Video: ਪਿਤਾ ਨੇ ਬੱਚੇ ਨੂੰ ਗੋਦ 'ਚ ਲੈਕੇ ਹਜ਼ਾਰਾਂ ਫੁੱਟ ਉੱਚਾਈ ਤੋਂ ਮਾਰੀ ਛਾਲ, ਫਿਰ ਜੋ ਹੋਇਆ...
Viral Video: ਇੱਕ ਪਿਓ ਆਪਣੇ ਪੁੱਤ ਨੂੰ ਲੈਕੇ ਬੰਜੀ ਜੰਪਿੰਗ ਕਰਦਾ ਨਜ਼ਰ ਆ ਰਿਹਾ ਹੈ। ਬੰਜੀ ਜੰਪਿੰਗ ਵੇਲੇ ਉਸ ਨੇ ਆਪਣੇ ਬੱਚੇ ਨੂੰ ਬਿਨਾਂ ਕਿਸੇ ਸੇਫਟੀ ਤੋਂ ਗੋਦੀ ਵਿੱਚ ਚੁੱਕਿਆ ਹੋਇਆ ਹੈ, ਜੋ ਕਿ ਬੇਹਦ ਖਤਰਨਾਕ ਹੈ।
Trending Video: ਕਈ ਵਾਰ ਐਡਵੈਂਚਰ ਕਰਦਿਆਂ ਹੋਇਆਂ ਇਨਸਾਨ ਭੁੱਲ ਜਾਂਦਾ ਹੈ ਕਿ ਉਹ ਕਿਤੇ ਨਾ ਕਿਤੇ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਰਿਹਾ ਹੈ। ਇੰਨਾ ਹੀ ਨਹੀਂ ਪਿੱਛੇ ਜਿਹੜੇ ਉਸ ਨੂੰ ਚਾਹੁਣ ਵਾਲੇ ਲੋਕ ਹਨ, ਉਨ੍ਹਾਂ ਨੂੰ ਵੀ ਪਰੇਸ਼ਾਨ ਕਰ ਰਿਹਾ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ ਵਿੱਚ ਇੱਕ ਪਿਓ ਆਪਣੇ ਪੁੱਤ ਦੀ ਜਾਨ ਨੂੰ ਖਤਰੇ ਵਿੱਚ ਪਾਉਂਦਾ ਹੋਇਆ ਨਜ਼ਰ ਆ ਰਿਹਾ ਹੈ।
ਇਹ ਵੀ ਪੜ੍ਹੋ: ਬ੍ਰਾਜ਼ੀਲ 'ਚ ਭਾਰੀ ਮੀਂਹ ਨੇ ਮਚਾਈ ਤਬਾਹੀ, 60 ਦੀ ਮੌਤ, 69,000 ਲੋਕ ਹੋਏ ਬੇਘਰ
ਦਰਅਸਲ, ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਪਿਓ ਆਪਣੇ ਪੁੱਤ ਨੂੰ ਨਾਲ ਲੈਕੇ ਬੰਪੀ ਜੰਪਿੰਗ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਬੰਜੀ ਜੰਪਿੰਗ ਵੇਲੇ ਪਿਓ ਨੇ ਆਪਣੇ ਪੁੱਤ ਨੂੰ ਬਿਨਾਂ ਕਿਸੇ ਸੇਫਟੀ ਤੋਂ ਹੱਥ ਵਿੱਚ ਚੁੱਕਿਆ ਹੋਇਆ ਹੈ ਜੋ ਕਿ ਬਹੁਤ ਖ਼ਤਰਨਾਕ ਹੈ। ਇਸ ਬੰਜੀ ਜੰਪਿੰਗ ਵਿੱਚ ਪਿਤਾ ਨੇ ਤਾਂ ਪੂਰੀ ਸੇਫਟੀ ਲਈ ਹੋਈ ਹੈ ਪਰ ਬੱਚੇ ਨੂੰ ਸੇਫਟੀ ਦੇ ਨਾਮ 'ਤੇ ਕੁਝ ਵੀ ਨਹੀਂ ਬੰਨ੍ਹਿਆ ਹੋਇਆ ਹੈ ਅਤੇ ਨਾ ਹੀ ਕੁਝ ਪਾਇਆ ਹੋਇਆ ਹੈ। ਇਸ ਵਿੱਚ ਸਾਫ ਤੌਰ 'ਤੇ ਪਿਤਾ ਦਾ ਲਾਪਰਵਾਹੀ ਨਜ਼ਰ ਆ ਰਹੀ ਹੈ। ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਉੱਥੇ ਹੀ ਲੋਕ ਇਸ ਪਿਤਾ ਨੂੰ ਸਭ ਤੋਂ ਖਰਾਬ ਕਹਿ ਕੇ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਹਨ।
View this post on Instagram
ਇਸ ਵੀਡੀਓ ਨੂੰ laughtercolours ਨਾਂ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਗਿਆ ਹੈ। ਜਿਸ ਨੂੰ ਹੁਣ ਤੱਕ 20 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜਦੋਂ ਕਿ ਇਸ ਵੀਡੀਓ ਨੂੰ ਕਰੀਬ 31 ਹਜ਼ਾਰ ਲੋਕ ਪਸੰਦ ਕਰ ਚੁੱਕੇ ਹਨ। ਯੂਜ਼ਰਸ ਇਸ 'ਤੇ ਕਮੈਂਟ ਵੀ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ… ਮੈਨੂੰ ਲੱਗਦਾ ਹੈ ਕਿ ਬੰਜੀ ਜੰਪਿੰਗ ਲਈ ਉਮਰ ਸੀਮਾ ਹੋਣੀ ਚਾਹੀਦੀ ਹੈ। ਇਕ ਹੋਰ ਯੂਜ਼ਰ ਨੇ ਲਿਖਿਆ... ਮੂਰਖ ਪਿਤਾ, ਕੀ ਉਸ ਨੂੰ ਨਹੀਂ ਪਤਾ ਕਿ ਇਹ ਕਿੰਨਾ ਖਤਰਨਾਕ ਹੋ ਸਕਦਾ ਹੈ? ਤਾਂ ਇਕ ਹੋਰ ਯੂਜ਼ਰ ਨੇ ਲਿਖਿਆ...ਉਸ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ, ਉਹ ਸਭ ਤੋਂ ਬੇਕਾਰ ਪਿਤਾ ਹੈ।
ਇਹ ਵੀ ਪੜ੍ਹੋ: Viral: ਹਸਪਤਾਲ 'ਚ ਸਫਾਈ ਕਰਦਾ ਸੀ ਮੁੰਡਾ, ਦੇਖਦੇ ਹੀ ਪਿਆਰ ਕਰ ਬੈਠੀ MBBS ਡਾਕਟਰ, ਵਾਇਰਲ ਹੋਈ ਲਵ ਸਟੋਰੀ !