(Source: ECI/ABP News/ABP Majha)
Viral Video: ਜਿਸ ਨੇ ਬੱਚੇ ਦੇ ਹੱਥ 'ਚ ਫੜਾਈ ਲੋਡਿਡ ਪਿਸਤੌਲ, ਖਿਡੌਣਾ ਸਮਝ ਉਸ ਨੂੰ ਹੀ ਮਾਰੀ ਗੋਲੀ, ਵੇਖੋ ਵੀਡੀਓ
Gun Shoot Viral Video: ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਖੁਸ਼ੀ ਦਾ ਮਾਹੌਲ ਅਚਾਨਕ ਸੋਗ 'ਚ ਬਦਲ ਗਿਆ। ਜਿਵੇਂ ਹੀ ਇਸ ਵਿਅਕਤੀ ਨੇ ਬੱਚੇ ਦੇ ਹੱਥ ਵਿੱਚ ਪਿਸਤੌਲ ਫੜਾਈ ਤਾਂ ਬੱਚੇ ਨੇ ਤੁਰੰਤ ਫਾਇਰਿੰਗ ਕਰ ਦਿੱਤੀ।
Gun Shoot Viral Video: ਹੁਣ ਵਿਆਹ ਦੇ ਫੰਕਸ਼ਨ ਵਿੱਚ ਜਾਂ ਕਿਸੇ ਹੋਰ ਮੌਕੇ 'ਤੇ ਲੋਕਾਂ ਵੱਲੋਂ ਗੋਲੀ ਚਲਾਉਣਾ ਆਮ ਹੋ ਗਿਆ ਹੈ। ਅਜਿਹਾ ਕਰਕੇ ਲੋਕ ਆਪਣਾ ਦਬੰਗ ਪੁਣਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ। ਪਰ ਕਈ ਵਾਰ ਉਨ੍ਹਾਂ ਨੂੰ ਅਜਿਹਾ ਕਰਨਾ ਮਹਿੰਗਾ ਪੈ ਜਾਂਦਾ ਹੈ। ਕਈ ਵਾਰ ਅਜਿਹੇ ਮਾਮਲਿਆਂ ਵਿੱਚ ਪੁਲਿਸ ਵੱਲੋਂ ਕਾਰਵਾਈ ਕਰਨ ਤੋਂ ਬਾਅਦ ਵੀ ਲੋਕ ਅਜਿਹੇ ਕੰਮ ਕਰਨ ਤੋਂ ਪਿੱਛੇ ਨਹੀਂ ਹਟਦੇ ਹਨ।
ਉੱਥੇ ਹੀ ਬਾਰਾਤ ਵਿਚ ਡਾਂਸ ਵੇਲੇ ਬੰਦੂਕ ਦਿਖਾਉਣਾ ਜਾਂ ਗੋਲੀ ਚਲਾਉਣਾ ਹੁਣ ਆਮ ਗੱਲ ਹੋ ਗਈ ਹੈ। ਇਸ ਦੌਰਾਨ ਕਈ ਹਾਦਸੇ ਵਾਪਰ ਚੁੱਕੇ ਹਨ, ਜਿਨ੍ਹਾਂ ਦੀ ਵੀਡੀਓ ਵੀ ਵਾਇਰਲ ਹੋ ਚੁੱਕੀ ਹੈ। ਅਜਿਹਾ ਹੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਫਿਰ ਤੋਂ ਵਾਇਰਲ ਹੋਇਆ ਹੈ, ਜਿਸ ਨੂੰ ਦੇਖ ਕੇ ਤੁਹਾਡੇ ਹੋਸ਼ ਉੱਡ ਜਾਣਗੇ।
ਦੇਖੋ ਫਾਇਰਿੰਗ ਦੀ ਵਾਇਰਲ ਵੀਡੀਓ
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਇਹ ਵੀਡੀਓ ਕਿਸੇ ਵਿਆਹ ਫੰਕਸ਼ਮ ਦਾ ਲੱਗ ਰਿਹਾ ਹੈ, ਜਿੱਥੇ ਗੋਲੀਬਾਰੀ ਦੌਰਾਨ ਵੱਡਾ ਹਾਦਸਾ ਵਾਪਰ ਗਿਆ ਹੈ। ਦਿਲ ਦਹਿਲਾ ਦੇਣ ਵਾਲੀ ਇਸ ਵੀਡੀਓ ਵਿੱਚ ਇੱਕ ਛੋਟਾ ਬੱਚਾ ਇੱਕ ਵਿਅਕਤੀ ਨੂੰ ਗੋਲੀ ਮਾਰ ਦਿੰਦਾ ਹੈ। ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਇਕ ਵਿਅਕਤੀ ਹੱਥ 'ਚ ਲੋਡਿਡ ਪਿਸਤੌਲ ਲੈ ਕੇ ਬੱਚੇ ਦੇ ਨਾਲ ਬੈਠਾ ਹੋਇਆ ਹੈ। ਉਹ ਵਿਅਕਤੀ ਉਸ ਪਿਸਤੌਲ ਤੋਂ ਗੋਲੀ ਚਲਾਉਣਾ ਚਾਹੁੰਦਾ ਹੈ, ਪਰ ਗੋਲੀ ਨਹੀਂ ਚਲਦੀ ਹੈ।
ਇਸ ਤੋਂ ਬਾਅਦ ਉਹ ਵਿਅਕਤੀ ਉਹ ਲੋਡਿਡ ਪਿਸਤੌਲ ਛੋਟੇ ਬੱਚੇ ਦੇ ਹੱਥ ਵਿੱਚ ਦੇ ਦਿੰਦਾ ਹੈ। ਇਸ ਤੋਂ ਬਾਅਦ ਜੋ ਹੁੰਦਾ ਹੈ, ਉਹ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ। ਜਿਵੇਂ ਹੀ ਉਸ ਬੱਚੇ ਦੇ ਹੱਥ ਵਿੱਚ ਪਿਸਤੌਲ ਆਉਂਦਾ ਤਾਂ ਉਹ ਇਸ ਨੂੰ ਖਿਡੌਣਾ ਸਮਝ ਕੇ ਗੋਲੀ ਚਲਾਉਣੀ ਸ਼ੁਰੂ ਕਰ ਦਿੰਦਾ ਹੈ। ਇਸ ਦੌਰਾਨ ਜਿਸ ਨੌਜਵਾਨ ਨੇ ਇਹ ਪਿਸਤੌਲ ਬੱਚੇ ਦੇ ਹੱਥ 'ਚ ਦਿੱਤਾ ਸੀ, ਉਸ ਨੂੰ ਗੋਲੀ ਲੱਗ ਜਾਂਦੀ ਹੈ। ਫਾਇਰਿੰਗ ਦੇ ਝਟਕੇ ਕਾਰਨ ਬੱਚਾ ਜ਼ਮੀਨ 'ਤੇ ਡਿੱਗ ਗਿਆ ਤੇ ਵਿਅਕਤੀ ਦੇ ਢਿੱਡ ਵਿੱਚ ਜਾ ਕੇ ਗੋਲੀ ਵੱਜੀ।
Never hands a loaded pistol to a kid . pic.twitter.com/PlUBEroN18
— 1000 WAYS TO DIE (@1000waystod1e) July 4, 2023
ਖੁਸ਼ੀ ਦੇ ਮਾਹੌਲ ਵਿੱਚ ਅਚਾਨਕ ਸੋਗ ਦਾ ਮਾਹੌਲ
ਵਾਇਰਲ ਹੋ ਰਿਹਾ ਇਹ ਵੀਡੀਓ ਕਿਸੇ ਸਮਾਗਮ ਦਾ ਲੱਗਦਾ ਹੈ, ਜਿੱਥੇ ਖੁਸ਼ੀ ਦਾ ਮਾਹੌਲ ਅਚਾਨਕ ਸੋਗ ਵਿੱਚ ਬਦਲ ਗਿਆ। ਜਿੱਥੇ ਲੋਕ ਖੁਸ਼ੀ ਨਾਲ ਇੱਕ ਦੂਜੇ ਨੂੰ ਮਿਲ ਰਹੇ ਸਨ। ਇਸ ਦੇ ਨਾਲ ਹੀ ਇਸ ਫਾਇਰਿੰਗ ਤੋਂ ਬਾਅਦ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਹੁਣ ਤੱਕ ਇਸ ਵੀਡੀਓ ਨੂੰ 1.9 ਮਿਲੀਅਨ ਲੋਕ ਦੇਖ ਚੁੱਕੇ ਹਨ। ਇਸ ਵੀਡੀਓ 'ਤੇ ਇਕ ਯੂਜ਼ਰ ਨੇ ਲਿਖਿਆ 'ਫਾਦਰ ਆਫ ਦਿ ਈਅਰ'।
ਇਹ ਵੀ ਪੜ੍ਹੋ: Kidney Stone: ਕੀ ਸੱਚਮੁੱਚ ਵਿੱਚ ਟਮਾਟਰ ਖਾਣ ਨਾਲ ਕਿਡਨੀ ਵਿੱਚ ਪੱਥਰੀ ਹੁੰਦੀ ਹੈ? ਜਾਣੋ ਕੀ ਹੈ ਸੱਚ