(Source: ECI/ABP News/ABP Majha)
ਭਾਰਤ ਦੇ ਇਸ ਪਿੰਡ 'ਚ ਜੰਮਦੇ ਹੀ ਮਰ ਜਾਂਦੇ ਬੱਚੇ! ਪਿੰਡ ਵਾਸੀ 500 ਸਾਲਾਂ ਤੋਂ ਝੱਲ ਰਹੇ ਸ਼ਰਾਪ
ਇਸ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਪਿੰਡ 'ਚ 500 ਸਾਲਾਂ ਤੋਂ ਕਿਸੇ ਬੱਚੇ ਨੇ ਜਨਮ ਨਹੀਂ ਲਿਆ। ਪਿੰਡ ਵਿੱਚ ਜਣੇਪੇ ਹੋ ਵੀ ਜਾਵੇ ਤਾਂ ਬੱਚੇ ਜਾਂ ਉਸ ਦੀ ਮਾਂ ਦੀ ਮੌਤ ਹੋ ਜਾਂਦੀ ਹੈ। ਪਿੰਡ ਵਾਸੀ ਇਹ ਵੀ ਦੱਸਦੇ ਹਨ ਕਿ ਜੇ ਕੋਈ ਬੱਚਾ ਜਿਉਂਦਾ..
Mysterious Village of India: ਭਾਰਤ ਵਿੱਚ ਇੱਕ ਅਜਿਹਾ ਪਿੰਡ ਹੈ, ਜਿੱਥੇ ਬੱਚੇ ਨੂੰ ਜਨਮ ਦੇਣ ਤੋਂ ਪਹਿਲਾਂ ਲੋਕ ਡਰਦੇ ਹਨ। ਇਸ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਪਿੰਡ ਵਿੱਚ 500 ਸਾਲਾਂ ਤੋਂ ਕਿਸੇ ਬੱਚੇ ਨੇ ਜਨਮ ਨਹੀਂ ਲਿਆ। ਪਿੰਡ ਵਿੱਚ ਜਣੇਪੇ ਹੋ ਵੀ ਜਾਵੇ ਤਾਂ ਬੱਚੇ ਜਾਂ ਉਸ ਦੀ ਮਾਂ ਦੀ ਮੌਤ ਹੋ ਜਾਂਦੀ ਹੈ। ਪਿੰਡ ਵਾਸੀ ਇਹ ਵੀ ਦੱਸਦੇ ਹਨ ਕਿ ਜੇਕਰ ਕੋਈ ਬੱਚਾ ਜਿਉਂਦਾ ਰਹਿ ਵੀ ਜਾਵੇ ਤਾਂ ਉਹ ਅਪਾਹਜ ਹੋ ਜਾਂਦਾ ਹੈ। ਅਜਿਹੀਆਂ ਗੱਲਾਂ ਸੱਚਮੁੱਚ ਹੈਰਾਨ ਕਰਨ ਵਾਲੀਆਂ ਹਨ। ਆਓ ਜਾਣਦੇ ਹਾਂ ਕਿ ਇਹ ਪਿੰਡ ਕਿੱਥੇ ਹੈ ਤੇ ਇਸ ਡਰ ਪਿੱਛੇ ਕੀ ਵੇਰਵੇ ਹਨ?
ਪਿੰਡ ਕਿੱਥੇ ਹੈ?
ਅਸੀਂ ਜਿਸ ਪਿੰਡ ਦੀ ਗੱਲ ਕਰ ਰਹੇ ਹਾਂ ਉਹ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਤੋਂ ਲਗਪਗ 80 ਕਿਲੋਮੀਟਰ ਦੂਰ ਰਾਜਗੜ੍ਹ ਜ਼ਿਲ੍ਹੇ ਵਿੱਚ ਪਾਰਵਤੀ ਨਦੀ ਦੇ ਕੰਢੇ ਸਥਿਤ ਹੈ। ਇਸ ਪਿੰਡ ਦਾ ਨਾਂ ਸ਼ਿਆਮਜੀ ਸਾਂਕਾ ਹੈ।
ਜੇ ਪਿੰਡ ਵਿੱਚ ਨਹੀਂ ਤਾਂ ਡਿਲੀਵਰੀ ਕਿੱਥੇ ਹੁੰਦੀ?
ਪਿੰਡ ਵਾਸੀਆਂ ਦਾ ਮੰਨਣਾ ਹੈ ਕਿ ਜੇਕਰ ਪਿੰਡ ਵਿੱਚ ਬੱਚੇ ਦੀ ਡਿਲੀਵਰੀ ਹੋ ਜਾਂਦੀ ਹੈ ਤਾਂ ਉਹ ਅਪੰਗ ਹੀ ਪੈਦਾ ਹੁੰਦਾ ਹੈ। ਇਸ ਤੋਂ ਇਲਾਵਾ ਪਿੰਡ ਵਾਸੀਆਂ ਦਾ ਇਹ ਵੀ ਕਹਿਣਾ ਹੈ ਕਿ ਪਿੰਡ ਵਿੱਚ ਬੱਚੇ ਨੂੰ ਜਨਮ ਦੇਣ ਨਾਲ ਮਾਂ ਜਾਂ ਬੱਚੇ ਦੀ ਮੌਤ ਹੋ ਜਾਂਦੀ ਹੈ। ਇਸ ਕਾਰਨ ਜਦੋਂ ਕੋਈ ਔਰਤ ਗਰਭਵਤੀ ਹੁੰਦੀ ਹੈ ਤਾਂ ਉਸ ਨੂੰ ਜਣੇਪੇ ਲਈ ਪਿੰਡ ਤੋਂ ਬਾਹਰ ਭੇਜ ਦਿੱਤਾ ਜਾਂਦਾ ਹੈ।
ਇਸ ਲਈ ਪਿੰਡ ਵਿੱਚ ਕਿਸੇ ਵੀ ਔਰਤ ਦੀ ਡਿਲੀਵਰੀ ਨਹੀਂ ਹੁੰਦੀ। ਪਿੰਡ ਵਾਸੀ ਕਿਸੇ ਵੀ ਵਿਗਿਆਨਕ ਤੱਥ ਨੂੰ ਸਮਝਣ ਤੋਂ ਇਨਕਾਰੀ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਇਹ ਚੱਲ ਰਿਹਾ ਹੈ, ਉਹ ਸਹੀ ਹੈ। ਅਸੀਂ ਇਸੇ ਤਰ੍ਹਾਂ ਕਰਦੇ ਰਹਾਂਗੇ। ਉਨ੍ਹਾਂ ਦੇ ਮਨ ਵਿੱਚ ਡਰ ਹੈ ਕਿ ਜੇ ਕੁਝ ਮਾੜਾ ਹੋ ਗਿਆ ਤਾਂ ਕੌਣ ਜ਼ਿੰਮੇਵਾਰ ਹੋਏਗਾ।
ਪੁਰਾਣੇ ਜ਼ਮਾਨੇ ਵਿੱਚ ਡਿਲੀਵਰੀ ਕਿਵੇਂ ਕੀਤੀ ਜਾਂਦੀ ਸੀ?
ਪਿੰਡ ਵਾਸੀਆਂ ਅਨੁਸਾਰ ਪੁਰਾਣੇ ਸਮਿਆਂ ਵਿੱਚ ਜਦੋਂ ਨਾ ਕੋਈ ਹਸਪਤਾਲ ਸੀ ਤੇ ਨਾ ਹੀ ਆਵਾਜਾਈ ਦੇ ਸਾਧਨ ਸਨ ਤਾਂ ਔਰਤਾਂ ਨੂੰ ਡਲਿਵਰੀ ਲਈ ਨੇੜਲੇ ਪਿੰਡਾਂ ਵਿੱਚ ਲਿਜਾਇਆ ਜਾਂਦਾ ਸੀ ਪਰ ਪਿੰਡ ਵਿੱਚ ਕਿਸੇ ਦੀ ਵੀ ਡਲਿਵਰੀ ਨਹੀਂ ਹੁੰਦੀ ਸੀ। ਜਣੇਪੇ ਦੇ ਕੁਝ ਦਿਨਾਂ ਬਾਅਦ ਔਰਤਾਂ ਨੂੰ ਪਿੰਡ ਵਾਪਸ ਲਿਆਂਦਾ ਜਾਂਦਾ ਸੀ। ਕਈ ਸਾਲਾਂ ਤੋਂ ਪਿੰਡ ਦੇ ਲੋਕ ਇਸ ਤਰੀਕੇ ਨਾਲ ਡਲਿਵਰੀ ਕਰਵਾਉਂਦੇ ਆ ਰਹੇ ਹਨ। ਪਿੰਡ ਦੀਆਂ ਔਰਤਾਂ ਦੱਸਦੀਆਂ ਹਨ ਕਿ ਪਹਿਲਾਂ ਜਦੋਂ ਕੋਈ ਹਸਪਤਾਲ ਨਹੀਂ ਸੀ ਤਾਂ ਕਈ ਜਣੇਪੇ ਪਿੰਡ ਤੋਂ ਬਾਹਰ ਖੇਤਾਂ ਵਿੱਚ ਹੁੰਦੇ ਸਨ।