(Source: ECI/ABP News/ABP Majha)
Police False Case: ਜੇਕਰ ਤੁਹਾਨੂੰ ਪੁਲਿਸ ਕਰ ਰਹੀ ਤੰਗ, ਤਾਂ ਘਬਰਾਉਣ ਦੀ ਲੋੜ ਨਹੀਂ, ਇੱਥੇ ਕਰੋ ਸ਼ਿਕਾਇਤ
Complaint Against Police: ਪੁਲਿਸ 'ਤੇ ਅਕਸਰ ਲੋਕਾਂ ਨੂੰ ਤੰਗ-ਪ੍ਰੇਸ਼ਾਨ ਕਰਨ ਜਾਂ ਝੂਠੇ ਕੇਸਾਂ ਵਿੱਚ ਫਸਾਉਣ ਦੇ ਦੋਸ਼ ਲੱਗਦੇ ਹਨ। ਜੇ ਤੁਹਾਡੇ ਨਾਲ ਹੀ ਇਦਾਂ ਹੁੰਦਾ ਹੈ, ਤਾਂ ਤੁਸੀਂ ਸ਼ਿਕਾਇਤ ਕਿੱਥੇ ਕਰ ਸਕਦੇ ਹੋ?
Complaint Against Police: ਦੇਸ਼ ਭਰ ਵਿੱਚ ਲੋਕਾਂ ਦੀ ਸੁਰੱਖਿਆ ਲਈ ਪੁਲਿਸ ਸਟੇਸ਼ਨ ਅਤੇ ਪੁਲਿਸ ਚੌਕੀਆਂ ਬਣੀਆਂ ਹੁੰਦੀਆਂ ਹਨ। ਕਿਸੇ ਵੀ ਮੁਸੀਬਤ ਜਾਂ ਅਪਰਾਧ ਹੋਣ ‘ਤੇ ਪੁਲਿਸ ਦਾ ਹੀ ਸਹਾਰਾ ਲਿਆ ਜਾਂਦਾ ਹੈ। ਪੁਲਿਸ ਦਾ ਕੰਮ ਅਪਰਾਧੀਆਂ ਨੂੰ ਫੜ ਕੇ ਸਖ਼ਤ ਸਜ਼ਾ ਦੇਣਾ ਹੈ। ਇਸ ਦੇ ਨਾਲ ਹੀ ਸ਼ਹਿਰਾਂ ਜਾਂ ਕਸਬਿਆਂ ਵਿਚ ਹੋ ਰਹੇ ਅਪਰਾਧਾਂ ਨੂੰ ਵਧਣ ਤੋਂ ਪਹਿਲਾਂ ਹੀ ਦਬਾਉਣ ਦਾ ਕੰਮ ਵੀ ਪੁਲਿਸ ਹੀ ਕਰਦੀ ਹੈ। ਹਾਲਾਂਕਿ ਖਾਕੀ ਨੂੰ ਲੈ ਕੇ ਕਈ ਵਾਰ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ, ਜਿਸ ਨਾਲ ਪੁਲਿਸ ਦੀ ਸ਼ਖ਼ਸੀਅਤ ਖਰਾਬ ਹੁੰਦੀ ਹੈ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਜੇਕਰ ਤੁਹਾਡੀ ਮਦਦ ਕਰਨ ਵਾਲੀ ਪੁਲਿਸ ਤੁਹਾਨੂੰ ਪਰੇਸ਼ਾਨ ਕਰਨ ਲੱਗ ਜਾਵੇ ਤਾਂ ਤੁਸੀਂ ਕਿੱਥੇ ਸ਼ਿਕਾਇਤ ਕਰ ਸਕਦੇ ਹੋ।
ਪੁਲਿਸ ’ਤੇ ਲਾਏ ਜਾਂਦੇ ਦੋਸ਼
ਪੁਲਿਸ ਅਪਰਾਧ ਨੂੰ ਰੋਕਣ ਲਈ ਕੋਈ ਵੀ ਕਾਰਵਾਈ ਕਰ ਸਕਦੀ ਹੈ ਅਤੇ ਲੋੜ ਪੈਣ 'ਤੇ ਹਥਿਆਰਾਂ ਦੀ ਵਰਤੋਂ ਵੀ ਕਰ ਸਕਦੀ ਹੈ। ਹਾਲਾਂਕਿ ਇਸ ਦੌਰਾਨ ਪੁਲਿਸ ਨੂੰ ਨਿਰਪੱਖ ਰਹਿਣਾ ਚਾਹੀਦਾ ਹੈ। ਕਈ ਵਾਰ ਅਜਿਹੇ ਦੋਸ਼ ਲਾਏ ਜਾਂਦੇ ਹਨ ਕਿ ਪੁਲਿਸ ਰਿਸ਼ਵਤਖੋਰੀ ਜਾਂ ਕਿਸੇ ਹੋਰ ਲਾਲਚ ਜਾਂ ਦਬਾਅ ਕਾਰਨ ਕਿਸੇ ਨੂੰ ਤੰਗ ਕਰਦੀ ਹੈ। ਅਜਿਹੀ ਸਥਿਤੀ ਵਿੱਚ ਉਹ ਵਿਅਕਤੀ ਜਾਂ ਪੀੜਤ ਪਰਿਵਾਰ ਸ਼ਿਕਾਇਤ ਕਿੱਥੇ ਕਰੇਗਾ?
ਇਹ ਵੀ ਪੜ੍ਹੋ: Amritbir Cheema: ਕੌਣ ਹੈ ਅੰਮ੍ਰਿਤਬੀਰ ਚੀਮਾ, ਜਿਸ ਨੂੰ ਹਰਦੀਪ ਨਿੱਝਰ ਦੀ ਥਾਂ ਕੈਨੇਡਾ 'ਚ ਦਿੱਤਾ ਚਾਰਜ, ਚੀਮਾ ਦਾ ਕੀ ਹੈ ਪਿਛੌਕੜ ?
ਕਿੱਥੇ ਅਤੇ ਕਿਵੇਂ ਕਰ ਸਕਦੇ ਸ਼ਿਕਾਇਤ?
ਜੇਕਰ ਕਿਸੇ ਵਿਅਕਤੀ ਨੂੰ ਪੁਲਿਸ ਤੰਗ ਕਰ ਰਹੀ ਹੈ ਤਾਂ ਉਹ ਦੂਜੇ ਪੁਲਿਸ ਵਿਭਾਗਾਂ ਨੂੰ ਇਸ ਬਾਰੇ ਸ਼ਿਕਾਇਤ ਕਰ ਸਕਦਾ ਹੈ। ਪੁਲਿਸ ਵਿੱਚ ਹੀ ਇੱਕ ਵਿਜੀਲੈਂਸ ਵਿਭਾਗ ਹੈ, ਜਿੱਥੇ ਤੁਸੀਂ ਪੁਲਿਸ ਵਾਲਿਆਂ ਦੀ ਰਿਸ਼ਵਤ ਲੈਣ ਜਾਂ ਆਪਣੀ ਡਿਊਟੀ ਨਾ ਨਿਭਾਉਣ ਦੀ ਸ਼ਿਕਾਇਤ ਕਰ ਸਕਦੇ ਹੋ। ਸੁਪਰੀਮ ਕੋਰਟ ਨੇ ਹਰ ਰਾਜ ਲਈ ਪੁਲਿਸ ਸ਼ਿਕਾਇਤ ਅਥਾਰਟੀ (Police complaint authority) ਬਣਾਉਣ ਦਾ ਨਿਰਦੇਸ਼ ਦਿੱਤਾ ਸੀ, ਜਿਸ ਵਿੱਚ ਰਾਜ ਸਰਕਾਰ ਜਾਂ ਪੁਲਿਸ ਅਧਿਕਾਰੀਆਂ ਦਾ ਕੋਈ ਦਖ਼ਲ ਨਾ ਹੋਵੇ। ਜਦੋਂ ਪੁਲਿਸ ਕੋਈ ਮਦਦ ਨਹੀਂ ਕਰ ਰਹੀ ਜਾਂ ਝੂਠੇ ਕੇਸ ਵਿੱਚ ਫਸਾਉਣ ਦੀਆਂ ਧਮਕੀਆਂ ਦੇ ਰਹੀ ਹੈ ਤਾਂ ਲੋਕ ਇਸ ਕਮੇਟੀ ਨੂੰ ਆਪਣੀ ਸ਼ਿਕਾਇਤ ਦੇ ਸਕਦੇ ਹਨ।
ਅਜਿਹੀ ਸ਼ਿਕਾਇਤ ਲਈ ਲਿਖਤੀ ਸ਼ਿਕਾਇਤ ਦੇਣ ਦੀ ਵਿਵਸਥਾ ਹੈ, ਜਿਸ ਵਿੱਚ ਪੀੜਤ ਨੂੰ ਦੱਸਣਾ ਹੁੰਦਾ ਹੈ ਕਿ ਉਸ ਨੂੰ ਕਿਸ ਤਰ੍ਹਾਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਜੇਕਰ ਸ਼ਿਕਾਇਤ ਸਹੀ ਨਿਕਲਦੀ ਹੈ ਅਤੇ ਪੁਲਿਸ ਕਰਮਚਾਰੀ ਦੋਸ਼ੀ ਪਾਏ ਜਾਂਦੇ ਹਨ ਤਾਂ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ। ਹਾਲਾਂਕਿ, ਭਾਰਤ ਦੇ ਸਾਰੇ ਰਾਜਾਂ ਨੇ ਪੁਲਿਸ ਸ਼ਿਕਾਇਤ ਅਥਾਰਟੀ ਦਾ ਗਠਨ ਨਹੀਂ ਕੀਤਾ ਹੈ। ਜਦੋਂ ਕਿ ਸੁਪਰੀਮ ਕੋਰਟ ਨੇ 2006 ਵਿੱਚ ਇਸ ਸਬੰਧੀ ਨਿਰਦੇਸ਼ ਦਿੱਤੇ ਸਨ। ਜਿਨ੍ਹਾਂ ਰਾਜਾਂ ਵਿੱਚ ਇਹ ਸੁਤੰਤਰ ਕਮੇਟੀ ਨਹੀਂ ਬਣੀ, ਉੱਥੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਸ਼ਿਕਾਇਤਾਂ ਕੀਤੀਆਂ ਜਾਂਦੀਆਂ ਹਨ।
ਇਹ ਵੀ ਪੜ੍ਹੋ: OECD Citizenship: ਅਮੀਰ ਦੇਸ਼ਾਂ 'ਚ ਭਾਰਤ ਨੂੰ ਮਿਲੇ ਸਭ ਤੋਂ ਵੱਧ ਵੀਜ਼ੇ, ਕੈਨੇਡਾ 'ਚ ਭਾਰਤੀ ਨਾਗਰਿਕਤਾ 'ਚ ਹੋਇਆ 174 ਫੀਸਦੀ ਵਾਧਾ