Holi 2021 Guidelines: ਹੋਲੀ ਦਾ ਤਿਉਹਾਰ ਮਨਾਉਣ ਤੋਂ ਪਹਿਲਾਂ ਜਾਣੋ ਕੀ ਹਨ ਤੁਹਾਡੇ ਸ਼ਹਿਰ ਵਿਚ ਕੋਰੋਨਾ ਗਾਈਡਲਾਈਨਜ਼
ਕੋਰੋਨਾ ਤੋਂ ਬਚਣ ਲਈ ਇਹ ਜ਼ਰੂਰੀ ਹੈ ਕਿ ਹੋਲੀ ਦਾ ਤਿਉਹਾਰ ਸਮਾਜਿਕ ਦੂਰੀ ਨੂੰ ਕਾਇਮ ਰੱਖਦੇ ਹੋਏ ਸਾਡੇ ਅਜ਼ੀਜ਼ਾਂ ਵਿੱਚ ਮਨਾਇਆ ਜਾਵੇ ਤਾਂ ਜੋ ਅਸੀਂ ਸੰਕਰਮਣ ਤੋਂ ਮੁਕਤ ਰਹਿ ਸਕੀਏ ਅਤੇ ਜ਼ਿੰਦਗੀ ਵਿੱਚ ਵੀ ਰੰਗ ਬਣੇ ਰਹਿਣ।
ਚੰਡੀਗੜ੍ਹ: ਪਿਛਲੇ ਸਾਲ ਹੋਲੀ ਤੋਂ ਬਾਅਦ ਸਰਕਾਰ ਨੇ ਕੋਰੋਨਾਵਾਇਰਸ ਦੇ ਵੱਧ ਰਹੇ ਕੇਸਾਂ ਕਾਰਨ ਪੂਰੇ ਦੇਸ਼ 'ਚ ਲੌਕਡਾਊਨ ਲਗਾ ਦਿੱਤਾ ਸੀ ਅਤੇ ਉਸ ਤੋਂ ਬਾਅਦ ਵੀ ਕਈ ਪਾਬੰਦੀਆਂ ਜਾਰੀ ਸੀ। ਪਰ ਇਸ ਸਾਲ ਹੋਲੀ ਤੋਂ ਪਹਿਲਾਂ ਕੋਰੋਨਾ ਦੀ ਦੂਜੀ ਲਹਿਰ ਨੇ ਜਿਸ ਤਰੀਕੇ ਨਾਲ ਹੱਲਾ ਬੋਲਿਆ ਹੈ, ਇਸ ਕਰਕੇ ਹੁਣ ਫਿਰ ਤੋਂ ਕਈ ਸੂਬਿਆਂ ਵਿੱਚ ਸਖ਼ਤ ਪਾਬੰਦੀਆਂ ਲਾਗੂ ਕਰ ਦਿੱਤੀਆਂ ਗਈਆਂ ਹਨ। ਜਿਸ ਕਰਕੇ ਹੋਲੀ ਦੇ ਰੰਗ ਕੁਝ ਫੀਕੇ ਪੈ ਗਏ ਹਨ।
ਕੋਰੋਨਾ ਤੋਂ ਬਚਣ ਲਈ ਇਹ ਜ਼ਰੂਰੀ ਹੈ ਕਿ ਹੋਲੀ ਦਾ ਤਿਉਹਾਰ ਸਮਾਜਿਕ ਦੂਰੀ ਨੂੰ ਕਾਇਮ ਰੱਖਦੇ ਹੋਏ ਸਾਡੇ ਅਜ਼ੀਜ਼ਾਂ ਵਿੱਚ ਮਨਾਇਆ ਜਾਵੇ ਤਾਂ ਜੋ ਅਸੀਂ ਸੰਕਰਮਣ ਤੋਂ ਮੁਕਤ ਰਹਿ ਸਕੀਏ ਅਤੇ ਜ਼ਿੰਦਗੀ ਵਿੱਚ ਵੀ ਰੰਗ ਬਣੇ ਰਹਿਣ। ਦਿੱਲੀ ਤੋਂ ਮਹਾਰਾਸ਼ਟਰ ਤੱਕ ਕਈ ਸੂਬਿਆਂ ਵਿੱਚ ਹੋਲੀ ਲਈ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਆਓ, ਜਾਣੋ ਕਿ ਹੋਲੀ ਦੇ ਨਾਲ ਦਿਸ਼ਾ ਨਿਰਦੇਸ਼ ਕਿੱਥੇ ਜਾਰੀ ਕੀਤੇ ਗਏ ਹਨ ...
ਚੰਡੀਗੜ੍ਹ ਵਿੱਚ ਹੋਲੀ ਦਾ ਕੋਈ ਜਨਤਕ ਸਮਾਗਮ ਨਹੀਂ: ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿੱਚ ਹੋਲੀ ਦੇ ਦਿਨ ਜਨਤਕ ਸਮਾਗਮ ਨਹੀਂ ਹੋਣਗੇ। ਪ੍ਰਸ਼ਾਸਨ ਮੁਤਾਬਕ ਕਲੱਬਾਂ, ਹੋਟਲ, ਰੈਸਟੋਰੈਂਟਾਂ 'ਚ ਹੋਲੀ ਲਈ ਕਿਸ ਪ੍ਰਕਾਰ ਦੇ ਪ੍ਰੋਗਰਾਮ ਕਰਨ ਦੀ ਇਜਾਜ਼ਤ ਹੋਵੇਗੀ। ਚੰਡੀਗੜ੍ਹ ਉਨ੍ਹਾਂ ਸ਼ਹਿਰਾਂ ਚੋਂ ਇੱਕ ਰਿਹਾ ਹੈ ਜਿੱਥੇ ਕੋਰੋਨਾ ਦੇ ਜ਼ਿਆਦਾ ਕੇਸ ਸਾਹਮਣੇ ਆਏ। ਇੱਕ ਪਾਸੇ ਪੱਛਮੀ ਭਾਰਤ 'ਚ ਮਹਾਰਾਸ਼ਟਰ ਦੇ ਬਹੁਤ ਸਾਰੇ ਸ਼ਹਿਰਾਂ ਸਮੇਤ ਮੁੰਬਈ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ, ਜਦੋਂ ਕਿ ਉੱਤਰੀ ਭਾਰਤ ਵਿੱਚ ਚੰਡੀਗੜ੍ਹ ਕੋਰੋਨਾ ਕਰਕੇ ਸਭ ਤੋਂ ਪ੍ਰਭਾਵਿਤ ਸ਼ਹਿਰਾਂ ਚੋਂ ਇੱਕ ਰਿਹਾ ਹੈ।
ਪੰਜਾਬ ਦੇ 11 ਜ਼ਿਲ੍ਹਿਆਂ ਵਿੱਚ ਲਾਈਟ ਕਰਫਿਊ: ਹੋਲੀ ਤੋਂ ਪਹਿਲਾਂ ਪੰਜਾਬ ‘ਚ ਵੀ ਪਾਬੰਦੀਆਂ ਲਾਗੂ ਕਰ ਦਿੱਤਿਆਂ ਗਈਆਂ ਹਨ। ਸਰਕਾਰ ਵੱਲੋਂ ਸੂਬੇ ਦੇ ਅੰਮ੍ਰਿਤਸਰ, ਕਪੂਰਥਲਾ, ਲੁਧਿਆਣਾ ਸਣੇ 11 ਜ਼ਿਲ੍ਹਿਆਂ ਵਿੱਚ ਨਾਈਟ ਕਰਫਿਊ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਵੇਰੇ 11 ਵਜੇ ਤੋਂ ਦੁਪਹਿਰ 12 ਵਜੇ ਤੱਕ ਵਾਹਨਾਂ ਦੇ ਸੰਚਾਲਨ ‘ਤੇ ਪਾਬੰਦੀ ਲਗਾਈ ਗਈ ਹੈ।
ਦਿੱਲੀ ਵਿੱਚ ਵੀਇਕੱਠੇ ਹੋ ਕੇ ਹੋਲੀ ਨਹੀਂ ਖੇਡ ਸਕਦੇ: ਦੇਸ਼ ਦੀ ਕੌਮੀ ਰਾਜਧਾਨੀ ਦਿੱਲੀ 'ਚ ਹੋਲੀ ਸਮੇਤ ਹੋਰ ਤਿਉਹਾਰਾਂ 'ਤੇ ਜਨਤਕ ਸਮਾਗਮ ਨਹੀਂ ਕਰ ਸਕਦੇ। ਕਿਸੇ ਨੂੰ ਵੀ ਹੋਲੀ 'ਤੇ ਇਕੱਠੇ ਹੋ ਕੇ ਹੋਲੀ ਖੇਡਣ ਦੀ ਇਜਾਜ਼ਤ ਨਹੀਂ ਹੈ। ਲੋਕਾਂ ਨੂੰ ਆਪਣੇ ਘਰਾਂ ਵਿੱਚ ਹੋਲੀ ਖੇਡਣ ਲਈ ਕਿਹਾ ਗਿਆ ਹੈ। ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ ਨੇ ਭੀੜਮਾਰਾਂ ਖਿਲਾਫ ਸਖ਼ਤ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ। ਕਿਸੇ ਵੀ ਜਨਤਕ ਥਾਂਵਾਂ 'ਤੇ ਹੋਲੀ ਦਾ ਤਿਉਹਾਰ ਮਨਾਉਣ 'ਤੇ ਪਾਬੰਦੀ ਹੈ।
ਮੁੰਬਈ 'ਚ ਵੀ ਜਨਤਕ ਥਾਂਵਾਂ 'ਤੇ ਨਹੀਂ ਮਨਾ ਸਕਦੇ ਹੋਲੀ: ਕੋਵਿਡ -19 ਦੇ ਮਾਮਲਿਆਂ ਵਿੱਚ ਹੋਏ ਵਾਧੇ ਦੇ ਮੱਦੇਨਜ਼ਰ ਬੀਐਮਸੀ ਨੇ 28 ਅਤੇ 29 ਮਾਰਚ ਨੂੰ ਜਨਤਕ ਥਾਂਵਾਂ 'ਤੇ ਹੋਲੀ ਦਾ ਤਿਉਹਾਰ ਮਨਾਉਣਾ 'ਤੇ ਪਾਬੰਦੀ ਲਗਾਈ ਹੈ। ਸੂਬਾ ਸਰਕਾਰ ਨੇ ਪੂਰੇ ਸੂਬੇ ਵਿਚ ਨਾਈਟ ਕਰਫਿਊ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਰਾਤ ਦੇ 8 ਵਜੇ ਤੋਂ ਮਾਰਕੀਟ ਬੰਦ ਕਰਨ ਤੋਂ ਲੈ ਕੇ ਹੋਰ ਗਤੀਵਿਧੀਆਂ 'ਤੇ ਪਾਬੰਦੀ ਲਗਾਈ ਗਈ ਹੈ।
ਇਹ ਵੀ ਪੜ੍ਹੋ: Malout Bandh: ਸੋਮਵਾਰ ਬੰਦ ਰਹੇਗਾ ਮਲੋਟ, ਅਰੁਣ ਨਾਰੰਗ 'ਤੇ ਹੋਏ ਹਮਲੇ ਮਗਰੋਂ ਭਾਜਪਾ ਨੇ ਕੀਤੀ ਮਲੋਟ ਬੰਦ ਦੀ ਅਪੀਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin