ਪੜਚੋਲ ਕਰੋ

Malout Bandh: ਸੋਮਵਾਰ ਬੰਦ ਰਹੇਗਾ ਮਲੋਟ, ਅਰੁਣ ਨਾਰੰਗ 'ਤੇ ਹੋਏ ਹਮਲੇ ਮਗਰੋਂ ਭਾਜਪਾ ਨੇ ਕੀਤੀ ਮਲੋਟ ਬੰਦ ਦੀ ਅਪੀਲ

ਭਾਜਪਾ ਵੱਲੋਂ ਕੀਤੇ ਗਏ ਪ੍ਰਦਰਸ਼ਨਾਂ ਮੌਕੇ ਭਾਰੀ ਪੁਲਿਸ ਫੋਰਸ ਵੀ ਮੌਜੂਦ ਸੀ। ਇਸ ਦੌਰਾਨ ਐਸਪੀ ਰਾਜਪਾਲ ਸਿੰਘ, ਡੀਐਸਪੀ ਜਸਪਾਲ ਸਿੰਘ, ਥਾਣਾ ਸਿਟੀ ਦੇ ਐਸਐਚਓ ਹਰਜੀਤ ਮਾਨ ਸਮੇਤ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ।

ਮੁਕਤਸਰ: ਮਲੋਟ (Malout) ਵਿਖੇ ਅਬੋਹਰ ਦੇ ਵਿਧਾਇਕ ਅਰੁਣ ਨਾਰੰਗ (BJP Leader Arun Narang) ਨਾਲ ਕੁੱਟਮਾਰ ਮਾਮਲੇ ਵਿੱਚ ਬੀਜੇਪੀ ਨੇਤਾਵਾਂ ਅਤੇ ਕਾਰਕੁਨਾਂ ਨੇ ਐਤਵਾਰ ਨੂੰ ਭਾਜਪਾ ਯੁਵਾ ਮੋਰਚਾ (BJP Youth Morcha) ਦੇ ਜ਼ਿਲ੍ਹਾ ਪ੍ਰਧਾਨ ਜਸਕਰਨ ਸਿੰਘ ਧੋਲਾ ਦੀ ਅਗਵਾਈ ਵਿੱਚ ਪੰਜਾਬ ਸਰਕਾਰ (Punjab Government) ਅਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਭਾਜਪਾ ਨੇਤਾਵਾਂ ਅਤੇ ਕਾਰਕੁਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਵੀ ਸਾੜਿਆ।

ਪ੍ਰਦਰਸ਼ਨ ਵਿੱਚ ਭਾਜਪਾ ਪੰਜਾਬ ਸੱਕਤਰ ਸੁਖਪਾਲ ਸਰਾਂ, ਭਾਜਪਾ ਪੰਜਾਬ ਸੈਕਟਰੀ ਅਤੇ ਜ਼ਿਲ੍ਹਾ ਇੰਚਾਰਜ ਸੁਨੀਤਾ ਗਰਗ, ਭਾਜਪਾ ਜ਼ਿਲ੍ਹਾ ਪ੍ਰਧਾਨ ਰਾਜੇਸ਼ ਗੋਰਾ ਪਠੇਲਾ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਵਿਰੋਧ ਪ੍ਰਦਰਸ਼ਨ ਤੋਂ ਪਹਿਲਾਂ ਭਾਜਪਾ ਨੇਤਾਵਾਂ ਨੇ ਦਫ਼ਤਰ ਵਿੱਚ ਮੀਟਿੰਗ ਕੀਤੀ। ਇਸ ਤੋਂ ਬਾਅਦ ਭਾਜਪਾ ਜੀਟੀ ਰੋਡ ਪਹੁੰਚੀ ਅਤੇ 10 ਮਿੰਟ ਦਾ ਧਰਨਾ ਦਿੱਤਾ। ਪੁਰਾਣੀ ਤਹਿਸੀਲ ਚੌਕ ਵਿਖੇ ਪੁਤਲਾ ਫੂਕਦਿਆਂ ਸਰਕਾਰ ਅਤੇ ਪੁਲਿਸ ਦੀ ਨਾਕਾਮੀ ਖਿਲਾਫ ਰੋਸ ਜ਼ਾਹਰ ਕੀਤਾ।

ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਵਿਧਾਇਕ ਅਰੁਣ ਨਾਰੰਗ ਨਾਲ ਵਾਪਰੀ ਇਹ ਘਟਨਾ ਸਰਕਾਰ ਦੀ ਸ਼ਹਿ ਅਤੇ ਪੁਲਿਸ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਹੋਈ। ਪੁਲਿਸ ਨੇ ਹਮਲਾਵਰਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਹੁਣ ਸੂਬੇ ਵਿੱਚ ਵਿਧਾਇਕ ਵੀ ਸੁਰੱਖਿਅਤ ਨਹੀਂ ਹਨ, ਆਮ ਆਦਮੀ ਕਿਵੇਂ ਸੁਰੱਖਿਅਤ ਰਹੇਗਾ? ਸੋਮਵਾਰ ਨੂੰ ਭਾਜਪਾ ਨੇਤਾਵਾਂ ਨੇ ਮਲੋਟ ਬੰਦ (Malout Bandh) ਕਰਨ ਦਾ ਸੱਦਾ ਦਿੱਤਾ ਅਤੇ ਸਾਰੇ ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਰੱਖਣ ਦੀ ਅਪੀਲ ਕੀਤੀ।

ਇਸ ਦੇ ਨਾਲ ਹੀ ਦੱਸ ਦਈਏ ਕਿ ਮੁਕਤਸਰ ਪੁਲਿਸ ਨੇ ਮਲੋਟ ਵਿੱਚ ਬੀਜੇਪੀ ਵਿਧਾਇਕ ਅਰੁਣ ਨਾਰੰਗ ਨਾਲ ਹੋਏ ਹਮਲੇ ਦੇ ਮਾਮਲੇ ਵਿੱਚ ਐਤਵਾਰ ਨੂੰ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ 5 ਹੋਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਐਸਐਸਪੀ ਮੁਕਤਸਰ ਡੀ ਸੁਦਰਵੀ ਨੇ ਦੱਸਿਆ ਕਿ ਵੀਡੀਓ ਫੁਟੇਜ ਦੀ ਸਹਾਇਤਾ ਨਾਲ ਮੁਕਤਸਰ ਪੁਲਿਸ ਨੇ ਇਸ ਕੇਸ 'ਚ ਕੁਝ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ, ਜਿਨ੍ਹਾਂ 'ਚੋਂ ਚਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਦਕਿ 23 ਵਿਅਕਤੀਆਂ ਦੀ ਪਛਾਣ ਕਰ ਲਈ ਗਈ ਹੈ। 

ਇਹ ਵੀ ਪੜ੍ਹੋ: Myanmar ਵਿੱਚ ਤਖ਼ਤਾਪਲਟ ਵਿਰੁੱਧ ਪ੍ਰਦਰਸ਼ਨ 'ਚ ਹੁਣ ਤਕ 420 ਤੋਂ ਵੱਧ ਲੋਕਾਂ ਦੀ ਮੌਤ, ਇੰਟਰਨੈਸ਼ਨਲ ਪੱਧਰ 'ਤੇ ਹੋ ਰਹੀ ਨਿੰਦਾ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

IPL 2025 Siraj: RCB 'ਚ ਸਿਰਾਜ ਦੇ ਨਾਂਅ ਦੀ ਸਭ ਤੋਂ ਵੱਧ ਚਰਚਾ, ਜਾਣੋ ਫਿਰ ਕਿਉਂ ਨਹੀਂ ਕੀਤਾ ਰਿਟੇਨ

ਖਾਲਿਸਤਾਨੀਆਂ 'ਤੇ ਹਮਲਾ ਕਰਵਾ ਰਹੇ ਨੇ ਅਮਿਤ ਸ਼ਾਹ, ਕੈਨੇਡਾ ਦੇ ਇਲਜ਼ਾਮਾਂ ਤੋਂ ਭੜਕਿਆ ਭਾਰਤ, ਅਧਿਕਾਰੀ ਕੀਤੇ ਤਲਬ, ਜਾਣੋ ਹੁਣ ਤੱਕ ਕੀ ਕੁਝ ਹੋਇਆ ?

ਪ੍ਰਦੂਸ਼ਣ ਕਾਰਨ ਅੰਮ੍ਰਿਤਸਰ ਹਵਾਈ ਅੱਡੇ ਤੋਂ ਤਿੰਨ ਫਲਾਈਟਾਂ ਨੂੰ ਕੀਤਾ ਡਾਇਵਰਟ, ਘੱਟ ਵਿਜ਼ੀਬਿਲਟੀ ਕਾਰਨ ਨਹੀਂ ਮਿਲੀ ਲੈਂਡਿੰਗ ਦੀ ਮਨਜ਼ੂਰੀ

ਵੱਡੀ ਖ਼ਬਰ ! ਹੁਣ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਨਹੀਂ ਲੱਗੇਗੀ ਵੀਜ਼ਾ ਫੀਸ,ਮੁਫਤ ‘ਚ ਕਰ ਸਕੋਗੇ ਦਰਸ਼ਨ !
ਵੱਡੀ ਖ਼ਬਰ ! ਹੁਣ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਨਹੀਂ ਲੱਗੇਗੀ ਵੀਜ਼ਾ ਫੀਸ,ਮੁਫਤ ‘ਚ ਕਰ ਸਕੋਗੇ ਦਰਸ਼ਨ !
Advertisement
ABP Premium

ਵੀਡੀਓਜ਼

ਕੀ ??? ਦੀਪਿਕਾ ਦੀ ਧੀ ਨੂੰ ਨਹੀਂ ਮਿਲਿਆ ਰਣਵੀਰ ਸਿੰਘ ਦਾ ਨਾਮ !! ਪਹਿਲੀ ਤਸਵੀਰਪ੍ਰਿਯੰਕਾ ਚੋਪੜਾ ਦੀ ਦੇਸੀ ਦੀਵਾਲੀ , ਦੀਵਾਲੀ 'ਤੇ ਲਾਇਆ ਲੰਗਰਜ਼ਿੰਦਗੀ 'ਚ ਨਮਕ ਵਰਗਾ ਹੁੰਦਾ ਧਰਮ , ਸੁਣੋ ਬਾਬਾ ਦੀਆਂ ਗੱਲਾਂ ExclusiveJaipur 'ਚ Live ਤੋਂ ਪਹਿਲਾਂ ਦਿਲਜੀਤ ਦੋਸਾਂਝ ਦਾ ਧਮਾਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
IPL 2025 Siraj: RCB 'ਚ ਸਿਰਾਜ ਦੇ ਨਾਂਅ ਦੀ ਸਭ ਤੋਂ ਵੱਧ ਚਰਚਾ, ਜਾਣੋ ਫਿਰ ਕਿਉਂ ਨਹੀਂ ਕੀਤਾ ਰਿਟੇਨ
IPL 2025 Siraj: RCB 'ਚ ਸਿਰਾਜ ਦੇ ਨਾਂਅ ਦੀ ਸਭ ਤੋਂ ਵੱਧ ਚਰਚਾ, ਜਾਣੋ ਫਿਰ ਕਿਉਂ ਨਹੀਂ ਕੀਤਾ ਰਿਟੇਨ
ਖਾਲਿਸਤਾਨੀਆਂ 'ਤੇ ਹਮਲਾ ਕਰਵਾ ਰਹੇ ਨੇ ਅਮਿਤ ਸ਼ਾਹ, ਕੈਨੇਡਾ ਦੇ ਇਲਜ਼ਾਮਾਂ ਤੋਂ ਭੜਕਿਆ ਭਾਰਤ, ਅਧਿਕਾਰੀ ਕੀਤੇ ਤਲਬ, ਜਾਣੋ ਹੁਣ ਤੱਕ ਕੀ ਕੁਝ ਹੋਇਆ ?
ਖਾਲਿਸਤਾਨੀਆਂ 'ਤੇ ਹਮਲਾ ਕਰਵਾ ਰਹੇ ਨੇ ਅਮਿਤ ਸ਼ਾਹ, ਕੈਨੇਡਾ ਦੇ ਇਲਜ਼ਾਮਾਂ ਤੋਂ ਭੜਕਿਆ ਭਾਰਤ, ਅਧਿਕਾਰੀ ਕੀਤੇ ਤਲਬ, ਜਾਣੋ ਹੁਣ ਤੱਕ ਕੀ ਕੁਝ ਹੋਇਆ ?
ਪ੍ਰਦੂਸ਼ਣ ਕਾਰਨ ਅੰਮ੍ਰਿਤਸਰ ਹਵਾਈ ਅੱਡੇ ਤੋਂ ਤਿੰਨ ਫਲਾਈਟਾਂ ਨੂੰ ਕੀਤਾ ਡਾਇਵਰਟ, ਘੱਟ ਵਿਜ਼ੀਬਿਲਟੀ ਕਾਰਨ ਨਹੀਂ ਮਿਲੀ ਲੈਂਡਿੰਗ ਦੀ ਮਨਜ਼ੂਰੀ
ਪ੍ਰਦੂਸ਼ਣ ਕਾਰਨ ਅੰਮ੍ਰਿਤਸਰ ਹਵਾਈ ਅੱਡੇ ਤੋਂ ਤਿੰਨ ਫਲਾਈਟਾਂ ਨੂੰ ਕੀਤਾ ਡਾਇਵਰਟ, ਘੱਟ ਵਿਜ਼ੀਬਿਲਟੀ ਕਾਰਨ ਨਹੀਂ ਮਿਲੀ ਲੈਂਡਿੰਗ ਦੀ ਮਨਜ਼ੂਰੀ
ਵੱਡੀ ਖ਼ਬਰ ! ਹੁਣ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਨਹੀਂ ਲੱਗੇਗੀ ਵੀਜ਼ਾ ਫੀਸ,ਮੁਫਤ ‘ਚ ਕਰ ਸਕੋਗੇ ਦਰਸ਼ਨ !
ਵੱਡੀ ਖ਼ਬਰ ! ਹੁਣ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਨਹੀਂ ਲੱਗੇਗੀ ਵੀਜ਼ਾ ਫੀਸ,ਮੁਫਤ ‘ਚ ਕਰ ਸਕੋਗੇ ਦਰਸ਼ਨ !
Punjab Holiday: ਪੰਜਾਬ 'ਚ 3 ਦਿਨ ਰਹੇਗੀ ਛੁੱਟੀ, ਸਕੂਲ, ਕਾਲਜ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ, ਜਾਣੋ ਕਿਹੜੀਆਂ ਨੇ ਇਹ ਤਾਰੀਕਾਂ ?

Punjab News: ਲੁਧਿਆਣਾ 'ਚ ਸ਼ਿਵ ਸੈਨਾ ਆਗੂ ਦੇ ਘਰ ‘ਤੇ ਸੁੱਟਿਆ ਪੈਟਰੋਲ ਬੰਬ,  3 ਬਦਮਾਸ਼ਾਂ ਨੇ ਕੀਤੀ ਵਾਰਦਾਤ, 15 ਦਿਨਾਂ 'ਚ ਦੂਜੀ ਵਾਰਦਾਤ

ਪੁਲਿਸ ਗ੍ਰਿਫ਼ਤਾਰ ਕਰਨ ਆਏ ਤਾਂ ਸਭ ਤੋਂ ਪਹਿਲਾਂ ਕਰੋ ਆਹ ਕੰਮ, ਜਾਣ ਲਓ ਆਪਣਾ ਅਧਿਕਾਰ

Lawrence Bishnoi: ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਨੂੰ ਲੈ ਅਮਰੀਕਾ ਨੇ ਭਾਰਤ ਨੂੰ ਕੀਤਾ ਅਲਰਟ! ਵੱਡੇ ਐਕਸ਼ਨ ਦੀ ਤਿਆਰੀ 'ਚ ਮੁੰਬਈ ਪੁਲਿਸ
ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਨੂੰ ਲੈ ਅਮਰੀਕਾ ਨੇ ਭਾਰਤ ਨੂੰ ਕੀਤਾ ਅਲਰਟ! ਵੱਡੇ ਐਕਸ਼ਨ ਦੀ ਤਿਆਰੀ 'ਚ ਮੁੰਬਈ ਪੁਲਿਸ
Embed widget