Viral Video: ਸਕੂਲੀ ਵਿਦਿਆਰਥਣਾਂ ਦਾ ਸੜਕ ਵਿਚਲੇ ਪਿਆ ਸਿ*ਆਪਾ, ਇੱਕ-ਦੂਜੇ ਦੇ ਪੁੱਟੇ ਵਾਲ, ਫਿਰ ਜੋ ਹੋਇਆ ਅੱਗੇ ਖੁਦ ਹੀ ਦੇਖ ਲਓ...
ਸੋਸ਼ਲ ਮੀਡੀਆ ਉੱਤੇ ਰੋਜ਼ਾਨਾ ਵੱਡੀ ਗਿਣਤੀ ਦੇ ਵਿੱਚ ਵੀਡੀਓਜ਼ ਵਾਇਰਲ ਹੁੰਦੇ ਹਨ। ਅੱਜ ਤੁਹਾਨੂੰ ਇੱਕ ਅਜਿਹਾ ਵੀਡੀਓ ਬਾਰੇ ਦੱਸ ਰਹੇ ਹਾਂ ਜੋ ਕਿ ਇਨ੍ਹੀਂ ਦਿਨੀਂ ਖੂਬ ਚਰਚਾ ਦੇ ਵਿੱਚ ਬਣਿਆ ਹੋਇਆ ਹੈ। ਸਕੂਲੀ ਵਿਦਿਆਰਥਣਾਂ ਦਾ ਲੜਾਈ ਦਾ ਵੀਡੀਓ ਹੈ
Viral Video: ਸੋਸ਼ਲ ਮੀਡੀਆ 'ਤੇ ਸਕੂਲੀ ਵਿਦਿਆਰਥਣਾਂ ਦਾ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ ਜਿਸ 'ਚ ਕੁਝ ਸਕੂਲੀ ਵਿਦਿਆਰਥਣਾਂ ਬੁਰੀ ਤਰ੍ਹਾਂ ਲੜਦੀਆਂ ਨਜ਼ਰ ਆ ਰਹੀਆਂ ਹਨ। ਲੜਾਈ ਦਾ ਕਾਰਨ ਆਪਸ 'ਚ ਚੱਲ ਰਹੀ ਧੜੇਬੰਦੀ ਹੈ, ਜਿੱਥੇ ਦੋ ਲੜਕੀਆਂ ਦੋ ਧੜਿਆਂ 'ਚ ਵੰਡੀਆਂ ਗਈਆਂ ਹਨ, ਜਿਸ ਤੋਂ ਬਾਅਦ ਦੋਵੇਂ ਗੁੱਟ ਇਕ-ਦੂਜੇ 'ਤੇ ਬੁਰੀ ਤਰ੍ਹਾਂ ਨਾਲ ਹਮਲਾ ਕਰਦੇ ਨਜ਼ਰ ਆ ਰਹੇ ਹਨ।
ਨੋਇਡਾ ਸਕੂਲ ਦੀਆਂ ਕੁੜੀਆਂ ਦਾ ਸੜਕ ਵਿਚਾਲੇ ਹੀ ਚੱਲਿਆ ਮਹਾਯੁੱਧ
ਨੋਇਡਾ ਦੇ ਇੱਕ ਸਕੂਲ ਦੇ ਬਾਹਰ ਉਸ ਸਮੇਂ ਭੀੜ ਇਕੱਠੀ ਹੋ ਗਈ ਜਦੋਂ ਸਕੂਲੀ ਵਿਦਿਆਰਥਣਾਂ ਦੇ ਦੋ ਗਰੁੱਪ ਆਪਸ ਵਿੱਚ ਲੜ ਪਏ। ਵਾਇਰਲ ਵੀਡੀਓ ਵਿੱਚ ਨਜ਼ਰ ਆ ਰਿਹਾ ਲੱਤ-ਮੁੱਕੇ ਖੂਬ ਚੱਲੇ, ਇਸ ਤੋਂ ਇਲਾਵਾ ਕੁੜੀਆਂ ਨੇ ਇੱਕ ਦੂਜੇ ਦੇ ਵਾਲ ਵੀ ਖੂਬ ਪੱਟੇ। ਵੀਡੀਓ 'ਚ ਲੜਕੀਆਂ ਇਕ ਇਕੱਲੀ ਲੜਕੀ ਨੂੰ ਬੇਰਹਿਮੀ ਨਾਲ ਕੁੱਟਦੀਆਂ ਨਜ਼ਰ ਆ ਰਹੀਆਂ ਹਨ, ਜਿੱਥੇ ਪਹਿਲਾਂ ਉਸ ਦੀ ਪਿੱਠ 'ਤੇ ਮੁੱਕਾ ਮਾਰਿਆ ਜਾਂਦਾ ਹੈ ਅਤੇ ਫਿਰ ਵਾਲਾਂ ਤੋਂ ਫੜ ਕੇ ਜ਼ਮੀਨ 'ਤੇ ਸੁੱਟ ਦਿੰਦੀ ਹੈ। ਹੇਠਾਂ ਡਿੱਗਣ ਤੋਂ ਬਾਅਦ ਵੀ ਲੜਾਈ ਬੰਦ ਨਹੀਂ ਹੁੰਦੀ ਸਗੋਂ ਫਿਰ ਲੱਤਾਂ ਅਤੇ ਮੁੱਕਿਆ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ।
ਵਾਲ ਖਿੱਚੇ, ਕੱਪੜੇ ਪਾੜਨ ਦੀ ਕੋਸ਼ਿਸ਼ ਕੀਤੀ
ਵਾਇਰਲ ਵੀਡੀਓ ਨੋਇਡਾ ਦੇ ਇੱਕ ਨਿੱਜੀ ਸਕੂਲ ਦੀ ਦੱਸੀ ਜਾ ਰਹੀ ਹੈ, ਜਿੱਥੇ ਇੱਕ ਸੰਤਰੀ ਰੰਗ ਦੀ ਟੀ-ਸ਼ਰਟ ਪਹਿਨੀ ਇੱਕ ਵਿਦਿਆਰਥਣ ਨੇ ਪੀਲੇ ਰੰਗ ਦੀ ਡਰੈੱਸ ਪਹਿਨੀ ਇੱਕ ਵਿਦਿਆਰਥਣ 'ਤੇ ਹਮਲਾ ਕੀਤਾ ਤਾਂ ਆਸ-ਪਾਸ ਦੇ ਲੋਕ ਉਸ ਨੂੰ ਬਚਾਉਣ ਲਈ ਆ ਗਏ, ਪਰ ਉਦੋਂ ਤੱਕ ਮਾਮਲਾ ਗੰਭੀਰ ਹੋ ਗਿਆ ਇਹ ਲੜਾਈ ਸਮੂਹਿਕ ਲੜਾਈ ਦਾ ਰੂਪ ਲੈਂਦੀ ਹੈ।
ਵਾਲਾਂ ਨੂੰ ਖਿੱਚਣ ਅਤੇ ਕੱਪੜੇ ਪਾੜਨ ਦੀ ਕੋਸ਼ਿਸ਼ ਕਰਦੇ ਹੋਏ ਇਹ ਸਭ ਤੁਸੀਂ ਵੀਡੀਓ ਵਿੱਚ ਨਜ਼ਰ ਆ ਰਿਹਾ ਹੈ। ਪਰ ਇਸ ਤੋਂ ਬਾਅਦ ਸਥਾਨਕ ਲੋਕ ਆ ਕੇ ਲੜਕੀਆਂ ਨੂੰ ਛੁਡਾਉਂਦੇ ਹਨ ਅਤੇ ਫਿਰ ਇਹ ਜੰਗਬੰਦੀ ਬੰਦ ਹੁੰਦੀ ਹੈ।
ਯੂਜ਼ਰਸ ਨੇ ਕਿਹਾ ਕਿ ਮਹਿੰਗੇ ਸਕੂਲਾਂ ਵਿੱਚ ਅਜਿਹਾ ਹੁੰਦਾ ਹੈ
ਇਹ ਵੀਡੀਓ Ghar ke kalesh ਨਾਮ ਦੇ ਐਕਸ ਅਕਾਊਂਟ ਤੋਂ ਸ਼ੇਅਰ ਕੀਤੀ ਗਈ ਹੈ, ਜਿਸ ਨੂੰ ਹੁਣ ਤੱਕ ਲੱਖਾਂ ਲੋਕ ਦੇਖ ਚੁੱਕੇ ਹਨ ਅਤੇ ਕਈ ਲੋਕਾਂ ਨੇ ਇਸ ਵੀਡੀਓ ਨੂੰ ਪਸੰਦ ਵੀ ਕੀਤਾ ਹੈ। ਅਜਿਹੇ 'ਚ ਸੋਸ਼ਲ ਮੀਡੀਆ ਯੂਜ਼ਰਸ ਵੀਡੀਓ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਕਰਦੇ ਨਜ਼ਰ ਆ ਰਹੇ ਹਨ।
ਇੱਕ ਯੂਜ਼ਰ ਨੇ ਲਿਖਿਆ...ਲੱਗਦਾ ਹੈ ਕਿ ਉਸਦਾ ਹੱਥ ਉਸਦੇ ਵਾਲਾਂ ਵਿੱਚ ਫਸਿਆ ਹੋਇਆ ਹੈ। ਇੱਕ ਹੋਰ ਯੂਜ਼ਰ ਨੇ ਲਿਖਿਆ... ਅੱਜ ਦੇ ਬੱਚੇ ਕਿੱਧਰ ਜਾ ਰਹੇ ਹਨ? ਤਾਂ ਇੱਕ ਹੋਰ ਯੂਜ਼ਰ ਨੇ ਲਿਖਿਆ... ਮਹਿੰਗੇ ਸਕੂਲ ਹੁਣ ਸਿੱਖਿਆ ਨਹੀਂ ਦਿੰਦੇ, ਉਹ ਅਸ਼ਲੀਲਤਾ ਸਿਖਾਉਂਦੇ ਹਨ ਹੋਰ ਕੁਝ ਨਹੀਂ। ਇਹ ਸਭ ਬੰਦ ਹੋਣਾ ਚਾਹੀਦਾ ਹੈ।
Kalesh b/w Two Groups of School Girls on Road, Noida Up
— Ghar Ke Kalesh (@gharkekalesh) October 20, 2024
pic.twitter.com/qhqjAfRj9v