ਪੜਚੋਲ ਕਰੋ
ਆਪਣੀ ਜੀਭ ਕਾਰਨ ਫੇਮਸ ਹੋਇਆ ਇਹ ਕੁੱਤਾ ! ਗਿਨੀਜ਼ ਵਰਲਡ ਰਿਕਾਰਡ 'ਚ ਦਰਜ ਹੈ ਇਸ ਦਾ ਨਾਂ, ਪੜ੍ਹੋ ਕੀ ਹੈ ਖਾਸੀਅਤ
Longest Tongue Dog : ਬਹੁਤ ਜ਼ਿਆਦਾ ਬੋਲਣ ਵਾਲੇ ਲੋਕਾਂ ਨੂੰ ਅਕਸਰ ਤੁਸੀਂ ਦੂਜੇ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਹੋਵੇਗਾ ਕਿ 'ਤੇਰੀ ਜੀਭ ਬਹੁਤ ਲੰਬੀ ਹੈ'। ਹਾਲਾਂਕਿ ਇੱਥੇ ਲੰਬੀ ਜੀਭ ਦਾ ਅਰਥ ਜ਼ਿਆਦਾ ਬੋਲਣ ਤੋਂ ਹੈ ਪਰ ਅੱਜ ਅਸੀਂ ਤੁਹਾਨੂੰ ਦੁਨੀਆ 'ਚ ਮੌਜੂਦ ਅਜਿਹੇ ਕੁੱਤੇ ਬਾਰੇ ਦੱਸਣ ਜਾ ਰਹੇ
Female Dog
Longest Tongue Dog : ਬਹੁਤ ਜ਼ਿਆਦਾ ਬੋਲਣ ਵਾਲੇ ਲੋਕਾਂ ਨੂੰ ਅਕਸਰ ਤੁਸੀਂ ਦੂਜੇ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਹੋਵੇਗਾ ਕਿ 'ਤੇਰੀ ਜੀਭ ਬਹੁਤ ਲੰਬੀ ਹੈ'। ਹਾਲਾਂਕਿ ਇੱਥੇ ਲੰਬੀ ਜੀਭ ਦਾ ਅਰਥ ਜ਼ਿਆਦਾ ਬੋਲਣ ਤੋਂ ਹੈ ਪਰ ਅੱਜ ਅਸੀਂ ਤੁਹਾਨੂੰ ਦੁਨੀਆ 'ਚ ਮੌਜੂਦ ਅਜਿਹੇ ਕੁੱਤੇ ਬਾਰੇ ਦੱਸਣ ਜਾ ਰਹੇ ਹਾਂ, ਜਿਸ ਬਾਰੇ ਤੁਸੀਂ ਕਹਿ ਸਕਦੇ ਹੋ ਕਿ 'ਇਸ ਦੀ ਜੀਭ ਬਹੁਤ ਲੰਬੀ ਹੈ !' ਇਸ ਖਾਸੀਅਤ ਲਈ ਇਹ ਕੁੱਤਾ ਪੂਰੀ ਦੁਨੀਆ 'ਚ ਕਾਫੀ ਮਸ਼ਹੂਰ ਹੋ ਰਿਹਾ ਹੈ। ਇਸ ਖਾਸ ਕੁੱਤੇ ਦਾ ਨਾਂ ਗਿਨੀਜ਼ ਵਰਲਡ ਰਿਕਾਰਡ ਵਿੱਚ ਵੀ ਦਰਜ ਹੈ।
ਸਭ ਤੋਂ ਲੰਬੀ ਜੀਭ ਵਾਲਾ ਕੁੱਤਾ
ਦਰਅਸਲ, ਇੱਥੇ ਜਿਸ ਕੁੱਤੇ ਦੀ ਗੱਲ ਕੀਤੀ ਜਾ ਰਹੀ ਹੈ, ਉਸ ਦੀ ਜੀਭ ਦੁਨੀਆ ਦੇ ਕੁੱਤਿਆਂ ਵਿੱਚੋਂ ਸਭ ਤੋਂ ਲੰਬੀ ਹੈ। ਇਹ ਕੁੱਤਾ ਅਮਰੀਕਾ ਦੇ ਲੁਈਸਿਆਨਾ 'ਚ ਰਹਿੰਦਾ ਹੈ ਅਤੇ ਇਸ ਦਾ ਨਾਂ ਜ਼ੋਏ (Zoey) ਹੈ। ਲੈਬਰਾਡੋਰ ਅਤੇ ਜਰਮਨ ਸ਼ੈਫਰਡ ਮਿਕਸ ਪ੍ਰਜਾਤੀ ਦੇ ਸਭ ਤੋਂ ਲੰਬੀ ਜੀਭ ਵਾਲੇ ਇਸ ਕੁੱਤੇ ਦਾ ਨਾਂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ (Guinness world Record) ਵਿੱਚ ਵੀ ਦਰਜ ਕੀਤਾ ਗਿਆ ਹੈ।
ਕਿੰਨੀ ਲੰਬੀ ਹੈ ਜੀਭ ?
ਗਿਨੀਜ਼ ਵਰਲਡ ਰਿਕਾਰਡ ਮੁਤਾਬਕ ਜ਼ੋਏ ਦੀ ਜੀਭ ਦੀ ਲੰਬਾਈ 12.7 ਸੈਂਟੀਮੀਟਰ ਯਾਨੀ 5 ਇੰਚ ਹੈ। ਜ਼ੋਏ ਇਸ ਸਮੇਂ ਦੁਨੀਆ ਦਾ ਸਭ ਤੋਂ ਲੰਬੀ ਜੀਭ ਵਾਲਾ ਜੀਵਿਤ ਕੁੱਤਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਜ਼ੋਏ ਦੀ ਜੀਭ ਦੀ ਲੰਬਾਈ ਉਸ ਦੇ ਨੱਕ ਨਾਲੋਂ ਢਾਈ ਗੁਣਾ ਜ਼ਿਆਦਾ ਹੈ। ਜ਼ੋਏ ਨੇ ਲੰਬੀ ਜੀਭ ਦੇ ਮਾਮਲੇ 'ਚ ਦੁਨੀਆ ਭਰ ਦੇ ਕੁੱਤਿਆਂ ਨੂੰ ਪਿੱਛੇ ਛੱਡ ਦਿੱਤਾ ਹੈ। ਅਸਲ ਵਿੱਚ zoey ਇੱਕ ਫੀਮੇਲ ਡੋਗ ਹੈ।
6 ਹਫ਼ਤਿਆਂ ਦੀ ਉਮਰ ਵਿੱਚ ਹੀ ਦਿੱਖ ਗਿਆ ਸੀ ਬਦਲਾਅ
ਜ਼ੋਏ ਦੀ ਪਰਵਰਿਸ਼ ਕਰਨ ਵਾਲੇ ਸੇਡੀ ਅਤੇ ਡਰਿਊ ਵਿਲੀਅਮਜ਼ ਨੇ ਦੱਸਿਆ ਕਿ ਜਦੋਂ ਉਹ ਡੇਢ ਤੋਂ ਦੋ ਮਹੀਨੇ ਦੀ ਸੀ, ਉਨ੍ਹਾਂ ਨੂੰ ਲੱਗਾ ਕਿ ਉਸ ਦੀ ਜੀਭ ਹੋਰ ਕੁੱਤਿਆਂ ਵਰਗੀ ਨਹੀਂ ਹੈ। ਜ਼ੋਏ ਦੀ ਜੀਭ ਬਾਕੀ ਕੁੱਤਿਆਂ ਨਾਲੋਂ ਬਿਲਕੁਲ ਵੱਖਰੀ ਅਤੇ ਵੱਡੀ ਸੀ। ਉਮਰ ਦੇ ਨਾਲ ਇਸ ਦੀ ਜੀਭ ਹੋਰ ਵੀ ਵਧਦੀ ਗਈ। ਡਾਕਟਰਾਂ ਨੂੰ ਦਿਖਾਉਣ 'ਤੇ ਉਨ੍ਹਾਂ ਨੇ ਇਸ 'ਚ ਬਦਲਾਅ ਬਾਰੇ ਵੀ ਦੱਸਿਆ।
ਦੇਖਣ ਲਈ ਲੱਗਦੀ ਹੈ ਭੀੜ
ਡੂ ਵਿਲੀਅਮਜ਼ ਨੇ ਗਿਨੀਜ਼ ਵਰਲਡ ਰਿਕਾਰਡ ਨੂੰ ਦੱਸਿਆ ਕਿ ਜ਼ੋਏ ਬਹੁਤ ਜਲਦ ਸਭ ਨਾਲ ਘੁਲਮਿਲ ਜਾਂਦੀ ਹੈ। ਜਦੋਂ ਵੀ ਉਹ ਕਿਤੇ ਬਾਹਰ ਜਾਂਦੀ ਹੈ ਤਾਂ ਉਸ ਨੂੰ ਦੇਖਣ ਲਈ ਲੋਕਾਂ ਦੀ ਭੀੜ ਲੱਗ ਜਾਂਦੀ ਹੈ, ਕਿਉਂਕਿ ਜੀਭ ਦੀ ਵਜ੍ਹਾ ਨਾਲ ਉਹ ਸਭ ਤੋਂ ਅਲੱਗ ਦਿਖਦੀ ਹੈ।
Follow ਟ੍ਰੈਂਡਿੰਗ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















