World cup 2023: ਕੋਹਲੀ ਨੂੰ ਮਿਲਣ ਲਈ ਮੈਦਾਨ ‘ਚ ਜਾਣ ਵਾਲਾ ਵਿਅਕਤੀ ਗ੍ਰਿਫ਼ਤਾਰ, ਖੁਦ ਨੂੰ ਦੱਸਿਆ ਫਲਸਤੀਨੀ ਸਮਰਥਕ, ਦੇਖੋ ਵੀਡੀਓ
World cup 2023: ਅੱਜ ਮੈਚ ਦੇ ਦੌਰਾਨ ਸਟਾਰ ਕ੍ਰਿਕਟਰ ਵਿਰਾਟ ਕੋਹਲੀ ਦੀ ਸੁਰੱਖਿਆ ਵਿੱਚ ਵੱਡੀ ਗੜਬੜੀ ਹੋ ਗਈ। ਦੱਸ ਦਈਏ ਕਿ ਮੈਚ ਦੌਰਾਨ ਇੱਕ ਨੌਜਵਾਨ ਬਾਉਂਡਰੀ ਲਾਈਨ ਪਾਰ ਕਰਕੇ ਸਿੱਧਾ ਕੋਹਲੀ ਕੋਲ ਆ ਗਿਆ। ਜਿਸ ਨੂੰ ਪੁਲਿਸ ਨੇ ਤੁਰੰਤ ਗ੍ਰਿਫਤਾਰ ਕਰ ਲਿਆ।
World cup 2023: ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਕ੍ਰਿਕਟ ਵਿਸ਼ਵ ਕੱਪ ਦਾ ਫਾਈਨਲ ਮੈਚ ਖੇਡਿਆ ਜਾ ਰਿਹਾ ਹੈ। ਭਾਰਤ ਪਹਿਲਾਂ ਬੱਲੇਬਾਜ਼ੀ ਕਰ ਰਿਹਾ ਹੈ। ਸਟੇਡੀਅਮ ਵਿੱਚ ਕਈ ਵੱਡੇ ਵੀਆਈਪੀ ਵੀ ਮੌਜੂਦ ਹਨ, ਇਸ ਲਈ ਸੁਰੱਖਿਆ ਏਜੰਸੀ ਵੀ ਉਨ੍ਹਾਂ ਦੀ ਸੁਰੱਖਿਆ ਲਈ ਚੌਕਸ ਹੈ। ਉੱਥੇ ਹੀ ਅੱਜ ਮੈਚ ਦੇ ਦੌਰਾਨ ਸਟਾਰ ਕ੍ਰਿਕਟਰ ਵਿਰਾਟ ਕੋਹਲੀ ਦੀ ਸੁਰੱਖਿਆ ਵਿੱਚ ਵੱਡੀ ਗੜਬੜੀ ਹੋ ਗਈ।
ਦੱਸ ਦਈਏ ਕਿ ਮੈਚ ਦੌਰਾਨ ਇੱਕ ਨੌਜਵਾਨ ਬਾਉਂਡਰੀ ਲਾਈਨ ਪਾਰ ਕਰਕੇ ਸਿੱਧਾ ਕੋਹਲੀ ਕੋਲ ਆ ਗਿਆ। ਹਾਲਾਂਕਿ ਸੁਰੱਖਿਆ ਕਰਮੀਆਂ ਨੇ ਮੁਸਤੈਦੀ ਦਿਖਾਉਂਦਿਆਂ ਹੋਇਆਂ ਉਸ ਨੂੰ ਤੁਰੰਤ ਮੈਦਾਨ ਤੋਂ ਬਾਹਰ ਕਰ ਦਿੱਤਾ ਅਤੇ ਉਸ ਨੌਜਵਾਨ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਉਸ ਨੂੰ ਗ੍ਰਿਫਤਾਰ ਕਰਕੇ ਨੇੜਲੇ ਚਾਂਦਖੇੜਾ ਥਾਣੇ ਲਿਆਂਦਾ ਗਿਆ। ਮੀਡੀਆ ਦੇ ਸਵਾਲਾਂ 'ਤੇ ਉਸ ਨੇ ਦੱਸਿਆ ਕਿ ਉਹ ਆਸਟ੍ਰੇਲੀਆ ਦਾ ਰਹਿਣ ਵਾਲਾ ਹੈ ਅਤੇ ਫਲਸਤੀਨ ਦਾ ਸਮਰਥਕ ਹੈ।
ਦੱਸ ਦਈਏ ਕਿ ਅੱਜ ਗੁਜਰਾਤ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਿਸ਼ਵ ਕੱਪ ਫਾਈਨਲ ਮੈਚ ਖੇਡਿਆ ਜਾ ਰਿਹਾ ਹੈ। ਉੱਥੇ ਹੀ ਇਹ ਮੈਚ ਦੇਖਣ ਲਈ ਕਈ ਕ੍ਰਿਕਟ ਪ੍ਰੇਮੀ ਪਹੁੰਚੇ ਹਨ, ਵੀਆਈਪੀ, ਵੀਵੀਆਈਪੀ ਸਮੇਤ, ਬਾਲੀਵੁੱਡ ਦੇ ਸਿਤਾਰਿਆਂ ਸਮੇਤ ਕਈ ਵੱਡੀਆਂ-ਵੱਡੀਆਂ ਸ਼ਖਸੀਅਤਾਂ ਪਹੁੰਚੀਆਂ ਹਨ। ਇਸ ਕਰਕੇ ਮੈਦਾਨ ਦੇ ਸਾਰੇ ਪਾਸੇ ਚੌਕਸੀ ਵਧਾਈ ਹੋਈ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
A fan breached the field to meet Virat Kohli. pic.twitter.com/c6U9aTrB0r
— Mufaddal Vohra (@mufaddal_vohra) November 19, 2023