Tomatoes: 20 ਰੁਪਏ 'ਚ ਮੌਤ ਦਾ ਸੌਦਾ! ਬਜ਼ਾਰ 'ਚ ਵਿਕ ਰਿਹਾ ਜ਼ਹਿਰੀਲਾ ਟਮਾਟਰ, ਜਾਨ ਨਾਲ ਖੇਡ ਰਹੇ ਲੋਕ
ਟਮਾਟਰ ਦੀ ਵਰਤੋਂ ਭਾਰਤੀ ਰਸੋਈ 'ਚ ਖੂਬ ਕੀਤਾ ਜਾਂਦਾ ਹੈ। ਪਰ ਕੀਤੇ ਤੁਸੀਂ ਵੀ ਇਸ ਨੂੰ ਖਰੀਦਣ ਸਮੇਂ ਗਲਤੀ ਤਾਂ ਨਹੀਂ ਕਰ ਰਹੇ ਹੋ। ਕੀ ਤੁਸੀਂ ਕਦੇ ਸੋਚਿਆ ਹੈ ਕਿ ਇਹ ਇੰਨੇ ਚਮਕਦਾਰ ਤੇ ਤਾਜ਼ੇ ਕਿਵੇਂ ਹੋ ਸਕਦੇ ਹਨ? ਕੀ ਇਹ ਨੈਚਰਲ ਢੰਗ ਨਾਲ ਪੱਕੇ

Viral Video: ਬਜ਼ਾਰ 'ਚ ਜਦੋਂ ਤੁਸੀਂ 20 ਰੁਪਏ ਕਿਲੋ 'ਚ ਲਾਲ-ਲਾਲ ਟਮਾਟਰ ਵੇਖਦੇ ਹੋ, ਤਾਂ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਹ ਇੰਨੇ ਚਮਕਦਾਰ ਤੇ ਤਾਜ਼ੇ ਕਿਵੇਂ ਹੋ ਸਕਦੇ ਹਨ? ਕੀ ਇਹ ਨੈਚਰਲ ਢੰਗ ਨਾਲ ਪੱਕੇ ਹਨ ਜਾਂ ਇਸ ਦੇ ਪਿੱਛੇ ਕੋਈ ਖ਼ਤਰਨਾਕ ਸੱਚਾਈ ਛੁਪੀ ਹੋਈ ਹੈ?
ਸੋਸ਼ਲ ਮੀਡੀਆ 'ਤੇ ਹਾਲ ਹੀ 'ਚ ਇੱਕ ਵੀਡੀਓ ਵਾਇਰਲ ਹੋਇਆ ਹੈ, ਜਿਸ 'ਚ ਇੱਕ ਸਬਜ਼ੀ ਵੇਚਣ ਵਾਲਾ ਟਮਾਟਰਾਂ ਨੂੰ ਕਿਸੇ ਕੈਮੀਕਲ ਵਾਲੇ ਪਾਣੀ ਵਿੱਚ ਡੁਬੋਦਾ ਹੋਇਆ ਨਜ਼ਰ ਆ ਰਿਹਾ ਹੈ। ਇਹ ਵੀਡੀਓ ਲੋਕਾਂ ਨੂੰ ਹੈਰਾਨ ਕਰ ਰਿਹਾ ਹੈ ਅਤੇ ਸਿਹਤ ਨਾਲ ਜੁੜੇ ਗੰਭੀਰ ਖਤਰੇ ਵੱਲ ਇਸ਼ਾਰਾ ਕਰਦਾ ਹੈ।
ਟਮਾਟਰਾਂ ਦੀ ਕਈ ਚੀਜ਼ਾਂ ਵਿੱਚ ਹੁੰਦੀ ਵਰਤੋਂ
ਚਾਹੇ ਗੱਲ ਸਬਜ਼ੀ ਦੀ ਹੋਵੇ, ਸੂਪ ਦੀ ਜਾਂ ਫਿਰ ਸੌਸ ਦੀ – ਟਮਾਟਰ ਸਾਡੀ ਰੋਜ਼ਾਨਾ ਖੁਰਾਕ ਦਾ ਇੱਕ ਅਹਿਮ ਹਿੱਸਾ ਹਨ। ਪਰ ਜਿਵੇਂ ਟਮਾਟਰਾਂ ਦੀ ਉਤਪਾਦਨ ਵਿਧੀ ਅਤੇ ਪਕਾਉਣ ਦਾ ਢੰਗ ਬਦਲਿਆ ਹੈ, ਉਹ ਬਹੁਤ ਹੀ ਚਿੰਤਾਜਨਕ ਹੈ।
ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਹਰੇ ਟਮਾਟਰਾਂ ਨੂੰ ਪਹਿਲਾਂ ਤੋੜਿਆ ਜਾਂਦਾ ਹੈ ਅਤੇ ਫਿਰ ਉਨ੍ਹਾਂ ਨੂੰ ਇੱਕ ਕੈਮੀਕਲ ਵਾਲੇ ਘੋਲ ਵਿੱਚ ਡੁਬੋ ਦਿੱਤਾ ਜਾਂਦਾ ਹੈ। ਇਸ ਪ੍ਰਕਿਰਿਆ ਨਾਲ ਟਮਾਟਰ ਸਿਰਫ਼ ਕੁਝ ਘੰਟਿਆਂ ਵਿੱਚ ਲਾਲ ਹੋ ਜਾਂਦੇ ਹਨ ਅਤੇ ਕਾਫੀ ਸਮੇਂ ਤੱਕ ਸੜਦੇ ਨਹੀਂ। ਪਰ ਇਹ ਕੈਮੀਕਲ ਸਿਹਤ ਲਈ ਬੇਹੱਦ ਖ਼ਤਰਨਾਕ ਹਨ।
ਜ਼ਹਿਰੀਲੇ ਟਮਾਟਰਾਂ ਨਾਲ ਕੀ ਹੋ ਸਕਦਾ ਹੈ?
ਮਾਹਿਰਾਂ ਦੇ ਅਨੁਸਾਰ, ਇਨ੍ਹਾਂ ਟਮਾਟਰਾਂ 'ਤੇ ਵਰਤੇ ਜਾਂਦੇ ਕੈਮੀਕਲਾਂ ਵਿੱਚ ਐਥੀਫ਼ਾਨ (Ethephon) ਅਤੇ ਕਾਰਬਾਈਡ (Carbide) ਵਰਗੇ ਤੱਤ ਹੋ ਸਕਦੇ ਹਨ, ਜੋ ਸਰੀਰ ਲਈ ਜ਼ਹਿਰ ਸਾਬਤ ਹੋ ਸਕਦੇ ਹਨ।
ਇਹ ਨਾਂ ਸਿਰਫ਼ ਪਾਚਣ ਤੰਤਰ ਨੂੰ ਪ੍ਰਭਾਵਿਤ ਕਰਦੇ ਹਨ, ਬਲਕਿ ਲੰਬੇ ਸਮੇਂ ਤੱਕ ਇਨ੍ਹਾਂ ਦੇ ਸੇਵਨ ਨਾਲ ਕੈਂਸਰ, ਗੁਰਦਿਆਂ ਨੂੰ ਨੁਕਸਾਨ, ਤਵੱਚਾ ਰੋਗ, ਅਤੇ ਨਸਾਂ ਸੰਬੰਧੀ ਬਿਮਾਰੀਆਂ (Neurological Disorders) ਹੋ ਸਕਦੀਆਂ ਹਨ।
ਡਾਕਟਰਾਂ ਦਾ ਕਹਿਣਾ ਹੈ ਕਿ ਅਜਿਹੇ ਟਮਾਟਰ ਖ਼ਾਸ ਕਰਕੇ ਬੱਚਿਆਂ, ਵੱਡਿਆਂ, ਅਤੇ ਗਰਭਵਤੀ ਮਹਿਲਾਵਾਂ ਲਈ ਬਹੁਤ ਖ਼ਤਰਨਾਕ ਹੋ ਸਕਦੇ ਹਨ।
ਇੱਕ ਵਾਰੀ ਇਹ ਕੈਮਿਕਲ ਸਰੀਰ ਵਿੱਚ ਚਲੇ ਜਾਣ ਤਾਂ ਇਹ ਖ਼ੂਨ ਵਿੱਚ ਮਿਲ ਕੇ ਅੰਗਾਂ ਨੂੰ ਨੁਕਸਾਨ ਪਹੁੰਚਾਉਣ ਲੱਗ ਪੈਂਦੇ ਹਨ।
ਇਸ 'ਮੌਤ ਦੇ ਸੌਦੇ' ਤੋਂ ਕਿਵੇਂ ਬਚਿਆ ਜਾ ਸਕਦਾ ਹੈ?
ਟਮਾਟਰ ਖਰੀਦਦੇ ਸਮੇਂ ਬਹੁਤ ਜ਼ਿਆਦਾ ਲਾਲ, ਚਮਕਦਾਰ, ਅਤੇ ਇੱਕੋ ਜਿਹੇ ਦਿਖਣ ਵਾਲੇ ਟਮਾਟਰਾਂ ਤੋਂ ਬਚੋ।
ਟਮਾਟਰਾਂ ਨੂੰ ਹਮੇਸ਼ਾਂ ਚੰਗੀ ਤਰ੍ਹਾਂ ਧੋ ਕੇ, ਅਤੇ ਜੇ ਸੰਭਵ ਹੋਵੇ ਤਾਂ ਗਰਮ ਪਾਣੀ ਵਿੱਚ ਡੁਬੋ ਕੇ ਵਰਤੋਂ।
ਸਥਾਨਕ ਅਤੇ ਚੰਗੇ ਕਿਸਾਨਾਂ ਤੋਂ ਖਰੀਦਦਾਰੀ ਕਰੋ ਜਾਂ ਆਰਗੇਨਿਕ ਉਤਪਾਦਾਂ ਨੂੰ ਤਰਜੀਹ ਦਿਓ।
View this post on Instagram






















