Gemini ਦਾ ਸਾੜੀ ਟ੍ਰੈਂਡ ਫੋਲੋ ਕਰਕੇ ਉੱਡੇ ਕੁੜੀ ਦੇ ਹੋਸ਼! ਸਾਹਮਣੇ ਆਇਆ ਘਿਨਾਉਣਾ ਸੱਚ, ਤੁਸੀਂ ਵੀ ਦੇਖ ਲਓ ਆਹ ਖੌਫਨਾਕ ਵੀਡੀਓ
ਖਾਸ ਕਰਕੇ ਉਹ ਕੁੜੀਆਂ ਜਾਂ ਔਰਤਾਂ ਜੋ ਜੈਮਿਨੀ ਦੇ ਸਾੜੀ ਟ੍ਰੈਂਡ ਨੂੰ ਫੋਲੋ ਕਰ ਰਹੀਆਂ ਹਨ, ਉਨ੍ਹਾਂ ਨੂੰ ਥੋੜਾ ਅਜੀਬ ਵੀ ਲੱਗੇਗਾ। ਵੀਡੀਓ ਵਿੱਚ ਇੱਕ ਕੁੜੀ ਜੈਮਿਨੀ ਦਾ ਘਿਣਾਉਣਾ ਸੱਚ ਦੱਸ ਰਹੀ ਹੈ। ਤੁਸੀਂ ਵੀ ਧਿਆਨ ਨਾਲ ਸੁਣੋ।

Viral Video: ਇਹ ਏਆਈ ਦਾ ਜਮਾਨਾ ਹੈ ਅਤੇ ਅੱਜਕੱਲ੍ਹ ਹਰ ਕੋਈ AI ਟ੍ਰੈਂਡ ਨੂੰ ਫੋਲੋ ਕਰਕੇ ਤਰ੍ਹਾਂ-ਤਰ੍ਹਾਂ ਦੀਆਂ ਤਸਵੀਰਾਂ ਬਣਾ ਰਿਹਾ ਹੈ। ਪਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ ਨੂੰ ਦੇਖਣ ਤੋਂ ਬਾਅਦ, ਤੁਸੀਂ AI ਵਲੋਂ ਬਣਾਈ ਜਾ ਰਹੀਆਂ ਵੀਡੀਓ ਤੋਂ ਬਾਅਦ ਅਲਰਟ ਹੋ ਜਾਓਗੇ। ਕਿਉਂਕਿ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਖੁਦ ਵੀ ਡਰ ਜਾਓਗੇ। ਖਾਸ ਕਰਕੇ ਉਹ ਕੁੜੀਆਂ ਜਾਂ ਔਰਤਾਂ ਜੋ ਜੈਮਿਨੀ ਸਾੜੀ ਟ੍ਰੈਂਡ ਨੂੰ ਫੋਲੋ ਕਰ ਰਹੀਆਂ ਹਨ, ਉਨ੍ਹਾਂ ਨੂੰ ਇਹ ਬਹੁਤ ਖਤਰਨਾਕ ਲੱਗੇਗਾ। ਵੀਡੀਓ ਵਿੱਚ, ਇੱਕ ਕੁੜੀ ਜੈਮਿਨੀ ਦਾ ਘਿਣਾਉਣਾ ਸੱਚ ਦੱਸਦੀ ਦਿਖਾਈ ਦੇ ਰਹੀ ਹੈ।
ਦਰਅਸਲ, ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਇੰਸਟਾਗ੍ਰਾਮ ਇਨਫਲੂਐਂਸਰ ਝਲਕ ਭਾਵਨਾਨੀ ਆਪਣਾ AI ਦਾ ਸਭ ਤੋਂ ਡਰਾਉਣਾ ਅਨੁਭਵ ਦੱਸਦੀ ਨਜ਼ਰ ਆ ਰਹੀ ਹੈ। ਦਰਅਸਲ, ਹੋਇਆ ਇਹ ਸੀ ਕਿ ਕੁਝ ਦਿਨ ਪਹਿਲਾਂ ਉਸਨੇ ਆਪਣੀ ਇੱਕ ਤਸਵੀਰ GEMENI ਨੂੰ ਬਣਾਉਣ ਲਈ ਦਿੱਤੀ। ਉਸ ਨੇ Gemini ਨੂੰ ਇੰਸਟਾਗ੍ਰਾਮ 'ਤੇ ਚੱਲ ਰਹੇ AI ਸਾੜੀ ਟ੍ਰੈਂਡ ਨੂੰ ਫੋਲੋ ਕਰਨ ਦਾ ਹੁਕਮ ਦਿੱਤਾ ਅਤੇ ਜਦੋਂ ਰਿਜ਼ਲਟ ਆਇਆ ਤਾਂ ਉਹ ਹੈਰਾਨ ਰਹਿ ਗਈ।
View this post on Instagram
ਹੋਇਆ ਇਹ ਕਿ ਝਲਕ ਨੇ ਜੈਮਿਨੀ ਨੂੰ ਜਿਹੜੀ ਤਸਵੀਰ ਬਣਾਉਣ ਲਈ ਦਿੱਤੀ ਸੀ, ਉਸ ਵਿੱਚ ਉਸ ਨੇ ਪੂਰੀ ਬਾਹਾਂ ਵਾਲਾ ਹਰਾ ਸੂਟ ਪਾਇਆ ਹੋਇਆ ਸੀ, ਪਰ ਜਦੋਂ ਤਸਵੀਰ ਤਿਆਰ ਹੋਈ, ਤਾਂ AI ਨੇ ਉਸਨੂੰ ਇੱਕ ਕਾਲੀ ਸਾੜੀ ਪੁਆਈ ਜਿਸ ਵਿੱਚ ਉਸ ਨੇ ਸਲੀਵਲੇਸ ਸੂਟ ਪਾਇਆ ਹੋਇਆ ਸੀ। ਇਹ ਤਾਂ ਠੀਕ ਸੀ ਪਰ ਜਦੋਂ ਉਸਨੇ ਏਆਈ ਦੁਆਰਾ ਬਣਾਈ ਗਈ ਤਸਵੀਰ ਵਿੱਚ ਆਪਣੀਆਂ ਬਾਹਾਂ ਵੇਖੀਆਂ, ਤਾਂ ਉਸ ਦੇ ਹੋਸ਼ ਉੱਡ ਗਏ।
ਦਰਅਸਲ, ਉਸ ਦੀ ਇਸ ਤਸਵੀਰ ਵਿੱਚ ਉਸ ਦੀ ਖੱਬੀ ਬਾਂਹ 'ਤੇ ਜਿਹੜਾ ਤਿਲ ਸੀ, ਉਹ ਵੀ ਏਆਈ ਵਲੋਂ ਬਣਾਈ ਗਈ ਤਸਵੀਰ ਵਿੱਚ ਸਾਫ਼ ਦਿਖਾਈ ਦੇ ਰਿਹਾ ਸੀ। ਇਸ ਕਰਕੇ ਝਲਕ ਦਾ ਕਹਿਣਾ ਹੈ ਕਿ ਜਦੋਂ ਮੈਂ ਪੂਰੀ ਬਾਹਾਂ ਵਾਲੇ ਸੂਟ ਵਿੱਚ ਤਸਵੀਰ ਦਿੱਤੀ, ਤਾਂ ਏਆਈ ਨੂੰ ਕਿਵੇਂ ਪਤਾ ਲੱਗਿਆ ਕਿ ਮੇਰੀ ਖੱਬੀ ਬਾਂਹ 'ਤੇ ਸੱਚਮੁੱਚ ਇੱਕ ਤਿਲ ਹੈ। ਕੀ ਏਆਈ ਨੇ ਸਾਡੀ ਪ੍ਰਾਈਵੇਸੀ ਛਿੰਨ ਲਈ ਹੈ? ਤਸਵੀਰ ਦੇਖ ਕੇ ਉਹ ਬਹੁਤ ਡਰ ਗਈ, ਜਿਸ ਤੋਂ ਬਾਅਦ ਉਹ ਲੰਬੇ ਸਮੇਂ ਤੱਕ ਸਦਮੇ ਵਿੱਚ ਰਹੀ। ਇਹ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖਣ ਤੋਂ ਬਾਅਦ ਉਪਭੋਗਤਾ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ।
ਯੂਜ਼ਰਸ ਨੇ ਦਿੱਤੀ ਆਹ ਪ੍ਰਤੀਕਿਰਿਆ
ਇਹ ਵੀਡੀਓ jhalakbhawnani ਨਾਮ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਸ਼ੇਅਰ ਕੀਤੀ ਗਈ ਹੈ ਜਿਸਨੂੰ ਹੁਣ ਤੱਕ ਲੱਖਾਂ ਲੋਕ ਦੇਖ ਚੁੱਕੇ ਹਨ, ਜਦੋਂ ਕਿ ਕਈ ਲੋਕਾਂ ਨੇ ਵੀਡੀਓ ਨੂੰ ਪਸੰਦ ਵੀ ਕੀਤਾ ਹੈ। ਅਜਿਹੀ ਸਥਿਤੀ ਵਿੱਚ, ਸੋਸ਼ਲ ਮੀਡੀਆ ਯੂਜ਼ਰਸ ਵੀਡੀਓ 'ਤੇ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ... ਇਹ ਬਹੁਤ ਖਤਰਨਾਕ ਮਾਮਲਾ ਹੈ, ਇਸ 'ਤੇ ਵਿਚਾਰ ਕਰਨ ਦੀ ਲੋੜ ਹੈ। ਇੱਕ ਹੋਰ ਯੂਜ਼ਰ ਨੇ ਲਿਖਿਆ... ਮੈਂ ਤੁਹਾਨੂੰ ਦੱਸਿਆ ਸੀ ਕਿ AI ਸਭ ਕੁਝ ਜਾਣਦਾ ਹੈ। ਜਦੋਂ ਕਿ ਇੱਕ ਹੋਰ ਯੂਜ਼ਰ ਨੇ ਲਿਖਿਆ... ਹਾਂ, ਮੇਰੇ ਨਾਲ ਵੀ ਇਹੀ ਹੋਇਆ ਹੈ, ਮੈਂ ਹੁਣ ਦੇਖਿਆ ਹੈ।





















