ਆਪਣੇ ਹੀ ਅੰਤਿਮ ਸੰਸਕਾਰ 'ਚ ਸ਼ਾਮਲ ਹੋਇਆ ਸ਼ਖਸ! ਹੈਲੀਕਾਪਟਰ ਰਾਹੀਂ ਕੀਤੀ ਫਿਮਲੀ ਅੰਦਾਜ਼ 'ਚ ਐਂਟਰੀ, ਰੋ ਰਹੇ ਪਰਿਵਾਰ ਨੂੰ ਦਿੱਤਾ ਹੌਂਸਲਾ
ਸੋਸ਼ਲ ਮੀਡੀਆ 'ਤੇ ਤੁਸੀਂ ਵੱਖ-ਵੱਖ ਚੀਜ਼ਾਂ ਦੇਖਦੇ ਹੋ ਪਰ ਤੁਸੀਂ ਸ਼ਾਇਦ ਹੀ ਅਜਿਹਾ ਕੁਝ ਦੇਖਿਆ ਜਾਂ ਸੁਣਿਆ ਹੋਵੇਗਾ, ਜਿਸ ਬਾਰੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ। ਇਹ ਕਿੱਸਾ ਯੂਰਪੀ ਦੇਸ਼ ਬੈਲਜੀਅਮ ਦੀ ਹੈ
Man attends his own funeral reached by Helicopter: ਸੋਸ਼ਲ ਮੀਡੀਆ 'ਤੇ ਤੁਸੀਂ ਵੱਖ-ਵੱਖ ਚੀਜ਼ਾਂ ਦੇਖਦੇ ਹੋ ਪਰ ਤੁਸੀਂ ਸ਼ਾਇਦ ਹੀ ਅਜਿਹਾ ਕੁਝ ਦੇਖਿਆ ਜਾਂ ਸੁਣਿਆ ਹੋਵੇਗਾ, ਜਿਸ ਬਾਰੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ। ਇਹ ਕਿੱਸਾ ਯੂਰਪੀ ਦੇਸ਼ ਬੈਲਜੀਅਮ ਦੀ ਹੈ, ਜਿੱਥੇ ਇਕ ਵਿਅਕਤੀ ਆਪਣੇ ਹੀ ਅੰਤਿਮ ਸੰਸਕਾਰ 'ਚ ਨਜ਼ਰ ਆਇਆ। ਉਸ ਨੂੰ ਦੇਖ ਕੇ ਉੱਥੇ ਮੌਜੂਦ ਸਾਰੇ ਲੋਕ ਬੇਹੱਦ ਹੈਰਾਨ ਹੋ ਗਏ।
ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਇਹ ਵਿਅਕਤੀ ਮਰਨ ਦਾ ਬਹਾਨਾ ਬਣਾ ਰਿਹਾ ਸੀ ਤੇ ਉਸ ਨੇ ਆਪਣੇ ਹੀ ਅੰਤਿਮ ਸੰਸਕਾਰ 'ਤੇ ਹੈਲੀਕਾਪਟਰ ਤੋਂ ਫਿਲਮੀ ਸਟਾਈਲ ਵਿੱਚ ਐਂਟਰੀ ਕੀਤੀ। ਵਿਅਕਤੀ ਦੀ ਪਛਾਣ ਡੇਵਿਡ ਬਾਰਟਨ ਨਾਂ ਵਜੋ ਹੋਈ ਹੈ ਤੇ ਉਸ ਨੇ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਟਿਕਟੋਕ 'ਤੇ ਸ਼ੇਅਰ ਕੀਤੀ ਹੈ। ਵੀਡੀਓ 'ਤੇ ਲੋਕ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ। ਕੁਝ ਇਸ ਨੂੰ ਬੇਹੱਦ ਘਟਿਆ ਮਜ਼ਾਕ ਕਹਿ ਰਹੇ ਹਨ ਤੇ ਕੁਝ ਇਸ ਨੂੰ ਸਹੀ ਵੀ ਠਹਿਰਾ ਰਹੇ ਹਨ।
ਆਪਣੇ ਅੰਤਿਮ ਸੰਸਕਾਰ ਵਿੱਚ ਹੋਇਆ ਸ਼ਾਮਲ
ਡੇਵਿਡ ਬਾਰਟਨ (45) ਨੇ ਅਸਲ ਵਿੱਚ ਆਪਣੇ ਪਰਿਵਾਰ ਨੂੰ ਸਬਕ ਸਿਖਾਉਣ ਲਈ ਅਜਿਹਾ ਕੀਤਾ। ਟਿਕਟੋਕ 'ਤੇ ਉਨ੍ਹਾਂ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਅੰਤਿਮ ਸੰਸਕਾਰ ਸਮੇਂ ਉਸ ਦਾ ਤਾਬੂਤ ਰੱਖਿਆ ਗਿਆ ਹੈ। ਲੋਕ ਸਮਝ ਰਹੇ ਸਨ ਕਿ ਇਹ ਉਸ ਦੀ ਲਾਸ਼ ਹੈ, ਪਰ ਉਦੋਂ ਹੀ ਉਹ ਹੈਲੀਕਾਪਟਰ ਰਾਹੀਂ ਉੱਥੇ ਐਂਟਰੀ ਕਰਦਾ ਹੈ। ਡੇਵਿਡ ਨੇ ਦੱਸਿਆ ਕਿ ਉਸ ਦੇ ਭਰਾਵਾਂ, ਭੈਣਾਂ, ਚਚੇਰੇ ਭਰਾਵਾਂ ਨੇ ਉਸ ਵੱਲ ਕੋਈ ਧਿਆਨ ਨਹੀਂ ਦਿੱਤਾ ਪਰ ਜਦੋਂ ਉਨ੍ਹਾਂ ਨੂੰ ਉਸ ਦੀ ਮੌਤ ਦੀ ਖ਼ਬਰ ਮਿਲੀ ਤਾਂ ਉਹ ਦੌੜ ਕੇ ਆਏ। ਜਦੋਂ ਉਸ ਨੇ ਡੇਵਿਡ ਨੂੰ ਜਿਉਂਦਾ ਦੇਖਿਆ ਤਾਂ ਉਸ ਉੱਤੇ ਪਿਆਰ ਦੀ ਵਰਖਾ ਕਰਨੀ ਸ਼ੁਰੂ ਕਰ ਦਿੱਤੀ। ਉਸਦੇ ਦੋਸਤ ਉਸਨੂੰ ਜੱਫੀ ਪਾ ਕੇ ਰੋਣ ਲੱਗੇ।
ਕਿਉਂ ਚੁੱਕਿਆ ਅਜਿਹਾ ਕਦਮ
ਡੇਵਿਡ ਦੇ ਇਸ ਪਲਾਨ 'ਚ ਉਸ ਦੀ ਬੇਟੀ ਤੇ ਪਤਨੀ ਵੀ ਸ਼ਾਮਲ ਸਨ। ਉਨ੍ਹਾਂ ਦੀ ਬੇਟੀ ਨੇ ਵੀ ਉਨ੍ਹਾਂ ਦੀ ਮੌਤ ਦੀ ਖਬਰ ਸੋਸ਼ਲ ਮੀਡੀਆ 'ਤੇ ਪਾ ਦਿੱਤੀ ਸੀ। ਇਸ ਤੋਂ ਬਾਅਦ ਲੋਕ ਉਸ ਦੇ ਅੰਤਿਮ ਸੰਸਕਾਰ ਲਈ ਪੁੱਜੇ। ਡੇਵਿਡ ਨੇ ਦੱਸਿਆ ਕਿ ਉਸ ਨੂੰ ਅਜਿਹਾ ਕਰਨ ਲਈ ਮਜਬੂਰ ਕੀਤਾ ਗਿਆ ਕਿਉਂਕਿ ਉਸ ਦਾ ਪਰਿਵਾਰ ਉਸ ਨੂੰ ਨਜ਼ਰਅੰਦਾਜ਼ ਕਰਦਾ ਸੀ। ਉਹ ਉਨ੍ਹਾਂ ਨੂੰ ਸਿਖਾਉਣਾ ਚਾਹੁੰਦਾ ਸੀ ਕਿ ਪਿਆਰ ਦੇਣ ਲਈ ਕਿਸੇ ਦੀ ਮੌਤ ਦਾ ਇੰਤਜ਼ਾਰ ਨਹੀਂ ਕਰਨਾ ਚਾਹੀਦਾ। ਉਸ ਦੇ ਇਸ ਕਦਮ ਦੀ ਜਿੱਥੇ ਆਲੋਚਨਾ ਹੋ ਰਹੀ ਹੈ, ਉੱਥੇ ਹੀ ਕੁਝ ਲੋਕ ਇਸ ਨੂੰ ਸਹੀ ਵੀ ਦੱਸ ਰਹੇ ਹਨ।