(Source: ECI/ABP News/ABP Majha)
AirHostess: ਪ੍ਰਾਈਵੇਟ ਪਾਰਟ 'ਚ ਇੱਕ ਕਿਲੋ ਸੋਨਾ ਲੁਕਾ ਕੇ ਲਿਜਾ ਰਹੀ ਸੀ ਏਅਰ ਹੋਸਟੈਸ, ਇਦਾਂ ਖੁੱਲ੍ਹਿਆ ਭੇਤ, ਅਧਿਕਾਰੀ ਵੀ ਰਹਿ ਗਏ ਹੈਰਾਨ
AirHostess: ਮਸਕਟ ਤੋਂ ਕੰਨੂਰ ਜਾ ਰਹੀ ਇੱਕ ਏਅਰ ਹੋਸਟੈੱਸ ਨੂੰ ਲੈ ਕੇ ਇੱਕ ਬਹੁਤ ਹੀ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਇੱਕ ਏਅਰ ਹੋਸਟੈੱਸ ਮਸਕਟ ਤੋਂ ਕੰਨੂਰ ਜਾ ਰਹੀ ਸੀ, ਜਿਸ ਦੌਰਾਨ ਉਨ੍ਹਾਂ ਨੇ ਆਪਣੇ ਪ੍ਰਾਈਵੇਟ ਪਾਰਟ ਵਿੱਚ ਇੱਕ ਕਿਲੋ ਸੋਨਾ ਛੁਪਾਇਆ ਹੋਇਆ ਸੀ।
AirHostess: ਮਸਕਟ ਤੋਂ ਕੰਨੂਰ ਜਾ ਰਹੀ ਇੱਕ ਏਅਰ ਹੋਸਟੈੱਸ ਨੂੰ ਲੈ ਕੇ ਇੱਕ ਬਹੁਤ ਹੀ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਇੱਕ ਏਅਰ ਹੋਸਟੈੱਸ ਮਸਕਟ ਤੋਂ ਕੰਨੂਰ ਜਾ ਰਹੀ ਸੀ, ਜਿਸ ਦੌਰਾਨ ਉਨ੍ਹਾਂ ਨੇ ਆਪਣੇ ਪ੍ਰਾਈਵੇਟ ਪਾਰਟ ਵਿੱਚ ਇੱਕ ਕਿਲੋ ਸੋਨਾ ਛੁਪਾਇਆ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਸੋਨਾ ਛੁਪਾ ਕੇ ਤਸਕਰੀ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਪਰ ਕੇਰਲ ਦੇ ਕੰਨੂਰ 'ਚ ਏਅਰ ਹੋਸਟੈੱਸ ਨੂੰ ਫੜ ਲਿਆ ਗਿਆ, ਜਿਸ ਤੋਂ ਬਾਅਦ ਉਸ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਡੀਆਰਆਈ ਦੇ ਇੱਕ ਸੂਤਰ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਹੈ। ਏਅਰ ਹੋਸਟੈੱਸ ਦਾ ਨਾਂ ਸੁਰਭੀ ਖਾਤੂਨ ਦੱਸਿਆ ਜਾ ਰਿਹਾ ਹੈ। ਡੀਆਰਆਈ ਕੋਚੀਨ ਤੋਂ ਮਿਲੀ ਖਾਸ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਦੇ ਅਧਿਕਾਰੀਆਂ ਨੇ ਕੋਲਕਾਤਾ ਦੀ ਰਹਿਣ ਵਾਲੀ ਸੁਰਭੀ ਨੂੰ ਏਅਰਪੋਰਟ 'ਤੇ ਰੋਕ ਲਿਆ।
960 ਗ੍ਰਾਮ ਤਸਕਰੀ ਦਾ ਸੋਨਾ ਬਰਾਮਦ ਹੋਇਆ
ਜਦੋਂ ਉਸ ਦੀ ਨਿੱਜੀ ਤਲਾਸ਼ੀ ਲਈ ਗਈ ਤਾਂ ਉਸ ਦੇ ਪ੍ਰਾਈਵੇਟ ਪਾਰਟ ਵਿੱਚ 960 ਗ੍ਰਾਮ ਤਸਕਰੀ ਦਾ ਸੋਨਾ ਬਰਾਮਦ ਕੀਤਾ। ਸੂਤਰ ਨੇ ਪੀਟੀਆਈ ਨੂੰ ਦੱਸਿਆ ਕਿ ਪੁੱਛਗਿੱਛ ਅਤੇ ਜ਼ਰੂਰੀ ਇੰਟਰਵਿਊ ਤੋਂ ਬਾਅਦ, ਉਸ ਨੂੰ ਅਧਿਕਾਰ ਖੇਤਰ ਦੇ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ ਅਤੇ 14 ਦਿਨਾਂ ਲਈ ਕੰਨੂਰ ਮਹਿਲਾ ਜੇਲ੍ਹ ਭੇਜ ਦਿੱਤਾ ਗਿਆ। ਸੂਤਰ ਨੇ ਦਾਅਵਾ ਕੀਤਾ ਕਿ ਭਾਰਤ ਵਿੱਚ ਇਹ ਪਹਿਲਾ ਮਾਮਲਾ ਹੈ ਜਿੱਥੇ ਇੱਕ ਕੈਬਿਨ ਕਰੂ ਮੈਂਬਰ ਆਪਣੇ ਪ੍ਰਾਈਵੇਟ ਪਾਰਟ ਵਿੱਚ ਸੋਨਾ ਲੁਕਾ ਕੇ ਤਸਕਰੀ ਕਰਦੀ ਫੜੀ ਗਈ ਹੈ।
ਪਹਿਲਾਂ ਵੀ ਕੀਤੀ ਸੋਨੇ ਦੀ ਤਸਕਰੀ
ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਹੁਣ ਤੱਕ ਮਿਲੇ ਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਉਹ ਪਹਿਲਾਂ ਵੀ ਕਈ ਵਾਰ ਸੋਨੇ ਦੀ ਤਸਕਰੀ ਕਰ ਚੁੱਕੀ ਹੈ। ਸੂਤਰ ਨੇ ਪੀਟੀਆਈ ਨੂੰ ਦੱਸਿਆ ਕਿ ਤਸਕਰੀ ਦੇ ਰਿੰਗ ਵਿੱਚ ਕੇਰਲਾ ਦੇ ਲੋਕਾਂ ਦੀ ਸ਼ਮੂਲੀਅਤ ਦੀ ਵੀ ਜਾਂਚ ਕੀਤੀ ਜਾ ਰਹੀ ਹੈ।