ਕਾਨਪੁਰ, ਜੈਪੁਰ, ਰਾਮਪੁਰ...ਆਖਿਰ ਪਿੰਡਾਂ ਤੇ ਸ਼ਹਿਰਾਂ ਦੇ ਨਾਮ 'ਚ ਲੱਗੇ "ਪੁਰ" ਦਾ ਕੀ ਹੈ ਮਤਲਬ?, ਜਾਣੋ
"ਪੁਰ" ਸ਼ਬਦ ਨੂੰ ਪ੍ਰਾਚੀਨ ਕਾਲ ਤੋਂ ਹੀ ਭਾਰਤੀ ਸ਼ਹਿਰਾਂ ਦੇ ਨਾਮ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਤੇ ਇਹ ਸ਼ਬਦ ਆਮ ਤੌਰ ਉੱਤੇ ਨਾਮ ਦੇ ਅੰਤ ਵਿੱਚ ਵਰਤਿਆ ਜਾਂਦਾ ਹੈ। ਆਓ ਅੱਜ ਜਾਣਦੇ ਹਾਂ ਕਿ ਆਖਿਰ ਇਸ ਸ਼ਬਦ ਦਾ ਮਤਲਬ ਕੀ ਹੈ।
What Is The Meaning Of The Word Pur : ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰਕ ਦੇਸ਼ ਹੈ ਤੇ ਇਸ ਵਿਸ਼ਾਲ ਲੋਕਤੰਤਰਕ ਦੇਸ਼ ਵਿੱਚ ਕਈ ਸ਼ਹਿਰਾਂ ਦੀ ਆਪਣੀ ਇਤਿਹਾਸਕ ਮਹੱਤਤਾ ਹੈ। ਇਨ੍ਹਾਂ ਸ਼ਹਿਰਾਂ ਦੇ ਨਾਮ ਨਾਲ ਭਾਰਤ ਦੀ ਪਛਾਣ ਪੂਰੇ ਵਿਸ਼ਵ ਵਿੱਚ ਹੁੰਦੀ ਹੈ। ਭਾਰਤ ਵਿੱਚ ਕਈ ਅਜਿਹੇ ਸ਼ਹਿਰ ਤੇ ਪਿੰਡ ਹਨ ਜਿਨ੍ਹਾਂ ਦੇ ਨਾਮ ਵਿੱਚ ਸ਼ਾਇਦ "ਪੁਰ" ਸ਼ੁਬਦ ਵੇਖਿਆ ਹੋਵੇਗਾ। ਜਿਵੇਂ ਜੈਪੁਰ, ਰਾਏਪੁਰ, ਰਾਮਪੁਰ, ਕਾਨਪੁਰ ਆਦਿ। ਪਰ ਕੀ ਤੁਹਾਨੂੰ ਪਤਾ ਹੈ ਕਿ ਇਨ੍ਹਾਂ ਥਾਵਾਂ ਦੇ ਨਾਮ ਵਿੱਚ "ਪੁਰ" ਸ਼ਬਦ ਦਾ ਅਰਥ ਕੀ ਹੁੰਦਾ ਹੈ? ਸ਼ਾਇਦ ਬਹੁਤ ਘੱਟ ਲੋਕਾਂ ਨੂੰ ਇਸ ਸ਼ਬਦ ਦਾ ਮਤਲਬ ਪਤਾ ਹੋਵੇਗਾ। ਜੇ ਤੁਹਾਨੂੰ ਵੀ ਇਸ ਦਾ ਅਰਥ ਪਤਾ ਨਹੀਂ ਹੈ ਤਾਂ ਇਸ ਦਿਲਚਸਪ ਖਬਰ ਨੂੰ ਪੜ੍ਹੋ।
ਕਿਉਂ ਲਾਇਆ ਜਾਂਦਾ ਹੈ "ਪੁਰ"?
"ਪੁਰ" ਸ਼ਬਦ ਨੂੰ ਪ੍ਰਚੀਨ ਕਾਲ ਤੋਂ ਹੀ ਭਾਰਤੀ ਸ਼ਹਿਰਾਂ ਦੇ ਨਾਂ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਤੇ ਇਹ ਸ਼ਬਦ ਆਮਤੌਰ ਉੱਤੇ ਨਾਮ ਦੇ ਅੰਤ ਵਿੱਚ ਵਰਤਿਆ ਜਾਂਦਾ ਹੈ। ਪ੍ਰਾਚੀਨਕਾਲ ਵਿੱਚ ਕਈ ਰਾਜੇ ਮਹਾਰਾਜਿਆਂ ਨੇ ਆਪਣੇ ਨਾਮ ਦੇ ਨਾਲ "ਪੁਰ" ਸ਼ਬਦ ਜੋੜ ਕੇ ਸ਼ਹਿਰਾਂ ਦੇ ਨਾਮ ਰੱਖੇ ਸੀ। ਉਦਾਹਰਣ ਲਈ, ਜੈਪੁਰ ਸ਼ਹਿਰ ਦਾ ਨਿਰਮਾਣ ਰਾਜਾ ਜੈਸਿੰਘ ਨੇ ਕਰਵਾਇਆ ਸੀ। ਉਹਨਾਂ ਨੇ ਆਪਣੇ ਨਾਮ ਦੇ ਨਾਲ "ਪੁਰ" ਨੂੰ ਜੋੜ ਕੇ ਸ਼ਹਿਰ ਦਾ ਨਾਮ ਜੈਪੁਰ ਰੱਖਿਆ ਸੀ। ਇਸੇ ਤਰ੍ਹਾਂ ਹੋਰ ਸ਼ਹਿਰਾਂ ਦੇ ਨਾਮਾਂ ਵਿੱਚ ਵੀ "ਪੁਰ" ਸ਼ਬਦ ਦਾ ਪ੍ਰਯੋਗ ਕੀਤਾ ਜਾਂਦਾ ਹੈ।
ਕੀ ਹੈ "ਪੁਰ" ਸ਼ਬਦ ਦਾ ਅਰਥ
"ਪੁਰ" ਸ਼ਬਦ ਦਾ ਅਰਥ ਹੁੰਦਾ ਹੈ "ਸ਼ਹਿਰ" ਜਾਂ "ਕਿਲ੍ਹਾ"। ਇਸ ਸ਼ਬਦ ਦਾ ਪ੍ਰਚੀਨ ਸੰਸਕ੍ਰਿਤ ਵਿੱਚ ਪ੍ਰਯੋਗ ਹੁੰਦਾ ਸੀ ਤੇ ਇਸ ਨੂੰ ਕਈ ਸਾਲਾਂ ਤੱਕ ਭਾਰਤੀ ਸ਼ਹਿਰਾਂ ਦੇ ਨਾਮ ਵਿੱਚ ਜੋੜਿਆ ਜਾਂਦਾ ਹੈ। ਪ੍ਰਾਚੀਨਕਾਲ ਵਿੱਚ ਰਾਜੇ-ਮਹਾਰਾਜਿਆਂ ਨੇ ਆਪਣੇ ਸੂਬੇ ਦੀ ਰਾਜਧਾਨੀ ਤੇ ਹੋਰ ਮਹੱਤਵਪੂਰਨ ਸ਼ਹਿਰਾਂ ਨੂੰ ਉਹਨਾਂ ਦੇ ਨਾਮ ਨਾਲ "ਪੁਰ" ਸ਼ਬਦ ਨਾਲ ਸੰਬੋਧਿਤ ਕੀਤਾ। ਇਸ ਨੂੰ ਉਹਨਾਂ ਦੇ ਸੰਘਰਸ਼ ਤੇ ਇਤਿਹਾਸ ਵਿੱਚ ਬਦਲਦੇ ਯੁੱਗਾਂ ਦੇ ਨਾਲ, ਆਪਣੇ ਮੁੱਲਵਾਨ ਤੇ ਵਿਰਾਸਤ ਦਾ ਸੰਕੇਤ ਮੰਨਿਆ ਜਾਂਦਾ ਹੈ। ਸਮੇਂ ਦੇ ਨਾਲ ਇਹ ਸ਼ਬਦ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਦੇ ਨਾਵਾਂ ਨਾਲ ਜੁੜਦਾ ਗਿਆ। ਅੱਜ ਪਤਾ ਨਹੀਂ ਕਿੰਨੇ ਸ਼ਹਿਰਾਂ ਤੇ ਪਿੰਡਾਂ ਦੇ ਨਾਮ ਵਿੱਚ ਇਹ ਸ਼ਬਦ ਜੁੜ ਕੇ ਉਹਨਾਂ ਦੀ ਪਛਾਣ ਬਣਿਆ ਹੋਇਆ ਹੈ।
ਅਫਗਾਨਿਸਤਾਨ ਤੇ ਈਰਾਨ ਵਿੱਚ ਪੁਰ ਦੀ ਵਰਤੋਂ
ਕੁਝ ਭਾਸ਼ਾ ਵਿਗਿਆਨੀਆਂ ਦਾ ਮੰਨਣਾ ਹੈ ਕਿ ਅਰਬੀ ਭਾਸ਼ਾ ਵਿੱਚ ਵੀ "ਪੁਰ" ਸ਼ਬਦ ਵਰਤਿਆ ਜਾਂਦਾ ਹੈ। ਇਸ ਕਾਰਨ ਅਫਗਾਨਿਸਤਾਨ ਅਤੇ ਈਰਾਨ ਦੇ ਕੁਝ ਸ਼ਹਿਰਾਂ ਵਿੱਚ ਵੀ "ਪੁਰ" ਸ਼ਬਦ ਵਰਤਿਆ ਜਾਂਦਾ ਹੈ।