਇਦਾ ਉਠਾਉਂਦੇ ਹਨ।
ਜਿਹੜੇ ਲੋਕ ਔਨਲਾਈਨ ਭੁਗਤਾਨ ਦੇ ਕੰਮ ਬਾਰੇ ਨਹੀਂ ਜਾਣਦੇ ਹਨ, ਉਹ ਕਿਸੇ ਨਾ ਕਿਸੇ ਤਰ੍ਹਾਂ ਇਸ ਜਾਲ ਵਿੱਚ ਫਸ ਜਾਂਦੇ ਹਨ ਅਤੇ ਪੈਸੇ ਗੁਆ ਲੈਂਦੇ ਹਨ। ਇਹ ਇੱਕ ਪ੍ਰਸਿੱਧ ਟ੍ਰੀਕ ਹੈ। ਦੱਸ ਦਈਏ ਕਿ ਧੋਖੇਬਾਜ਼ਾਂ ਕੋਲ ਲੋਕਾਂ ਨੂੰ ਧੋਖਾ ਦੇਣ ਦੇ ਵੱਖ-ਵੱਖ ਤਰੀਕੇ ਹਨ, ਇਸ ਲਈ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਜੇਕਰ ਤੁਸੀਂ ਆਨਲਾਈਨ ਭੁਗਤਾਨ ਬਾਰੇ ਜ਼ਿਆਦਾ ਨਹੀਂ ਜਾਣਦੇ ਹੋ, ਤਾਂ ਜਾਂ ਤਾਂ ਇਸ ਬਾਰੇ ਜਾਣੋ ਜਾਂ ਨਕਦ ਵਿੱਚ ਸੌਦਾ ਕਰਨਾ ਹਮੇਸ਼ਾ ਬਿਹਤਰ ਹੁੰਦਾ ਹੈ।
ਇਹ ਵੀ ਪੜ੍ਹੋ: Eggs Vegetarian Or Not: ਕੀ ਅੰਡਾ ਸ਼ਾਕਾਹਾਰੀ ਜਾਂ ਮਾਸਾਹਾਰੀ? ਵਿਗਿਆਨੀਆਂ ਨੇ ਲੱਭ ਲਿਆ ਸਹੀ ਜਵਾਬ