ਇਹ ਕੰਮ ਕੀਤਾ ਤਾਂ ਫੱਟ ਸਕਦੀ ਫੋਨ ਦੀ ਬੈਟਰੀ, ਭੁੱਲ ਕੇ ਵੀ ਨਾ ਕਰੋ ਆਹ ਗਲਤੀਆਂ
ਹਿਮਾਚਲ ਪ੍ਰਦੇਸ਼ 'ਚ ਫੋਨ ਦੀ ਬੈਟਰੀ ਫਟਣ ਕਰਕੇ ਇੱਕ ਲੜਕੀ ਦੀ ਮੌਤ ਹੋ ਗਈ। ਇਸ ਲਈ ਕੁਝ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਹਨ, ਜਿਸ ਨਾਲ ਫੋਨ ਦੀ ਬੈਟਰੀ ਨੂੰ ਫਟਣ ਤੋਂ ਰੋਕਿਆ ਜਾ ਸਕਦਾ ਹੈ।
Battery: ਕੁਝ ਦਿਨ ਪਹਿਲਾਂ ਹਿਮਾਚਲ ਪ੍ਰਦੇਸ਼ ਵਿੱਚ ਮੋਬਾਈਲ ਦੀ ਬੈਟਰੀ ਫਟਣ ਨਾਲ ਇੱਕ ਲੜਕੀ ਦੀ ਮੌਤ ਹੋ ਗਈ ਸੀ। ਸੂਬੇ 'ਚ ਇਸ ਤਰ੍ਹਾਂ ਦਾ ਇਹ ਪਹਿਲਾ ਮਾਮਲਾ ਸੀ। ਅੱਜ ਭਾਵੇਂ ਮੋਬਾਈਲ ਫ਼ੋਨ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਬਣ ਗਿਆ ਹੈ ਪਰ ਇਸ ਪ੍ਰਤੀ ਸਾਵਧਾਨ ਰਹਿਣ ਦੀ ਲੋੜ ਹੈ। ਕਈ ਵਾਰ ਥੋੜ੍ਹੀ ਜਿਹੀ ਲਾਪਰਵਾਹੀ ਵੀ ਵੱਡਾ ਨੁਕਸਾਨ ਕਰ ਸਕਦੀ ਹੈ। ਬੈਟਰੀ ਵਿਸਫੋਟ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ, ਜਿਸ ਵਿਚ ਨਾ ਸਿਰਫ ਫੋਨ ਬਲਕਿ ਫੋਨ ਦੀ ਵਰਤੋਂ ਕਰਨ ਵਾਲੇ ਵਿਅਕਤੀ ਨੂੰ ਵੀ ਨੁਕਸਾਨ ਪਹੁੰਚਿਆ ਹੈ। ਅਜਿਹੇ 'ਚ ਕੁਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।
ਕਿਉਂ ਫੱਟਦੀ ਫੋਨ ਦੀ ਬੈਟਰੀ?
ਫ਼ੋਨ ਦੀ ਬੈਟਰੀ ਫਟਣ ਦੇ ਕਈ ਕਾਰਨ ਹੋ ਸਕਦੇ ਹਨ, ਸਭ ਤੋਂ ਆਮ ਕਾਰਨ ਬੈਟਰੀ ਦਾ ਜ਼ਿਆਦਾ ਗਰਮ ਹੋਣਾ ਹੈ। ਜਦੋਂ ਬੈਟਰੀ ਬਹੁਤ ਜ਼ਿਆਦਾ ਗਰਮ ਹੋ ਜਾਂਦੀ ਹੈ, ਤਾਂ ਇਸ ਵਿੱਚ ਕੈਮੀਕਲ ਰਿਐਕਸ਼ਨ ਹੁੰਦਾ ਹੈ। ਇਸ ਕਰਕੇ ਹੀਟ ਵੱਧ ਜਾਂਦੀ ਹੈ ਅਤੇ ਫੋਨ ਨੂੰ ਅੱਗ ਲੱਗ ਜਾਂਦੀ ਹੈ।
ਇੱਕ ਹੋਰ ਵੱਡਾ ਕਾਰਨ ਬੈਟਰੀ ਨੂੰ ਕਿਸੇ ਕਿਸਮ ਦਾ ਫਿਜ਼ੀਕਲ ਡੈਮੇਜ ਹੋਣਾ ਹੋ ਸਕਦਾ ਹੈ। ਇਸ ਲਈ ਬੈਟਰੀ ਨੂੰ ਡਿੱਗਣ, ਮੁੜਨ ਦੇਣ ਜਾਂ ਘਰ ਵਿੱਚ ਖੋਲ੍ਹਣ ਤੋਂ ਬਚਣਾ ਚਾਹੀਦਾ ਹੈ। ਕਈ ਵਾਰ ਫੋਨ ਨੂੰ ਜ਼ਿਆਦਾ ਦੇਰ ਧੁੱਪ 'ਚ ਰੱਖਣ ਕਾਰਨ, CPU 'ਚ ਮਾਲਵੇਅਰ ਆਉਣ ਕਾਰਨ ਜਾਂ ਬੈਟਰੀ ਦੀ ਕੈਮੀਕਲ ਸਟ੍ਰਕਚਰ 'ਚ ਖਰਾਬੀ ਕਾਰਨ ਅੱਗ ਲੱਗ ਜਾਂਦੀ ਹੈ। ਕੁਝ ਮਾਮਲਿਆਂ ਵਿੱਚ, ਬੈਟਰੀ ਵੀ ਮੈਨੂਫੈਕਚਰਿੰਗ ਨੁਕਸ ਕਾਰਨ ਸੜ ਜਾਂਦੀ ਹੈ।
ਬੈਟਰੀ ਨੂੰ ਫਟਣ ਤੋਂ ਬਚਾਉਣ ਲਈ ਕੀ ਕਰਨਾ ਚਾਹੀਦਾ
ਕੁਝ ਸਾਵਧਾਨੀਆਂ ਵਰਤ ਕੇ ਫੋਨ ਦੀ ਬੈਟਰੀ ਨੂੰ ਫਟਣ ਤੋਂ ਬਚਾਇਆ ਜਾ ਸਕਦਾ ਹੈ। ਇਨ੍ਹਾਂ ਸਾਵਧਾਨੀਆਂ ਦੀ ਮਦਦ ਨਾਲ ਫੋਨ ਦੀ ਬੈਟਰੀ ਲਾਈਫ ਨੂੰ ਵੀ ਵਧਾਇਆ ਜਾ ਸਕਦਾ ਹੈ। ਇਸ ਦੇ ਲਈ ਸਭ ਤੋਂ ਪਹਿਲਾਂ ਫੋਨ ਦੀ ਬੈਟਰੀ ਨੂੰ ਕਿਸੇ ਤਰ੍ਹਾਂ ਦਾ ਫਿਜ਼ਿਕਲ ਡੈਮੇਜ ਨਾ ਹੋਣ ਦਿਓ। ਗਰਮੀਆਂ ਦੇ ਮੌਸਮ ਵਿੱਚ ਕਦੇ ਵੀ ਆਪਣੇ ਫ਼ੋਨ ਨੂੰ ਧੁੱਪ ਵਿੱਚ ਨਾ ਰੱਖੋ। ਜੇਕਰ ਫੋਨ ਗਰਮ ਹੋ ਗਿਆ ਹੈ ਤਾਂ ਇਸ ਨੂੰ ਕੁਝ ਸਮੇਂ ਲਈ ਠੰਡਾ ਹੋਣ ਲਈ ਰੱਖ ਦਿਓ। ਸਸਤੇ ਦੇ ਚੱਕਰ ਵਿੱਚ ਨਾ ਪਓ ਅਤੇ ਹਮੇਸ਼ਾ ਚੰਗੀ ਕੁਆਲਿਟੀ ਦੇ ਚਾਰਜਰ ਅਤੇ ਬੈਟਰੀਆਂ ਦੀ ਵਰਤੋਂ ਕਰੋ। ਚਾਰਜ ਕਰਦੇ ਸਮੇਂ ਫੋਨ ਦੀ ਵਰਤੋਂ ਕਰਨ ਤੋਂ ਬਚਣਾ ਚਾਹੀਦਾ ਹੈ।