ICC ODI World Cup 2023: ਵਿਸ਼ਵ ਕੱਪ ਹਾਰਨ ਵਾਲੀ ਟੀਮ ਨੂੰ ਕਿੰਨੇ-ਕਿੰਨੇ ਪੈਸੇ ਦੇਵੇਗੀ ICC? ਜਾਣੋ ਆਪਣੇ ਸਵਾਲ ਦਾ ਜਵਾਬ
ICC ODI World Cup 2023: ਆਈਸੀਸੀ ਵਨਡੇ ਵਿਸ਼ਵ ਕੱਪ 2023 ਸ਼ੁਰੂ ਹੋਏ ਨੂੰ ਇੱਕ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ। ਹੁਣ ਫਾਈਨਲ ਮੈਚ ਲਈ ਸਿਰਫ਼ ਇੱਕ ਹਫ਼ਤੇ ਤੋਂ ਵੀ ਘੱਟ ਸਮਾਂ ਬਚਿਆ ਹੈ। ਪਹਿਲਾ ਮੈਚ 5 ਅਕਤੂਬਰ ਨੂੰ ਖੇਡਿਆ ਗਿਆ ਸੀ।
ICC ODI World Cup 2023: ਫਾਈਨਲ ਮੈਚ 19 ਨਵੰਬਰ ਨੂੰ ਨਰਿੰਦਰ ਮੋਦੀ ਸਟੇਡੀਅਮ ਅਹਿਮਦਾਬਾਦ ਵਿੱਚ ਖੇਡਿਆ ਜਾਵੇਗਾ। ਇਸ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੀਆਂ ਸਾਰੀਆਂ ਟੀਮਾਂ ਨੂੰ ਆਈਸੀਸੀ ਵੱਲੋਂ ਪੈਸੇ ਦਿੱਤੇ ਜਾਣਗੇ। ਕ੍ਰਿਕਟ ਬੋਰਡ ਨੇ ਇਸ ਦਾ ਐਲਾਨ ਕਾਫੀ ਪਹਿਲਾਂ ਕਰ ਦਿੱਤਾ ਸੀ। ਸਾਰੀਆਂ ਟੀਮਾਂ ਨੂੰ ਉਨ੍ਹਾਂ ਦੇ ਪ੍ਰਦਰਸ਼ਨ ਦੇ ਹਿਸਾਬ ਨਾਲ ਭੁਗਤਾਨ ਕੀਤਾ ਜਾਣਾ ਹੈ।
ਸੈਮੀਫਾਈਨਲ ਵਿੱਚ ਪਹੁੰਚਣ ਵਾਲੀ ਟੀਮ ਨੂੰ ਵੱਖਰੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਜਿਸ ਟੀਮ ਨੂੰ ਟੂਰਨਾਮੈਂਟ ਦਾ ਜੇਤੂ ਐਲਾਨਿਆ ਜਾਵੇਗਾ, ਉਸ ਨੂੰ ਸਭ ਤੋਂ ਵੱਧ ਪੈਸੇ ਦਿੱਤੇ ਜਾਣਗੇ। ਅੱਜ ਦੇ ਲੇਖ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਇਸ ਟੂਰਨਾਮੈਂਟ ਵਿੱਚੋਂ ਬਾਹਰ ਹੋ ਚੁੱਕੀਆਂ ਟੀਮਾਂ ਨੂੰ ਕਿੰਨੇ ਪੈਸੇ ਮਿਲਣਗੇ ਅਤੇ ਇਸ ਮੈਚ ਦੀ ਜੇਤੂ ਟੀਮ ਨੂੰ ਕਿੰਨੇ ਪੈਸੇ ਮਿਲਣਗੇ।
ਜੇਤੂ ਟੀਮ ਦੇ ਬੱਲੇ-ਬੱਲੇ
ਆਈਸੀਸੀ ਨੇ 2023 ਵਿਸ਼ਵ ਕੱਪ ਲਈ ਇਨਾਮੀ ਰਾਸ਼ੀ ਦਾ ਐਲਾਨ ਕੀਤਾ ਹੈ। ਭਾਰਤੀ ਰੁਪਏ 'ਚ ਗੱਲ ਕਰੀਏ ਤਾਂ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਨੂੰ ਲਗਭਗ 33 ਕਰੋੜ 17 ਲੱਖ ਰੁਪਏ ਮਿਲਣਗੇ। ਇਸ ਦੇ ਨਾਲ ਹੀ ਫਾਈਨਲ ਵਿੱਚ ਹਾਰਨ ਵਾਲੀ ਟੀਮ ਨੂੰ ਲਗਭਗ 16 ਕਰੋੜ 58 ਲੱਖ ਰੁਪਏ ਮਿਲਣਗੇ। ਗਰੁੱਪ ਪੜਾਅ ਤੋਂ ਬਾਅਦ ਬਾਹਰ ਹੋਣ ਵਾਲੀ ਟੀਮ ਨੂੰ 1 ਲੱਖ ਡਾਲਰ ਦਿੱਤੇ ਜਾਣਗੇ।
ਇਹ ਵੀ ਪੜ੍ਹੋ: India Vs New Zealand: ਸੈਮੀਫਾਈਨਲ 'ਚ ਟੀਮ ਇੰਡੀਆ ਦੀ ਹਾਰ ਯਕੀਨੀ ! ਰੋਹਿਤ ਬ੍ਰਿਗੇਡ ਨੂੰ ਡਰਾਉਣ ਵਾਲਾ ਅੰਕੜਾ ਆਇਆ ਸਾਹਮਣੇ
ਹਾਰਨ ਵਾਲੀ ਟੀਮ ਦੀ ਜੇਬ ਵੀ ਭਰੇਗੀ ਆਈਸੀਸੀ
ਇਸ ਟੂਰਨਾਮੈਂਟ ਦੇ ਦੌਰਾਨ, ਹਰੇਕ ਮੈਚ ਦੌਰਾਨ ਜੇਤੂ ਬਣਨ ਵਾਲੀ ਟੀਮ ਨੂੰ ਉਸ ਇੱਕ ਮੈਚ ਲਈ ਵਾਧੂ 40,000 ਅਮਰੀਕੀ ਡਾਲਰ (ਕਰੀਬ 33 ਲੱਖ ਰੁਪਏ) ਦਿੱਤੇ ਜਾਣਗੇ। ਸੈਮੀਫਾਈਨਲ ਅਤੇ ਫਾਈਨਲ ਦੀ ਇਨਾਮੀ ਰਾਸ਼ੀ ਦੀ ਗੱਲ ਕਰੀਏ ਤਾਂ ਵਿਸ਼ਵ ਕੱਪ ਜੇਤੂ ਟੀਮ ਨੂੰ 40 ਲੱਖ ਡਾਲਰ (ਕਰੀਬ 33.17 ਕਰੋੜ ਰੁਪਏ) ਦਾ ਇਨਾਮ ਮਿਲੇਗਾ ਜਦਕਿ ਉਪ ਜੇਤੂ ਟੀਮ ਨੂੰ 20 ਲੱਖ ਡਾਲਰ (ਕਰੀਬ 16.58 ਕਰੋੜ ਰੁਪਏ) ਦਾ ਇਨਾਮ ਮਿਲੇਗਾ।
ਸੈਮੀਫਾਈਨਲ 'ਚ ਹਾਰਨ ਵਾਲੀਆਂ ਦੋਵੇਂ ਟੀਮਾਂ ਨੂੰ 8 ਲੱਖ ਡਾਲਰ (ਕਰੀਬ 6.63 ਕਰੋੜ ਰੁਪਏ) ਦੀ ਬਰਾਬਰ ਰਾਸ਼ੀ ਮਿਲੇਗੀ। ਅੰਤ ਵਿੱਚ, ਨਾਕਆਊਟ ਵਿੱਚ ਪਹੁੰਚਣ ਵਿੱਚ ਅਸਫਲ ਰਹਿਣ ਵਾਲੀਆਂ ਟੀਮਾਂ ਨੂੰ US$100,000 ਵੀ ਦਿੱਤੇ ਜਾਣਗੇ।
ਇਹ ਵੀ ਪੜ੍ਹੋ: Pakistan: PCB ਨੇ ਬਰਖਾਸਤ ਕੀਤੀ ਪੂਰੀ ਚੋਣ ਕਮੇਟੀ, ਹੁਣ ਮੁਹੰਮਦ ਹਫੀਜ਼ ਜਾਂ ਯੂਨਿਸ ਖਾਨ ਬਣ ਸਕਦੇ ਨਵੇਂ ਚੀਫ ਸੈਲੇਕਟਰ