ਸਿਰਫ 15 ਰੁਪਏ ਕਿਰਾਇਆ, ਬਿਜਲੀ ਦਾ ਬਿੱਲ 4 ਰੁਪਏ, ਕੁਝ ਇਦਾਂ ਦਾ AIIMS 'ਚ ਬੱਚਿਆਂ ਦੇ ਰਹਿਣ ਦਾ ਇੰਤਜ਼ਾਮ, ਵਾਇਰਲ ਵੀਡੀਓ 'ਚ ਦੇਖੋ
Viral Video: ਹਾਲ ਹੀ 'ਚ ਏਮਜ਼ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਹੋਸਟਲ ਲਾਈਫ ਤੋਂ ਲੈ ਕੇ ਏਮਜ਼ ਦੀ ਪੂਰੀ ਜੀਵਨ ਸ਼ੈਲੀ ਨੂੰ ਦਿਖਾਇਆ ਗਿਆ ਹੈ। ਇਸ ਦੀ ਫੀਸ ਅਤੇ ਕਮਰੇ ਦਾ ਕਿਰਾਇਆ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।
Trending Video: ਮੈਡੀਕਲ ਦੀ ਤਿਆਰੀ ਕਰ ਰਹੇ ਹਰ ਵਿਦਿਆਰਥੀ ਦਾ ਸੁਪਨਾ ਹੁੰਦਾ ਹੈ ਕਿ ਉਸ ਨੂੰ ਏਮਜ਼ ਵਿੱਚ ਐਡਮਿਸ਼ਨ ਮਿਲੇ। AIIMS ਦਾ ਮਤਲਬ ਹੈ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼। ਇਹ ਮੈਡੀਕਲ ਅਧਿਐਨ ਲਈ ਸਭ ਤੋਂ ਉੱਚੇ ਅਦਾਰੇ ਹੁੰਦੇ ਹਨ ਜਿਨ੍ਹਾਂ ਵਿੱਚ ਐਡਮਿਸ਼ਨ ਲੈਣ ਲਈ ਐਂਟਰੈਂਸ ਐਗਜ਼ਾਮ ਦੇਣੇ ਪੈਂਦੇ ਹਨ। ਪਰ ਏਮਜ਼ 'ਚ ਦਾਖਲਾ ਲੈਣਾ ਇੰਨਾ ਆਸਾਨ ਨਹੀਂ ਹੈ, ਇਸ ਦੇ ਲਈ ਸਖਤ ਮਿਹਨਤ ਕਰਨੀ ਪੈਂਦੀ ਹੈ ਅਤੇ ਉਸ ਤੋਂ ਬਾਅਦ ਤੁਹਾਨੂੰ ਡਾਕਟਰੀ ਦੀ ਪੜ੍ਹਾਈ ਲਈ ਕਿੰਨਾ ਖਰਚਾ ਕਰਨਾ ਪਵੇਗਾ, ਉਸ ਬਾਰੇ ਤੁਸੀਂ ਸੋਚ ਵੀ ਨਹੀਂ ਸਕਦੇ। ਹਾਲ ਹੀ 'ਚ ਏਮਜ਼ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਹੋਸਟਲ ਲਾਈਫ ਤੋਂ ਲੈ ਕੇ ਪੂਰੀ ਜੀਵਨ ਸ਼ੈਲੀ ਦਿਖਾਈ ਗਈ ਹੈ।
ਹਰ ਸਾਲ ਵਿਦਿਆਰਥੀ ਡਾਕਟਰੀ ਦੀ ਪੜ੍ਹਾਈ ਕਰਨ ਲਈ ਵਿਦੇਸ਼ ਜਾਂਦੇ ਹਨ, ਇਸ ਦਾ ਕਾਰਨ ਇਹ ਹੈ ਕਿ ਉੱਥੇ ਬਹੁਤ ਘੱਟ ਪੈਸਿਆਂ 'ਚ ਐੱਮ.ਬੀ.ਬੀ.ਐੱਸ. ਦੀ ਪੜ੍ਹਾਈ ਹੋ ਜਾਂਦੀ ਹੈ। ਜਦੋਂ ਕਿ ਭਾਰਤ ਵਿੱਚ ਜੇਕਰ ਤੁਸੀਂ ਕਿਸੇ ਪ੍ਰਾਈਵੇਟ ਕਾਲਜ ਤੋਂ ਐਮਬੀਬੀਐਸ ਕਰਦੇ ਹੋ, ਤਾਂ ਇਸਦਾ ਖਰਚਾ 1 ਕਰੋੜ ਰੁਪਏ ਤੋਂ ਵੱਧ ਹੋ ਸਕਦਾ ਹੈ। ਅਜਿਹੇ 'ਚ AIIMS 'ਚ ਦਾਖਲਾ ਲੈ ਕੇ ਤੁਸੀਂ ਸਿਰਫ ਕੁਝ ਹਜ਼ਾਰ ਰੁਪਏ 'ਚ ਡਾਕਟਰੇਟ ਦੀ ਡਿਗਰੀ ਪੂਰੀ ਕਰ ਸਕਦੇ ਹੋ। ਇੰਨਾ ਹੀ ਨਹੀਂ ਉੱਥੇ ਰਹਿਣ ਦਾ ਖਰਚਾ ਵੀ ਨਾਂਮਾਤਰ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ 'ਚ ਦੱਸਿਆ ਗਿਆ ਹੈ ਕਿ ਏਮਜ਼ 'ਚ ਇਕ ਮਹੀਨੇ ਦਾ ਕਿਰਾਇਆ ਸਿਰਫ 15 ਰੁਪਏ ਹੈ, ਜਦਕਿ ਉੱਥੇ ਰਹਿਣ ਵੇਲੇ ਬਿਜਲੀ ਬਿੱਲ ਸਿਰਫ 4 ਰੁਪਏ ਮਹੀਨਾ ਖਰਚ ਹੁੰਦਾ ਹੈ। ਇੰਨਾ ਹੀ ਨਹੀਂ ਇੱਥੇ ਤੁਹਾਨੂੰ ਮੁਫਤ ਖਾਣਾ ਵੀ ਮਿਲਦਾ ਹੈ।
It takes Rs 1.7 crore to produce a single MBBS doctor at AIIMS. 🤯🤯🤯 pic.twitter.com/W4sOxrn4Tq
— Gems of Engineering (@gemsofbabus_) September 25, 2024
ਇਹ ਵੀ ਪੜ੍ਹੋ: ਇਨ੍ਹਾਂ ਕਿਸਾਨਾਂ ਦੇ ਖਾਤਿਆਂ 'ਚ ਨਹੀਂ ਆਵੇਗਾ ਪੀਐਮ ਕਿਸਾਨ ਨਿਧੀ ਦਾ ਪੈਸਾ ! ਇਦਾਂ ਚੈੱਕ ਕਰੋ ਆਪਣਾ ਨਾਮ
ਵਾਇਰਲ ਵੀਡੀਓ ਝਾਰਖੰਡ ਦੇ ਦੇਵਘਰ ਦੇ AIIMS ਦੀ ਦੱਸੀ ਜਾ ਰਹੀ ਹੈ, ਜਿੱਥੇ ਬੱਚਿਆਂ ਤੋਂ ਨਾ ਸਿਰਫ਼ ਹੋਸਟਲ ਦੇ ਕਮਰੇ ਦਾ ਕਿਰਾਇਆ ਨਾ ਦੇ ਬਰਾਬਰ ਲਿਆ ਜਾ ਰਿਹਾ ਹੈ, ਇਸ ਤੋਂ ਇਲਾਵਾ ਉਨ੍ਹਾਂ ਨੂੰ ਮੁਫ਼ਤ ਵਾਈ-ਫਾਈ ਵੀ ਦਿੱਤਾ ਜਾ ਰਿਹਾ ਹੈ ਜਿਸ ਦੀ ਸਪੀਡ ਘੱਟੋ-ਘੱਟ 50 mbps ਹੈ। ਇਸ ਤੋਂ ਇਲਾਵਾ ਪਲੇਅ ਗਰਾਊਂਡ ਅਤੇ ਵੱਡੇ ਸਿਤਾਰਿਆਂ ਦੇ ਸ਼ੋਅ ਵੀ ਹਰ ਸਾਲ ਮੁਫ਼ਤ ਦੇਖਣ ਨੂੰ ਮਿਲਦੇ ਹਨ। ਵਾਇਰਲ ਵੀਡੀਓ ਵਿੱਚ ਦਿਖਾਏ ਗਏ ਏਮਜ਼ ਦੇ ਹੋਸਟਲ ਦੇ ਕਮਰੇ ਇੱਕ ਹੋਟਲ ਵਰਗੇ ਲੱਗਦੇ ਹਨ। ਇਸ ਤੋਂ ਇਲਾਵਾ ਬੱਚਿਆਂ ਨੂੰ ਕਈ ਪੰਜ ਤਾਰਾ ਹੋਟਲ ਵਰਗੀਆਂ ਸਹੂਲਤਾਂ ਮੁਫਤ ਦਿੱਤੀਆਂ ਜਾ ਰਹੀਆਂ ਹਨ। ਵੀਡੀਓ ਵਿੱਚ ਏਮਜ਼ ਵਿੱਚ ਐਮਬੀਬੀਐਸ ਦੀ ਫੀਸ ਸਿਰਫ 5586 ਰੁਪਏ ਦੱਸੀ ਗਈ ਹੈ।
ਵੀਡੀਓ ਨੂੰ Gems of Engineering ਨਾਮ ਦੇ ਐਕਸ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਹੁਣ ਤੱਕ ਹਜ਼ਾਰਾਂ ਲੋਕ ਦੇਖ ਚੁੱਕੇ ਹਨ ਅਤੇ ਕਈ ਲੋਕਾਂ ਨੇ ਵੀਡੀਓ ਨੂੰ ਪਸੰਦ ਵੀ ਕੀਤਾ ਹੈ। ਅਜਿਹੇ 'ਚ ਸੋਸ਼ਲ ਮੀਡੀਆ ਯੂਜ਼ਰਸ ਵੀ ਵੀਡੀਓ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ... ਜੇਕਰ ਤੁਸੀਂ ਇੰਨੀ ਮਿਹਨਤ ਕੀਤੀ ਹੈ ਤਾਂ ਇੰਨਾ ਤਾਂ ਬਣਦਾ ਹੀ ਹੈ। ਇਕ ਹੋਰ ਯੂਜ਼ਰ ਨੇ ਲਿਖਿਆ... ਇੰਨਾ ਕੁਝ ਦੇਣ ਤੋਂ ਬਾਅਦ 5 ਸਾਲ ਸਰਕਾਰ ਲਈ ਕੰਮ ਵੀ ਤਾਂ ਕਰਨਾ ਹੈ। ਤਾਂ ਇੱਕ ਹੋਰ ਯੂਜ਼ਰ ਨੇ ਲਿਖਿਆ...ਭਾਈ ਮੁਝੇ ਆਪਣੀ ਲਾਈਫ ਦੇ ਦੇ ਓਰ ਮੇਰੀ ਤੂੰ ਰੱਖ ਲੇ।
ਇਹ ਵੀ ਪੜ੍ਹੋ: ਭੁੱਲ ਕੇ ਵੀ ਫਰਿੱਜ 'ਚ ਨਹੀਂ ਰੱਖਣੀਆਂ ਚਾਹੀਦੀਆਂ ਖਾਣ-ਪੀਣ ਦੀਆਂ ਆਹ 10 ਚੀਜ਼ਾਂ, ਫਾਇਦੇ ਦੀ ਥਾਂ ਹੋਵੇਗਾ ਨੁਕਸਾਨ