Extra-Marital Affairs: ਐਕਸਟਰਾ ਮੈਰਿਟਲ ਅਫੇਅਰ ਨੂੰ ਲੈ ਕੇ ਹੈਰਾਨ ਕਰਨ ਵਾਲੀ ਰਿਪੋਰਟ; ਭਾਰਤ 'ਚ ਵਿਆਹ ਤੋਂ ਬਾਹਰ ਸੰਬੰਧਾਂ 'ਚ ਵਾਧਾ, ਜੈਪੁਰ-ਚੰਡੀਗੜ੍ਹ ਸਮੇਤ ਛੋਟੇ ਸ਼ਹਿਰ ਅੱਗੇ
ਵਿਆਹ ਦੇ ਰਿਸ਼ਤੇ ਨੂੰ ਭਾਰਤ ਦੇ ਵਿੱਚ ਬਹੁਤ ਹੀ ਅਹਿਮ ਮੰਨਿਆ ਜਾਂਦਾ ਹੈ। ਵਿਆਹ ਦੋ ਜਣਿਆਂ ਦੇ ਵਿੱਚ ਵਿਸ਼ਵਾਸ ਅਤੇ ਪਿਆਰ ਦਾ ਪ੍ਰਤੀਕ ਹੁੰਦਾ ਹੈ। ਸੱਭਿਆਚਾਰ ਦੀ ਗੱਲ ਕਰਨ ਵਾਲਾ ਭਾਰਤ ਵਿਆਹ ਵਰਗੇ ਪਵਿੱਤਰ ਰਿਸ਼ਤੇ ਨੂੰ ਲੈ ਕੇ ਸ਼ਰਮਿੰਦਾ ਹੁੰਦਾ ਨਜ਼ਰ..

ਗਲੋਬਲ ਡੇਟਿੰਗ ਪਲੇਟਫਾਰਮ 'ਐਸ਼ਲੇ ਮੈਡਿਸਨ' ਨੇ ਹਾਲ ਹੀ ਵਿੱਚ ਵਿਆਹ ਤੋਂ ਬਾਹਰ ਦੇ ਸੰਬੰਧਾਂ ਮਤਲਬ ਐਕਸਟਰਾ ਮੈਰਿਟਲ ਅਫੇਅਰ ਬਾਰੇ ਇੱਕ ਰਿਪੋਰਟ ਜਾਰੀ ਕੀਤੀ। ਜਿਸ ਨੇ ਹਰ ਕਿਸੇ ਦੇ ਹੋਸ਼ ਉਡਾ ਕੇ ਰੱਖ ਦਿੱਤੇ ਹਨ। ਪਰੰਪਰਾ ਤੇ ਸੱਭਿਆਚਾਰ ਨੂੰ ਲੈ ਕੇ ਜਾਣੇ ਜਾਣ ਵਾਲਾ ਭਾਰਤ ਵੀ ਇਸ ਮਾਮਲੇ ਦੇ ਵਿੱਚ ਪਿੱਛੇ ਨਜ਼ਰ ਨਹੀਂ ਆ ਰਿਹਾ ਹੈ। ਇਸ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਕਿ ਭਾਰਤ ਵਿੱਚ ਵਿਆਹ ਤੋਂ ਬਾਹਰ ਦੇ ਸੰਬੰਧਾਂ ਵਿੱਚ ਲਗਾਤਾਰ ਵਾਧਾ ਹੋਇਆ ਹੈ। ਜਿਸ ਤੋਂ ਪਤਾ ਚੱਲ ਰਿਹਾ ਹੈ ਕਿ ਮੈਰਿਡ ਲਾਈਫ 'ਚ ਬੇਵਫ਼ਾਈ ਚੱਲ ਰਹੀ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਰਿਪੋਰਟ ਮੁਤਾਬਕ ਭਾਰਤ ਦੇ ਵੱਡੇ ਸ਼ਹਿਰਾਂ ਨਾਲੋਂ ਛੋਟੇ ਸ਼ਹਿਰ ਇਨ੍ਹਾਂ ਮਾਮਲਿਆਂ ਵਿੱਚ ਅੱਗੇ ਨਿਕਲ ਰਹੇ ਹਨ।
ਐਕਸਟਰਾ ਮੈਰਿਟਲ ਅਫੇਅਰ ਮਾਮਲੇ 'ਚ ਇਹ ਸ਼ਹਿਰ ਰਿਹਾ ਨੰਬਰ ਇੱਕ
ਰਿਪੋਰਟ ਮੁਤਾਬਕ, ਤਮਿਲਨਾਡੂ ਦਾ ਕਾਂਚੀਪੁਰਮ ਸ਼ਹਿਰ ਐਕਸਟਰਾ ਮੈਰਿਟਲ ਅਫੇਅਰਜ਼ ਦੇ ਮਾਮਲਿਆਂ ਵਿੱਚ ਦੇਸ਼ ’ਚ ਨੰਬਰ ਇੱਕ ’ਤੇ ਰਿਹਾ। ਧਿਆਨਯੋਗ ਗੱਲ ਇਹ ਵੀ ਹੈ ਕਿ 2024 ਵਿੱਚ ਇਹ ਸ਼ਹਿਰ ਇਸ ਲਿਸਟ ਵਿੱਚ 17ਵੇਂ ਨੰਬਰ ’ਤੇ ਸੀ, ਪਰ ਹੁਣ ਪਹਿਲੇ ਸਥਾਨ ’ਤੇ ਪਹੁੰਚ ਗਿਆ ਹੈ।
ਇਹ ਲਿਸਟ ਕਿਵੇਂ ਤਿਆਰ ਕੀਤੀ ਗਈ?
ਐਸ਼ਲੇ ਮੈਡਿਸਨ ਨੇ ਦੱਸਿਆ ਕਿ ਇਹ ਰੈਂਕਿੰਗ ਸਿਰਫ਼ ਨਵੇਂ ਯੂਜ਼ਰ ਸਾਈਨਅੱਪ ਦੇ ਆਧਾਰ 'ਤੇ ਨਹੀਂ ਹੈ, ਸਗੋਂ ਇਸ ਵਿੱਚ ਯੂਜ਼ਰ ਦੀ ਸਰਗਰਮੀ (ਐਕਟਿਵਿਟੀ), ਪਲੇਟਫਾਰਮ 'ਤੇ ਬਿਤਾਇਆ ਗਿਆ ਸਮਾਂ ਅਤੇ ਐਂਗੇਜਮੈਂਟ ਲੈਵਲ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਹ ਸਾਰਾ ਡਾਟਾ ਕਿਸੇ ਸ਼ਹਿਰ ਵਿੱਚ ਵਿਆਹ ਤੋਂ ਬਾਹਰ ਦੇ ਸੰਬੰਧਾਂ ਦੀ ਗੰਭੀਰਤਾ ਵੱਲ ਇਸ਼ਾਰਾ ਕਰਦਾ ਹੈ।
ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ ਵਿੱਚ ਐਸ਼ਲੇ ਮੈਡਿਸਨ ਨੇ YouGov ਸਰਵੇਖਣ ਦੇ ਨਤੀਜੇ ਜਾਰੀ ਕੀਤੇ ਸਨ, ਜਿਸ ਵਿੱਚ ਭਾਰਤ ਅਤੇ ਬ੍ਰਾਜ਼ੀਲ ਨੂੰ ਵਿਆਹ ਤੋਂ ਬਾਹਰ ਸੰਬੰਧ ਬਣਾਉਣ ਵਾਲੇ ਦੇਸ਼ ਵਜੋਂ ਦਰਸਾਇਆ ਗਿਆ ਸੀ। ਉਸ ਡਾਟਾ ਅਨੁਸਾਰ, ਭਾਰਤ ਦੇ 53% ਭਾਗੀਦਾਰਾਂ ਨੇ ਮੰਨਿਆ ਕਿ ਉਨ੍ਹਾਂ ਨੇ ਆਪਣੇ ਜੀਵਨ 'ਚ ਕਦੇ ਨਾ ਕਦੇ ਐਕਸਟਰਾ ਮੈਰਿਟਲ ਅਫੇਅਰ ਕੀਤਾ ਹੈ।
ਟੀਅਰ-2 ਸ਼ਹਿਰਾਂ ਵਿੱਚ ਵੀ ਵੱਧ ਰਹੇ ਨੇ ਵਿਆਹ ਤੋਂ ਬਾਹਰ ਦੇ ਸੰਬੰਧ
ਪਲੇਟਫਾਰਮ ਵੱਲੋਂ ਇਸ ਤੇਜ਼ ਵਾਧੇ ਦੇ ਪਿੱਛੇ ਕੋਈ ਵਿਸ਼ੇਸ਼ ਕਾਰਨ ਨਹੀਂ ਦੱਸਿਆ ਗਿਆ। ਪਰ ਰਿਪੋਰਟ ਵਿੱਚ ਇਹ ਜ਼ਰੂਰ ਦਰਸਾਇਆ ਗਿਆ ਕਿ ਭਾਰਤ ਦੇ ਟੌਪ 20 ਜ਼ਿਲਿਆਂ ਵਿੱਚੋਂ 9 ਦਿੱਲੀ-ਐਨ.ਸੀ.ਆਰ. ਖੇਤਰ ਨਾਲ ਸੰਬੰਧਿਤ ਹਨ। ਦਿੱਲੀ ਦੇ 6 ਜ਼ਿਲੇ (ਸੈਂਟਰਲ ਦਿੱਲੀ ਦੂਜੇ ਸਥਾਨ 'ਤੇ), ਗੁਰੂਗ੍ਰਾਮ, ਗਾਜ਼ੀਆਬਾਦ ਅਤੇ ਗੌਤਮ ਬੁੱਧ ਨਗਰ (ਨੋਇਡਾ) ਵੀ ਲਿਸਟ ਵਿੱਚ ਸ਼ਾਮਲ ਹਨ।
ਜੈਪੁਰ, ਚੰਡੀਗੜ੍ਹ ਵਰਗੇ ਸ਼ਹਿਰਾਂ ਵੀ ਅੱਗੇ
ਇਸ ਵਾਰੀ ਮੁੰਬਈ ਲਿਸਟ ਤੋਂ ਬਾਹਰ ਹੋ ਗਿਆ ਹੈ, ਜਦਕਿ ਜੈਪੁਰ, ਰਾਏਗੜ੍ਹ (ਛੱਤੀਸਗੜ੍ਹ), ਕਾਮਰੂਪ (ਅਸਾਮ) ਅਤੇ ਚੰਡੀਗੜ੍ਹ ਵਰਗੇ ਸ਼ਹਿਰਾਂ ਨੇ ਨਵਾਂ ਸਥਾਨ ਹਾਸਲ ਕੀਤਾ ਹੈ। ਗਾਜ਼ੀਆਬਾਦ ਅਤੇ ਜੈਪੁਰ, ਜੋ ਕਿ ਟੀਅਰ-2 ਸ਼ਹਿਰ ਮੰਨੇ ਜਾਂਦੇ ਹਨ, ਉਨ੍ਹਾਂ ਨੇ ਕਈ ਵੱਡੇ ਅਰਬਨ ਸੈਂਟਰਾਂ ਨੂੰ ਪਿੱਛੇ ਛੱਡ ਦਿੱਤਾ ਹੈ।






















