(Source: ECI/ABP News)
Holi 2021: WhatsApp 'ਤੇ ਆਪਣੇ ਖਾਸ ਲੋਕਾਂ ਨੂੰ ਖਾਸ ਅੰਦਾਜ 'ਚ ਕਹੋ ਹੈਪੀ ਹੋਲੀ, ਡਾਊਨਲੋਡ ਕਰੋ ਸਟਿੱਕਰ
ਕੋਰੋਨਾ ਮਹਾਂਮਾਰੀ ਕਰਕੇ ਇਸ ਵਾਰ ਇੱਕ ਦੂਜੇ ਦੇ ਘਰ ਜਾਣਾ ਥੋੜਾ ਮੁਸ਼ਕਲ ਹੈ। ਅਜਿਹੀ ਸਥਿਤੀ ਵਿਚ ਤੁਸੀਂ ਆਪਣੇ ਦੋਸਤਾਂ ਨੂੰ ਵ੍ਹੱਟਸਐਪ 'ਤੇ ਖਾਸ ਸਟਿੱਕਰਾਂ ਦੀ ਮਦਦ ਨਾਲ ਹੋਲੀ ਦੀ ਵਧਾਈ ਦੇ ਸਕਦੇ ਹੋ।
![Holi 2021: WhatsApp 'ਤੇ ਆਪਣੇ ਖਾਸ ਲੋਕਾਂ ਨੂੰ ਖਾਸ ਅੰਦਾਜ 'ਚ ਕਹੋ ਹੈਪੀ ਹੋਲੀ, ਡਾਊਨਲੋਡ ਕਰੋ ਸਟਿੱਕਰ Wish your special people in this way Happy Holi, download these special stickers like this Holi 2021: WhatsApp 'ਤੇ ਆਪਣੇ ਖਾਸ ਲੋਕਾਂ ਨੂੰ ਖਾਸ ਅੰਦਾਜ 'ਚ ਕਹੋ ਹੈਪੀ ਹੋਲੀ, ਡਾਊਨਲੋਡ ਕਰੋ ਸਟਿੱਕਰ](https://feeds.abplive.com/onecms/images/uploaded-images/2021/03/29/a4f1334f195a6b517c8f0666c40a8727_original.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਹੋਲੀ ਦੇਸ਼ ਅਤੇ ਵਿਸ਼ਵ ਵਿਚ ਰੰਗਾਂ ਦਾ ਤਿਉਹਾਰ ਹੈ। ਹੋਲੀ ਦਾ ਮਜ਼ਾ ਕੋਰੋਨਾ ਕਰਕੇ ਥੋੜਾ ਜਿਹਾ ਘੱਟ ਗਿਆ ਹੈ। ਬਹੁਤ ਸਾਰੇ ਲੋਕ ਹਰ ਸਾਲ ਦੀ ਤਰ੍ਹਾਂ ਆਪਣੇ ਅਜ਼ੀਜ਼ਾਂ ਨਾਲ ਹੋਲੀ ਨਹੀਂ ਮਨਾ ਸਕਦੇ। ਜੇ ਤੁਹਾਡਾ ਵੀ ਆਪਣੀ ਵੀ ਦੂਰ ਹੈ ਜਿਸ ਨੂੰ ਮਿਲ ਕੇ ਤੁਸੀਂ ਹੋਲੀ ਦੀ ਵਧਾਈ ਨਹੀਂ ਦੇ ਸਕੇ ਤਾਂ ਤੁਸੀਂ ਖਾਸ ਸਟਿੱਕਰਾਂ ਦੀ ਮਦਦ ਨਾਲ ਉਨ੍ਹਾਂ ਨੂੰ ਵ੍ਹੱਟਸਐਪ 'ਤੇ ਵਿਸ਼ ਕਰ ਕਰਗਦੇ ਹੋ। ਜੇ ਤੁਹਾਨੂੰ ਵ੍ਹੱਟਸਐਪ 'ਤੇ ਹੋਲੀ ਸਟਿੱਕਰ ਇਸਤੇਮਾਲ ਕਰਨੇ ਨਹੀਂ ਆਉਂਦੇ ਤਾਂ ਅਸੀਂ ਤੁਹਾਨੂੰ ਇਸ ਦਾ ਤਰੀਕਾ ਦੱਸ ਰਹੇ ਹਾਂ:
ਜੇ ਤੁਸੀਂ ਕਿਸੇ ਨੂੰ ਹੋਲੀ ਸਟਿੱਕਰਾਂ ਨਾਲ ਹੈਪੀ ਹੋਲੀ ਕਹਿਣਾ ਚਾਹੇ ਤਾਂ ਗੂਗਲ ਪਲੇ ਸਟੋਰ 'ਤੇ ਬਹੁਤ ਸਾਰੇ ਸਟਿੱਕਰਾਂ ਦੇ ਵਿਕਲਪ ਉਪਲਬਧ ਹਨ। ਤੁਸੀਂ ਉਨ੍ਹਾਂ ਨੂੰ ਆਪਣੇ ਵ੍ਹੱਟਸਐਪ ਵਿਚ ਡਾਊਨਲੋਡ ਕਰਕੇ ਭੇਜ ਸਕਦੇ ਹੋ। ਆਓ ਜਾਣਦੇ ਹਾਂ ਇਹ ਕਿਵੇਂ ਕੀਤਾ ਜਾ ਸਕਦਾ ਹੈ।
ਇੰਜ ਡਾਊਨਲੋਡ ਕਰੋ ਹੋਲੀ ਦੇ WhatsApp ਸਟਿੱਕਰ
ਇਸਦੇ ਲਈ ਸਭ ਤੋਂ ਪਹਿਲਾਂ ਵ੍ਹੱਟਸਐਪ ਵਿੱਚ ਚੈਟ ਵਿੰਡੋ ਖੋਲ੍ਹੋ।
ਹੁਣ ਚੈਟ ਵਿੰਡੋ ਕੋਲ ਬਣੀ ਸਮਾਈਲੀ ਆਈਕਨ 'ਤੇ ਕਲਿੱਕ ਕਰੋ।
ਕਲਿਕ ਕਰਨ 'ਤੇ ਸਮਾਈਲੀ ਤੁਹਾਡੇ ਸਾਹਮਣੇ ਦਿਖਾਈ ਦੇਵੇਗੀ ਅਤੇ ਤੁਹਾਨੂੰ GIF ਅਤੇ ਹੇਠਾਂ ਸਟਿੱਕਰ ਦੀ ਵਿਕਲਪ ਮਿਲੇਗੀ।
ਇੱਥੇ ਸਟਿੱਕਰਾਂ ਦੇ ਨਾਲ ਆਈਕਾਨ 'ਤੇ ਕਲਿੱਕ ਕਰੋ।
ਇਸ ਤੋਂ ਹੇਠ ਵੱਲ ਆਓ ਅਤੇ Get More Stickers 'ਤੇ ਕਲਿਕ ਕਰੋ।
ਇਸਦੇ ਬਾਅਦ ਸਿੱਧੇ ਗੂਗਲ ਪਲੇ ਸਟੋਰ ਖੋਲ੍ਹੋ ਜਾਵੇਗਾ।
ਇੱਥੇ WAStickerApps ਦੇ ਅੱਗੇ Happy Holi 2020, ਅਤੇ holi stickers for whatsapp ਟਾਈਪ ਕਰਕੇ ਸਰਚ ਕਰੋ।
ਇਸਦੇ ਬਾਅਦ ਤੁਸੀਂ ਸਟਿੱਕਰ ਪੈਕ ਨੂੰ ਡਾਉਨਲੋਡ ਕਰ ਸਕਦੇ ਹੋ।
ਡਾਉਨਲੋਡ ਕਰਨ ਤੋਂ ਬਾਅਦ ਵ੍ਹੱਟਸਐਪ 'ਤੇ ਵਾਪਸ ਜਾਓ ਅਤੇ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਸਟਿੱਕਰਾਂ ਨਾਲ ਹੈਪੀ ਹੋਲੀ ਵਿਸ਼ ਕਰੋ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)