Punjab News: '50 ਬੰਬਾਂ ਵਾਲੇ ਬਿਆਨ' ਨੂੰ ਲੈ ਕੇ ਬੁਰਾ ਫਸੇ ਪ੍ਰਤਾਪ ਸਿੰਘ ਬਾਜਵਾ, ਹੋਈ FIR, ਸਿਆਸੀ ਗਲਿਆਰਿਆਂ 'ਚ ਮੱਚੀ ਹਲਚਲ!
ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ '50 ਬੰਬਾਂ ਵਾਲੇ ਬਿਆਨ' ਦੇਣਾ ਹੁਣ ਮਹਿੰਗਾ ਸਾਬਿਤ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਪ੍ਰਤਾਪ ਸਿੰਘ ਬਾਜਵਾ ਖ਼ਿਲਾਫ਼ ਮੋਹਾਲੀ ਦੇ ਸਾਇਬਰ ਥਾਣੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।

ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਪ੍ਰਤਾਪ ਸਿੰਘ ਬਾਜਵਾ ਖ਼ਿਲਾਫ਼ ਮੋਹਾਲੀ ਦੇ ਸਾਇਬਰ ਥਾਣੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਬਾਜਵਾ ਨੇ ਇੱਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਸੀ, "ਪੰਜਾਬ ਵਿੱਚ 50 ਗ੍ਰੇਨੇਡ ਆਏ ਸੀ, ਜਿਨ੍ਹਾਂ ਵਿੱਚੋਂ 18 ਵਰਤੇ ਜਾ ਚੁੱਕੇ ਹਨ, ਜਦਕਿ 32 ਬਾਕੀ ਹਨ।" ਸਵੇਰੇ ਪੰਜਾਬ ਪੁਲਿਸ ਦੀ ਟੀਮ ਬਾਜਵਾ ਦੇ ਚੰਡੀਗੜ੍ਹ ਸਥਿਤ ਘਰ ਪਹੁੰਚੀ ਸੀ। ਇੱਥੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ।
ਸੀਐਮ ਭਗਵੰਤ ਮਾਨ ਨੇ ਸਵੇਰੇ ਵੀਡੀਓ ਜਾਰੀ ਕਰ ਕੇ ਕਿਹਾ, "ਉਨ੍ਹਾਂ ਕੋਲ ਗ੍ਰੇਨੇਡ ਆਉਣ ਦੀ ਜਾਣਕਾਰੀ ਕਿੱਥੋਂ ਆਈ? ਕੀ ਪਾਕਿਸਤਾਨ ਨਾਲ ਉਨ੍ਹਾਂ ਦਾ ਸਿੱਧਾ ਕਨੈਕਸ਼ਨ ਹੈ ਜਿਸ ਕਰਕੇ ਆਤੰਕਵਾਦੀ ਉਨ੍ਹਾਂ ਨਾਲ ਸਿੱਧੇ ਫੋਨ 'ਤੇ ਗੱਲ ਕਰ ਰਹੇ ਹਨ?"
ਹਾਲਾਂਕਿ, ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਉਹ ਆਪਣੇ ਬਿਆਨ 'ਤੇ ਕਾਇਮ ਹਨ। ਉਹ ਆਪਣਾ ਸਰੋਤ ਨਹੀਂ ਦੱਸਣਗੇ।
ਬਾਜਵਾ ਨੇ ਟੀਵੀ 'ਤੇ ਇਹ ਬਿਆਨ ਦਿੱਤਾ ਸੀ
ਦਰਅਸਲ, ਬਾਜਵਾ ਹਾਲ ਹੀ ਵਿੱਚ ਇੱਕ ਟੀਵੀ ਪ੍ਰੋਗ੍ਰਾਮ ਵਿੱਚ ਪਹੁੰਚੇ ਸਨ। ਇਸ ਦੌਰਾਨ ਪੰਜਾਬ ਦੀ ਸੁਰੱਖਿਆ ਨਾਲ ਜੁੜੇ ਸਵਾਲ 'ਤੇ ਬਾਜਵਾ ਨੇ ਕਿਹਾ- "ਹੁਣ ਪੰਜਾਬ ਪੁਲਿਸ ਲੋਕਾਂ ਨੂੰ ਪ੍ਰੋਟੈਕਟ ਨਹੀਂ ਕਰਦੀ। ਸ਼ਾਮ 7 ਵਜੇ ਤੋਂ ਬਾਅਦ ਤਾਂ ਪੁਲਿਸ ਖੁਦ ਨੂੰ ਪ੍ਰੋਟੈਕਟ ਕਰਨ ਵਿੱਚ ਲੱਗ ਪੈਂਦੀ ਹੈ। ਹੁਣ ਕਾਲੀਆ ਸਾਬ੍ਹ (ਭਾਜਪਾ ਦੇ ਸਾਬਕਾ ਮੰਤਰੀ ਮਨੋਰਨਜਨ ਕਾਲੀਆ) ਦੇ ਘਰ 'ਤੇ ਹਮਲਾ ਹੋ ਕੇ ਹਟਿਆ ਹੈ। ਮੈਨੂੰ ਪਤਾ ਚੱਲਿਆ ਹੈ ਕਿ 50 ਬੰਬ ਆਏ ਹਨ। ਪਤਾ ਨਹੀਂ, ਇਹ ਜਾਣਕਾਰੀ ਪੰਜਾਬ ਦੇ ਸੀਐਮ ਭਗਵੰਤ ਮਾਨ ਨੂੰ ਹੈ ਜਾਂ ਨਹੀਂ। 18 ਬੰਬ ਚਲੇ ਹਨ, ਜਦਕਿ 32 ਅਜੇ ਬਚੇ ਹਨ।"
ਸੀਐਮ ਨੇ ਵੀਡੀਓ ਜਾਰੀ ਕਰ ਕੇ ਸਵਾਲ ਉਠਾਏ...
ਪਾਕਿਸਤਾਨ ਤੋਂ ਬਾਜਵਾ ਦੇ ਕਿਹੜੇ ਕਨੈਕਸ਼ਨ ਪੁਲਿਸ ਦੀ ਕਾਰਵਾਈ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਤਾਪ ਸਿੰਘ ਬਾਜਵਾ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ, "ਕੀ ਬਾਜਵਾ ਕੋਲ ਇਹ ਜਾਣਕਾਰੀ ਆਈ ਸੀ? ਪਾਕਿਸਤਾਨ ਤੋਂ ਉਨ੍ਹਾਂ ਦੇ ਕਿਹੜੇ ਕਨੈਕਸ਼ਨ ਹਨ ਕਿ ਉਥੇ ਦੇ ਆਤੰਕਵਾਦੀ ਸਿੱਧੇ ਉਨ੍ਹਾਂ ਨੂੰ ਫੋਨ ਕਰਕੇ ਦੱਸ ਰਹੇ ਹਨ ਕਿ ਉਨ੍ਹਾਂ ਨੇ ਕਿੰਨੇ ਬੰਬ ਭੇਜੇ ਹਨ? ਇਹ ਜਾਣਕਾਰੀ ਨਾ ਇੰਟੈਲੀਜੈਂਸ ਦੇ ਕੋਲ ਹੈ, ਨਾ ਕੇਂਦਰ ਸਰਕਾਰ ਤੋਂ ਆਈ ਹੈ, ਪਰ ਇੱਦੇ ਤੋ ਵੱਡੇ ਵਿਰੋਧੀ ਨੇਤਾ ਦੇ ਕੋਲ ਆਈ ਹੈ।"
CM ਮਾਨ ਨੇ ਕਿਹਾ ਕਿ ਜੇ ਬਾਜਵਾ ਕੋਲ ਐਸੀ ਜਾਣਕਾਰੀ ਸੀ ਤਾਂ ਉਹਨਾਂ ਦੀ ਜ਼ਿੰਮੇਵਾਰੀ ਸੀ ਕਿ ਪੰਜਾਬ ਪੁਲਿਸ ਨੂੰ ਦੱਸਦੇ ਕਿ ਕਿੱਥੇ-ਕਿੱਥੇ ਬੰਬ ਹਨ। ਕੀ ਉਹ ਇੰਤਜ਼ਾਰ ਕਰ ਰਹੇ ਸਨ ਕਿ ਬੰਬ ਫਟਣ ਅਤੇ ਲੋਕ ਮਰਣ, ਤਾਂ ਜੋ ਉਹ ਆਪਣੀ ਰਾਜਨੀਤੀ ਚਮਕਾ ਸਕਣ? ਅਤੇ ਜੇ ਇਹ ਝੂਠ ਹੈ ਤਾਂ ਕੀ ਉਹ ਪੰਜਾਬ ਵਿੱਚ ਐਸੀ ਗੱਲਾਂ ਕਰ ਕੇ ਦਹਿਸ਼ਤ ਫੈਲਾਉਣਾ ਚਾਹੁੰਦੇ ਹਨ?
ਪ੍ਰਧਾਨ ਅਮਨ ਅਰੋੜਾ ਨੇ ਵੀ ਪ੍ਰਤਾਪ ਸਿੰਘ ਬਾਜਵਾ 'ਤੇ ਸਾਧਿਆ ਨਿਸ਼ਾਨਾ
ਇਸ ਪੂਰੇ ਮਾਮਲੇ 'ਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੇ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕੀਤੀ। ਜਿਸ ਵਿੱਚ ਉਨ੍ਹਾਂ ਕਿਹਾ, "ਕੈਪਟਨ ਅਮਰਿੰਦਰ ਸਿੰਘ ਨੇ ਸੀਐਮ ਰਹਿੰਦਿਆਂ ਸੋਨੀਆ ਗਾਂਧੀ ਨੂੰ ਇੱਕ ਚਿੱਠੀ ਲਿਖੀ ਸੀ, ਜਿਸ ਵਿੱਚ ਉਨ੍ਹਾਂ ਨੇ ਸਾਫ਼ ਲਿਖਿਆ ਸੀ ਕਿ ਬਾਜਵਾ ਦੇ ਆਤੰਕਵਾਦੀਆਂ ਨਾਲ ਲਿੰਕ ਹਨ।" ਇਸ ਦੌਰਾਨ ਉਨ੍ਹਾਂ ਇਹ ਪੱਤਰ ਵੀ ਮੀਡੀਆ ਦੇ ਸਾਹਮਣੇ ਰੱਖਿਆ।
ਅਰੋੜਾ ਨੇ ਅੱਗੇ ਕਿਹਾ, "ਜੇ ਪੰਜਾਬ ਵਿੱਚ ਕੋਈ ਧਮਾਕਾ ਹੁੰਦਾ ਹੈ ਤਾਂ ਉਸ ਲਈ ਬਾਜਵਾ ਜਿੰਮੇਵਾਰ ਹੋਣਗੇ। ਕਿਉਂਕਿ ਉਹ ਨਾ ਤਾਂ ਕੋਈ ਜਾਣਕਾਰੀ ਸਾਂਝੀ ਕਰ ਰਹੇ ਹਨ ਅਤੇ ਨਾ ਹੀ ਪੰਜਾਬ ਪੁਲਿਸ ਅਤੇ ਸਰਕਾਰ ਨੂੰ ਸਹਿਯੋਗ ਦੇ ਰਹੇ ਹਨ।"






















