ਪੜਚੋਲ ਕਰੋ
Advertisement
(Source: ECI/ABP News/ABP Majha)
ਇੱਕ ਹਫ਼ਤੇ ਤੋਂ ਨਹੀਂ ਖਾਧਾ ਖਾਣਾ , ਕਈ ਕਿਲੋਮੀਟਰ ਪੈਦਲ ਤੁਰਿਆ... ਫਿਰ ਇੱਕ ਕੁੜੀ ਨੇ ਬਦਲੀ Swiggy ਡਿਲੀਵਰੀ ਬੁਆਏ ਦੀ ਕਿਸਮਤ
ਅੱਜ ਦੇ ਸਮੇਂ ਵਿੱਚ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਲੋਕਾਂ ਨੂੰ ਨੌਕਰੀਆਂ ਪ੍ਰਾਪਤ ਕਰਨ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹਾ ਹੀ ਕੁਝ ਇਸ ਨੌਜਵਾਨ ਨਾਲ ਹੋਇਆ। ਉਸ ਕੋਲ ਇੰਜੀਨੀਅਰਿੰਗ ਦੀ ਡਿਗਰੀ ਹੈ ਪਰ ਉਹ ਅਜੇ ਵੀ Swiggy ਵਿੱਚ ਕੰਮ
ਅੱਜ ਦੇ ਸਮੇਂ ਵਿੱਚ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਲੋਕਾਂ ਨੂੰ ਨੌਕਰੀਆਂ ਪ੍ਰਾਪਤ ਕਰਨ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹਾ ਹੀ ਕੁਝ ਇਸ ਨੌਜਵਾਨ ਨਾਲ ਹੋਇਆ। ਉਸ ਕੋਲ ਇੰਜੀਨੀਅਰਿੰਗ ਦੀ ਡਿਗਰੀ ਹੈ ਪਰ ਉਹ ਅਜੇ ਵੀ Swiggy ਵਿੱਚ ਕੰਮ ਕਰ ਰਿਹਾ ਸੀ ਪਰ ਹੁਣ ਇੰਟਰਨੈੱਟ ਨੇ ਉਸਦੀ ਕਿਸਮਤ ਬਦਲ ਦਿੱਤੀ ਹੈ। ਸਾਹਿਲ ਸਿੰਘ ਨਾਂ ਦੇ ਇਸ ਵਿਅਕਤੀ ਕੋਲ ਇਲੈਕਟ੍ਰੀਕਲ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ ਦੀ ਡਿਗਰੀ ਹੈ। ਉਸਨੂੰ ਖਾਣਾ ਡਿਲੀਵਰੀ ਕਰਨ ਲਈ 3 ਕਿਲੋਮੀਟਰ ਤੱਕ ਦਾ ਸਫ਼ਰ ਤੈਅ ਕਰਨਾ ਪੈਂਦਾ ਸੀ। ਉਹ ਸਵਿਗੀ ਏਜੰਟ ਵਜੋਂ ਕੰਮ ਕਰਦਾ ਸੀ। ਉਸ ਦੀ ਇਹ ਕਹਾਣੀ ਹੁਣ ਇੰਟਰਨੈੱਟ 'ਤੇ ਵਾਇਰਲ ਹੋ ਰਹੀ ਹੈ।
ਇੱਕ ਟੇਕ ਕੰਪਨੀ ਵਿੱਚ ਮਾਰਕੀਟਿੰਗ ਮੈਨੇਜਰ ਵਜੋਂ ਕੰਮ ਕਰਨ ਵਾਲੀ ਲਿੰਕਡਇਨ ਯੂਜਰ ਪ੍ਰਿਯਾਂਸ਼ੀ ਚੰਦੇਲ ਨੇ ਸਾਹਿਲ ਦੀ ਮਦਦ ਕੀਤੀ। ਸਾਹਿਲ ਉਸ ਦੇ ਘਰ ਆਈਸਕ੍ਰੀਮ ਦੀ ਡਿਲੀਵਰੀ ਕਰਨ ਆਇਆ ਸੀ। ਉਹ 30-40 ਮਿੰਟ ਲੇਟ ਆਇਆ। ਚੰਦੇਲ ਨੇ ਸਾਹਿਲ ਨੂੰ ਦੇਰੀ ਦਾ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸ ਕੋਲ ਕੋਈ ਵਾਹਨ ਨਹੀਂ ਸੀ, ਇਸ ਲਈ ਫਲੈਟ ਤੱਕ ਪਹੁੰਚਣ ਲਈ 3 ਕਿਲੋਮੀਟਰ ਪੈਦਲ ਚੱਲਣਾ ਪਿਆ। ਸਾਹਿਲ ਨੇ ਦੱਸਿਆ ਕਿ ਉਸ ਕੋਲ ਇਲੈਕਟ੍ਰੀਕਲ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ ਦੀ ਡਿਗਰੀ ਹੈ, Byju's ਅਤੇ ਨਿੰਜਾਕਾਰਟ ਵਿੱਚ ਕੰਮ ਕੀਤਾ ਹੈ ਪਰ ਕੋਰੋਨਾ ਮਹਾਂਮਾਰੀ ਵਿੱਚ ਆਪਣੀ ਨੌਕਰੀ ਗੁਆਉਣ ਤੋਂ ਬਾਅਦ 30 ਸਾਲਾ ਸਾਹਿਲ ਨੂੰ ਜੰਮੂ ਵਿੱਚ ਆਪਣੇ ਘਰ ਪਰਤਣਾ ਪਿਆ ਸੀ।
ਸਾਹਿਲ ਨੇ ਪ੍ਰਿਯਾਂਸ਼ੀ ਨੂੰ ਕਿਹਾ, 'ਮੈਡਮ, ਮੇਰੇ ਕੋਲ ਸਕੂਟੀ ਜਾਂ ਹੋਰ ਕੋਈ ਵਾਹਨ ਨਹੀਂ ਹੈ, ਮੈਂ ਤੁਹਾਡੇ ਆਰਡਰ ਲਈ 3 ਕਿਲੋਮੀਟਰ ਪੈਦਲ ਆਇਆ ਹਾਂ। ਮੇਰੇ ਕੋਲ ਬਿਲਕੁੱਲ ਕੋਈ ਪੈਸਾ ਨਹੀਂ ਹੈ ਅਤੇ ਇਹ ਮੇਰੇ ਫਲੈਟਮੇਟ ਦੇ ਕਾਰਨ ਹੋਇਆ ਹੈ ਕਿਉਂਕਿ ਉਸਨੇ ਮੇਰੇ ਬਚੇ ਹੋਏ ਪੈਸੇ ਵੀ ਲੈ ਲਏ ਹਨ, ਜਿਸ ਨਾਲ ਮੈਂ ਆਪਣੀ ਯੂਲੂ ਬਾਈਕ ਨੂੰ ਚਾਰਜ ਕਰਦਾ ਸੀ ਅਤੇ ਮੈਨੂੰ 235 ਰੁਪਏ ਦੇ ਕਰਜ਼ੇ ਵਿੱਚ ਪਾ ਦਿੱਤਾ ਹੈ। ਮੇਰੇ ਕੋਲ ਮਕਾਨ ਮਾਲਕ ਨੂੰ ਦੇਣ ਲਈ ਕੁਝ ਨਹੀਂ ਬਚਿਆ। ਤੁਸੀਂ ਮਹਿਸੂਸ ਕਰ ਰਹੇ ਹੋਵੋਗੇ ਕਿ ਮੈਂ ਇਸ ਤਰ੍ਹਾਂ ਬੋਲ ਰਿਹਾ ਹਾਂ ਪਰ ਮੈਂ ਪੂਰੀ ਤਰ੍ਹਾਂ ਪੜ੍ਹਿਆ-ਲਿਖਿਆ, ਈਸੀਈ ਗ੍ਰੇਡ ਹਾਂ, ਕੋਵਿਡ ਦੌਰਾਨ ਆਪਣੇ ਘਰ ਜੰਮੂ ਜਾਣ ਤੋਂ ਪਹਿਲਾਂ ਮੈਂ ਨਿੰਜਾਕਾਰਟ, BYJU'S ਵਿੱਚ ਕੰਮ ਕਰਦਾ ਸੀ।
ਇੱਕ ਹਫ਼ਤੇ ਤੋਂ ਨਹੀਂ ਖਾਧਾ ਖਾਣਾ
ਉਸਨੇ ਅੱਗੇ ਕਿਹਾ, 'ਇਸ ਆਰਡਰ ਦੀ ਡਿਲੀਵਰੀ ਲਈ ਵੀ ਮੈਨੂੰ ਸਿਰਫ 20-25 ਰੁਪਏ ਮਿਲਣਗੇ ਅਤੇ ਮੈਨੂੰ ਦੁਪਹਿਰ 12 ਵਜੇ ਤੋਂ ਪਹਿਲਾਂ ਦੂਜੀ ਡਿਲੀਵਰੀ ਲੈਣੀ ਪਵੇਗੀ ਨਹੀਂ ਤਾਂ ਉਹ ਮੈਨੂੰ ਕਿਤੇ ਦੂਰ ਡਿਲੀਵਰੀ ਲਈ ਭੇਜ ਦੇਣਗੇ ਅਤੇ ਮੇਰੇ ਕੋਲ ਬਾਈਕ ਨਹੀਂ ਹੈ। ਮੈਂ ਇੱਕ ਹਫ਼ਤੇ ਤੋਂ ਕੁਝ ਨਹੀਂ ਖਾਧਾ, ਸਿਰਫ਼ ਪਾਣੀ ਅਤੇ ਚਾਹ ਪੀਤੀ। ਮੈਂ ਕੁਝ ਨਹੀਂ ਮੰਗ ਰਿਹਾ, ਕਿਰਪਾ ਕਰਕੇ ਜੇਕਰ ਤੁਸੀਂ ਮੇਰੇ ਲਈ ਕੋਈ ਕੰਮ ਲੱਭ ਸਕਦੇ ਹੋ, ਪਹਿਲਾਂ ਮੈਂ 25,000 ਰੁਪਏ ਕਮਾਉਂਦਾ ਸੀ, ਮੇਰੀ ਉਮਰ 30 ਸਾਲ ਹੈ, ਮੇਰੇ ਮਾਤਾ-ਪਿਤਾ ਬੁੱਢੇ ਹੋ ਰਹੇ ਹਨ ਅਤੇ ਮੈਂ ਉਨ੍ਹਾਂ ਤੋਂ ਪੈਸੇ ਨਹੀਂ ਮੰਗ ਸਕਦਾ।
ਸਾਹਿਲ ਨੂੰ ਨਵੀਂ ਨੌਕਰੀ ਮਿਲ ਗਈ
ਇਸ ਤੋਂ ਬਾਅਦ ਪ੍ਰਿਯਾਂਸ਼ੀ ਨੇ ਸਾਹਿਲ ਦੀ ਈ-ਮੇਲ ਨੂੰ ਲਿੰਕਡਇਨ 'ਤੇ ਆਪਣੀਆਂ ਮਾਰਕਸ਼ੀਟਾਂ, ਸਰਟੀਫਿਕੇਟਾਂ ਅਤੇ ਦਸਤਾਵੇਜ਼ਾਂ ਦੀਆਂ ਤਸਵੀਰਾਂ ਨਾਲ ਸਾਂਝਾ ਕੀਤਾ। ਉਨ੍ਹਾਂ ਨੇ ਇਸ 'ਤੇ ਲਿਖਿਆ, 'ਜੇਕਰ ਕਿਸੇ ਕੋਲ ਆਫਿਸ ਬੁਆਏ, ਐਡਮਿਨ ਵਰਕ, ਕਸਟਮਰ ਸਪੋਰਟ ਵਰਗੇ ਕੰਮ ਲਈ ਕੋਈ ਕੰਮ ਹੈ ਤਾਂ ਕਿਰਪਾ ਕਰਕੇ ਇਸ ਦੀ ਮਦਦ ਕਰੋ।' ਇਸ ਤੋਂ ਬਾਅਦ ਕਈ ਲੋਕ ਮਦਦ ਲਈ ਅੱਗੇ ਆਏ। ਕੁਝ ਨੇ ਯੂਲੂ ਬਾਈਕ ਨੂੰ ਰੀਚਾਰਜ ਕਰਵਾਇਆ, ਜਦੋਂ ਕਿ ਕੁਝ ਨੇ ਫ਼ੂਡ ਡਿਲੀਵਰੀ ਦਾ ਆਰਡਰ ਦਿੱਤਾ। ਇਸ ਤੋਂ ਬਾਅਦ ਪ੍ਰਿਯਾਂਸ਼ੀ ਨੇ ਅਪਡੇਟ ਦਿੰਦੇ ਹੋਏ ਕਿਹਾ ਕਿ ਸਾਹਿਲ ਨੂੰ ਨੌਕਰੀ ਮਿਲ ਗਈ ਹੈ। ਉਸ ਨੇ ਕਿਹਾ, 'ਉਸ ਨੂੰ ਨੌਕਰੀ ਮਿਲ ਗਈ ਹੈ। ਅੱਗੇ ਆਏ ਸਾਰੇ ਲੋਕਾਂ ਦਾ ਧੰਨਵਾਦ, ਤੁਸੀਂ ਸਾਰੇ ਕਮਾਲ ਹੋ।

Follow ਟ੍ਰੈਂਡਿੰਗ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਖ਼ਬਰਾਂ
ਦੇਸ਼
ਲੁਧਿਆਣਾ
Advertisement