(Source: ECI/ABP News/ABP Majha)
ਪਤਨੀ ਨੂੰ ਪੜ੍ਹਾਉਣ ਲਈ ਮਜ਼ਦੂਰੀ ਕਰ-ਕਰ ਅੱਧਾ ਹੋ ਗਿਆ ਪਤੀ, ਪਤਨੀ ਨੇ ਪੁਲਿਸ 'ਚ ਭਰਤੀ ਹੁੰਦਿਆਂ ਮੰਗਿਆ ਤਲਾਕ
Wife Selection in Police: ਪਤਨੀ ਦੇ ਸਿਪਾਹੀ ਬਣਦਿਆਂ ਕੁਝ ਦਿਨ ਲਈ ਸਭ ਕੁਝ ਠੀਕ ਸੀ, ਪਰ ਫਿਰ ਹੌਲੀ-ਹੌਲੀ ਵਰਦੀ ਦਾ ਹੰਕਾਰ ਆਖ਼ਰਕਾਰ ਆਉਣ ਲੱਗਾ। ਮਹਿਲਾ ਕਾਂਸਟੇਬਲ ਹੁਣ ਆਪਣੇ ਮਜ਼ਦੂਰ ਪਤੀ ਤੋਂ ਖੁਸ਼ ਨਹੀਂ ਸੀ ਤੇ ਤਲਾਕ ਦੀ ਮੰਗ ਕਰਨ ਲੱਗੀ।
ਅੱਜ ਅਸੀਂ ਤੁਹਾਨੂੰ ਜੋ ਖਬਰ ਦੱਸਣ ਜਾ ਰਹੇ ਹਾਂ, ਉਹ ਖਬਰ ਨਾਲੋਂ ਬਾਲੀਵੁੱਡ ਫਿਲਮ ਦੀ ਕਹਾਣੀ ਜ਼ਿਆਦਾ ਲੱਗ ਰਹੀ ਹੈ। ਤੁਹਾਨੂੰ ਯਾਦ ਹੋਵੇਗਾ ਕਿ ਪਿਛਲੇ ਸਾਲ ਉੱਤਰ ਪ੍ਰਦੇਸ਼ ਵਿੱਚ ਐਸਡੀਐਮ ਜਯੋਤੀ ਮੌਰਿਆ ਅਤੇ ਆਲੋਕ ਦੀ ਕਹਾਣੀ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ।
ਹੁਣ ਅਜਿਹਾ ਹੀ ਇਕ ਮਾਮਲਾ ਬਿਹਾਰ ਦੇ ਬੇਗੂਸਰਾਏ ਤੋਂ ਸਾਹਮਣੇ ਆਇਆ ਹੈ। ਇੱਥੇ ਮਾਮਲਾ ਹੋਰ ਵੀ ਹੈਰਾਨੀਜਨਕ ਹੈ। ਇੱਥੇ ਇੱਕ ਪਤੀ ਨੇ 11 ਸਾਲ ਮਜ਼ਦੂਰੀ ਕਰਕੇ ਆਪਣੀ ਪਤਨੀ ਦੇ ਖਰਚੇ ਪੂਰੇ ਕੀਤੇ, ਪੜ੍ਹਾਇਆ-ਲਿਖਾਇਆ। ਪਤੀ ਦੀ ਮਿਹਨਤ ਤੇ ਪਤਨੀ ਦੀ ਕਿਸਮਤ ਰੰਗ ਲਿਆਈ। ਪਤਨੀ ਕਾਂਸਟੇਬਲ ਵਜੋਂ ਭਰਤੀ ਹੋ ਗਈ।
ਹੁਣ ਇੱਥੋਂ ਹੀ ਅਸਲ ਕਹਾਣੀ ਸ਼ੁਰੂ ਹੁੰਦੀ ਹੈ। ਪਤਨੀ ਦੇ ਸਿਪਾਹੀ ਬਣਦਿਆਂ ਕੁਝ ਦਿਨਾਂ ਲਈ ਸਭ ਕੁਝ ਠੀਕ ਸੀ, ਪਰ ਫਿਰ ਹੌਲੀ-ਹੌਲੀ ਵਰਦੀ ਦਾ ਹੰਕਾਰ ਆਉਣ ਲੱਗਾ। ਮਹਿਲਾ ਕਾਂਸਟੇਬਲ ਹੁਣ ਆਪਣੇ ਮਜ਼ਦੂਰ ਪਤੀ ਤੋਂ ਖੁਸ਼ ਨਹੀਂ ਸੀ। ਉਹ ਉਸ ਤੋਂ ਤਲਾਕ ਦੀ ਮੰਗ ਕਰਨ ਲੱਗੀ।
ਇਹ ਅਜੀਬ ਮਾਮਲਾ ਬੇਗੂਸਰਾਏ ਜ਼ਿਲ੍ਹੇ ਦੇ ਸਾਹੇਬਪੁਰ ਕਮਾਲ ਬਲਾਕ ਦੇ ਸਨਹਾ ਪਿੰਡ ਦਾ ਹੈ। ਇੱਥੋਂ ਦੇ ਵਾਸੀ ਰਾਮਵਿਨਯ ਰਾਏ ਦੀ ਪੁੱਤਰੀ ਰੋਸ਼ਨੀ ਕੁਮਾਰੀ ਦਾ ਵਿਆਹ ਸਾਲ 2013 ਵਿੱਚ ਬੇਗੂਸਰਾਏ ਜ਼ਿਲ੍ਹੇ ਦੇ ਬਖਰੀ ਬਲਾਕ ਦੇ ਪ੍ਰਿਥਵੀ ਰਾਏ ਦੇ ਪੁੱਤਰ ਵਿਜੇ ਕੁਮਾਰ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਪਰਿਵਾਰ ਖੁਸ਼ ਸੀ। ਰੋਸ਼ਨੀ ਦੀ ਸੱਸ ਕੌਸ਼ਲਿਆ ਦੇਵੀ ਦਾ ਕਹਿਣਾ ਹੈ ਕਿ ਉਸ ਦੀ ਨੂੰਹ ਨੂੰ ਪੜ੍ਹਾਈ ਦਾ ਸ਼ੌਕ ਸੀ। ਅਸੀਂ ਮਜ਼ਦੂਰੀ ਕਰਕੇ ਉਸ ਨੂੰ ਪੜ੍ਹਾਇਆ, ਪਰ ਨੌਕਰੀ ਮਿਲਦੇ ਹੀ ਉਹ ਸਭ ਕੁਝ ਭੁੱਲ ਗਈ।
ਟਰੇਨਿੰਗ ਦੌਰਾਨ ਹੀ ਪਤੀ-ਪਤਨੀ ਦੇ ਰਿਸ਼ਤੇ ‘ਚ ਦਰਾਰ ਆਉਣ ਲੱਗੀ। ਪਰ ਜਿਵੇਂ ਹੀ ਰੋਸ਼ਨੀ ਦੀ ਟ੍ਰੇਨਿੰਗ ਪੂਰੀ ਹੋਈ ਤਾਂ ਰਿਸ਼ਤਾ ਪੂਰੀ ਤਰ੍ਹਾਂ ਬਦਲ ਗਿਆ ਅਤੇ ਉਸ ਨੇ ਆਪਣੇ ਮਜ਼ਦੂਰ ਪਤੀ ਤੋਂ ਤਲਾਕ ਮੰਗਣਾ ਸ਼ੁਰੂ ਕਰ ਦਿੱਤਾ। ਮਾਮਲਾ ਇਸ ਹੱਦ ਤੱਕ ਵਧ ਗਿਆ ਕਿ ਰੋਸ਼ਨੀ ਨੇ ਤਲਾਕ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਰੋਸ਼ਨੀ ਨੇ ਆਪਣੇ ਪਤੀ ਨੂੰ ਕਿਹਾ ਕਿ ਤੁਸੀਂ ਮੈਨੂੰ ਸਿੱਧੀ ਤਰ੍ਹਾਂ ਤਲਾਕ ਦੇ ਦਿਓ ਨਹੀਂ ਤਾਂ ਮੈਂ ਤੇਰਾ ਕਤਲ ਕਰਵਾ ਦਿਆਂਗੀ।
ਸਥਾਨਕ ਸਮਾਜ ਸੇਵਕ ਦੀਪਕ ਆਜ਼ਾਦ ਨੇ ਦੱਸਿਆ ਕਿ ਅਸੀਂ ਪਤੀ-ਪਤਨੀ ਦੀ ਸੁਲ੍ਹਾ ਲਈ ਬਖਰੀ ਥਾਣੇ ਵਿਚ ਪੰਚਾਇਤ ਵੀ ਕਰਵਾਈ ਸੀ। ਵਿਜੈ ਨੇ ਦੱਸਿਆ ਕਿ ਉਸ ਨੇ ਰੋਸ਼ਨੀ ਨੂੰ ਆਪਣੇ ਨਾਲ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਫਿਰ ਰੋਸ਼ਨੀ ਦੇ ਪਿਤਾ ਅਤੇ ਭਰਾ ਵੀ ਰੋਸ਼ਨੀ ‘ਤੇ ਤਲਾਕ ਲੈਣ ਲਈ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ।