Remarry: ਕੀ ਇੱਕ ਵਾਰ ਤਲਾਕ ਦੇਣ ਤੋਂ ਬਾਅਦ ਉਸ ਮਹਿਲਾ ਨਾਲ ਹੋ ਸਕਦਾ ਮੁੜ ਵਿਆਹ? ਜਾਣੋ ਕੀ ਕਹਿੰਦਾ ਕਾਨੂੰਨ
Remarry Same Woman: ਯੂਪੀ ਦੇ ਗਾਜ਼ੀਆਬਾਦ ਨਾਲ ਜੁੜਿਆ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਪਹਿਲੇ ਵਿਆਹ ਦੇ ਤਲਾਕ ਤੋਂ 5 ਸਾਲ ਬਾਅਦ ਇੱਕ ਜੋੜੇ ਨੇ ਦੁਬਾਰਾ ਵਿਆਹ ਕਰਵਾ ਲਿਆ। ਆਓ ਸਮਝੀਏ ਕਿ ਇਸ ਬਾਰੇ ਕਾਨੂੰਨ ਵਿੱਚ ਕੀ ਵਿਵਸਥਾ ਹੈ?
Remarry Same Woman: ਵਿਆਹ ਬਹੁਤ ਹੀ ਖੂਬਸੂਰਤ ਬੰਧਨ ਹੈ। ਵਿਆਹ ਤੋਂ ਬਾਅਦ ਦੋ ਲੋਕ ਇਕੱਠਿਆਂ ਜੀਵਨ ਬਿਤਾਉਣ ਦਾ ਵਾਅਦਾ ਕਰਦੇ ਹਨ। ਇਸ ਦੇ ਨਾਲ ਹੀ ਦੋ ਵਿਅਕਤੀ ਇੱਕ-ਦੂਜੇ ਨੂੰ ਮਿਲਦੇ ਹਨ ਤਾਂ ਉੱਥੇ ਹੀ ਤਲਾਕ ਹੁੰਦਿਆਂ ਹੀ ਦੋ ਵਿਅਕਤੀ ਵੱਖ ਹੋ ਜਾਂਦੇ ਹਨ। ਕਿਹਾ ਜਾਂਦਾ ਹੈ ਕਿ ਇੱਕ ਵਾਰ ਰਿਸ਼ਤਾ ਟੁੱਟਣ ਤੋਂ ਬਾਅਦ ਇਹ ਜਲਦੀ ਜੁੜਦੇ ਨਹੀਂ ਹਨ। ਇੱਕ ਵਾਰ ਵਿੱਚ ਹੀ ਵਿਆਹ ਦਾ ਬੰਧਨ ਟੁੱਟ ਜਾਂਦਾ ਹੈ ਤਾਂ ਉੱਥੇ ਹੀ ਰਿਸ਼ਤਾ ਖਤਮ ਹੋ ਜਾਂਦਾ ਹੈ ਪਰ ਅੱਜ ਅਸੀਂ ਤੁਹਾਨੂੰ ਜੋ ਕਹਾਣੀ ਦੱਸਣ ਜਾ ਰਹੇ ਹਾਂ ਉਹ ਯੂਪੀ ਦੇ ਗਾਜ਼ੀਆਬਾਦ ਦੀ ਹੈ।
ਜਿੱਥੇ ਵਿਨੈ ਜੈਸਵਾਲ ਅਤੇ ਪੂਜਾ ਚੌਧਰੀ ਨੇ ਤਲਾਕ ਦੇ 5 ਸਾਲ ਬਾਅਦ ਦੁਬਾਰਾ ਵਿਆਹ ਕਰ ਲਿਆ ਹੈ। ਤੁਹਾਨੂੰ ਦੱਸ ਦਈਏ ਕਿ ਉਨ੍ਹਾਂ ਨੇ ਪਹਿਲੀ ਵਾਰ 2012 ਵਿੱਚ ਇੱਕ ਦੂਜੇ ਨਾਲ ਵਿਆਹ ਕੀਤਾ ਸੀ। 2018 ਵਿੱਚ ਤਲਾਕ ਹੋ ਗਿਆ। ਹੁਣ 2023 ਵਿੱਚ ਉਹ ਇੱਕ ਦੂਜੇ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਇਨ੍ਹਾਂ ਦੋਵਾਂ ਨੇ ਦੁਬਾਰਾ ਵਿਆਹ ਕਿਉਂ ਕਰਵਾਇਆ? ਇਹ ਉਨ੍ਹਾਂ ਦਾ ਨਿੱਜੀ ਮਾਮਲਾ ਹੈ ਪਰ ਆਓ ਜਾਣਦੇ ਹਾਂ ਇਸ 'ਤੇ ਕਾਨੂੰਨ ਕੀ ਕਹਿੰਦਾ ਹੈ।
ਇਹ ਵੀ ਪੜ੍ਹੋ: Purified Drinking Water: ਬਹੁਤ ਜ਼ਿਆਦਾ ਸ਼ੁੱਧ ਪਾਣੀ ਪੀਣਾ ਵੀ ਖ਼ਤਰਨਾਕ, ਇਸ ਤਰ੍ਹਾਂ ਕਰੋ ਸਹੀ ਗੁਣਵੱਤਾ ਦੀ ਪਛਾਣ
ਤਲਾਕ ਤੋਂ ਬਾਅਦ ਉਸ ਮਹਿਲਾ ਨਾਲ ਹੋ ਸਕਦਾ ਵਿਆਹ
ਭਾਰਤ ਵਿੱਚ ਵਿਆਹ ਨੂੰ ਸਭ ਤੋਂ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਹੈ। ਦੇਸ਼ ਵਿੱਚ ਕਾਨੂੰਨ ਵੀ ਉਸੇ ਅਨੁਸਾਰ ਬਣਾਇਆ ਗਿਆ ਹੈ। ਕੋਈ ਵਿਅਕਤੀ ਇੱਕੋ ਸਮੇਂ ਵਿੱਚ ਦੋ ਵਿਆਹ ਨਹੀਂ ਕਰ ਸਕਦਾ। ਦੁਬਾਰਾ ਵਿਆਹ ਕਰਨ ਲਈ ਉਸਨੂੰ ਆਪਣੀ ਪਹਿਲੀ ਪਤਨੀ ਨੂੰ ਤਲਾਕ ਦੇਣਾ ਪਵੇਗਾ। ਇਹੀ ਕਾਨੂੰਨ ਔਰਤਾਂ ਲਈ ਵੀ ਹੈ।
ਹੁਣ ਇੱਥੇ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਜੇਕਰ ਇਹੀ ਜੋੜਾ ਤਲਾਕ ਤੋਂ ਬਾਅਦ ਦੁਬਾਰਾ ਇਕੱਠੇ ਹੋਣਾ ਚਾਹੁੰਦਾ ਹੈ ਤਾਂ ਕੀ ਇਸ ਵਿੱਚ ਕੋਈ ਰੁਕਾਵਟ ਆਵੇਗੀ? ਇਸ ਵਿਸ਼ੇ 'ਤੇ ਸੀਨੀਅਰ ਵਕੀਲ ਸੰਦੀਪ ਮਿਸ਼ਰਾ ਦਾ ਕਹਿਣਾ ਹੈ ਕਿ ਭਾਰਤੀ ਕਾਨੂੰਨ 'ਚ ਇਸ 'ਤੇ ਕੋਈ ਪਾਬੰਦੀ ਨਹੀਂ ਹੈ। ਤਲਾਕ ਹੋਣ ਤੋਂ ਬਾਅਦ, ਜੋੜਾ ਦੁਬਾਰਾ ਵਿਆਹ ਕਰ ਸਕਦਾ ਹੈ। ਬਸ਼ਰਤੇ ਕਿ ਦੋਵੇਂ ਤਲਾਕ ਤੋਂ ਬਾਅਦ ਤੀਸਰਾ ਵਿਆਹ ਨਾ ਕਰਨ।
ਵਿਆਹ ਤੋਂ ਕਿੰਨੇ ਦਿਨ ਬਾਅਦ ਤਲਾਕ ਲੈ ਸਕਦੇ?
ਪਤੀ-ਪਤਨੀ ਕਾਨੂੰਨ ਰਾਹੀਂ ਇਕ-ਦੂਜੇ ਤੋਂ ਤਲਾਕ ਲੈ ਸਕਦੇ ਹਨ। ਪਰ ਸਵਾਲ ਇਹ ਹੈ ਕਿ ਜੇਕਰ ਕੋਈ ਵਿਆਹ ਦੇ ਸਿਰਫ਼ ਇੱਕ ਮਹੀਨੇ ਬਾਅਦ ਤਲਾਕ ਲੈਣਾ ਚਾਹੁੰਦਾ ਹੈ ਤਾਂ ਕੀ ਹੋਵੇਗਾ? ਅਜਿਹੀ ਸਥਿਤੀ 'ਚ ਪਤੀ-ਪਤਨੀ ਨੂੰ ਤਲਾਕ ਲੈਣ ਲਈ ਘੱਟੋ-ਘੱਟ 1 ਸਾਲ ਦਾ ਇੰਤਜ਼ਾਰ ਕਰਨਾ ਹੋਵੇਗਾ ਜਾਂ ਕੋਈ ਹੋਰ ਵਿਵਸਥਾ ਹੈ। ਦਰਅਸਲ ਹੁਣ ਜੇਕਰ ਵਿਆਹ ਤੋਂ ਬਾਅਦ ਪਤੀ-ਪਤਨੀ ਦਾ ਰਿਸ਼ਤਾ ਠੀਕ ਨਹੀਂ ਚੱਲ ਰਿਹਾ ਹੈ ਤਾਂ ਉਹ ਵਿਆਹ ਤੋਂ ਇਕ ਹਫਤੇ ਬਾਅਦ ਹੀ ਤਲਾਕ ਲਈ ਅਰਜ਼ੀ ਦੇ ਸਕਦੇ ਹਨ ਅਤੇ ਵੱਖ-ਵੱਖ ਰਹਿ ਸਕਦੇ ਹਨ। ਹਾਲਾਂਕਿ, ਅਦਾਲਤ ਤਲਾਕ ਦੇਣ ਤੋਂ ਪਹਿਲਾਂ ਦੋਵਾਂ ਧਿਰਾਂ ਨੂੰ 6 ਮਹੀਨੇ ਦਾ ਸਮਾਂ ਦਿੰਦੀ ਹੈ, ਤਾਂ ਜੋ ਜੇਕਰ ਉਹ ਸੁਲ੍ਹਾ ਕਰਨਾ ਚਾਹੁੰਦੇ ਹਨ, ਤਾਂ ਉਹ ਅਜਿਹਾ ਕਰ ਸਕਦੇ ਹਨ।
ਇਹ ਵੀ ਪੜ੍ਹੋ: Pakistan Red Light Area: ਪਾਕਿਸਤਾਨ ਦਾ ਸਭ ਤੋਂ ਵੱਡਾ ਰੈੱਡ ਲਾਈਟ ਏਰੀਆ ਕਿਹੜਾ? ਜਿਸ 'ਤੇ ਭਾਰਤ 'ਚ ਬਣ ਰਹੀ ਫਿਲਮ