(Source: ECI/ABP News/ABP Majha)
ਮੱਝਾਂ ਵਿਚਾਲੇ ਚੱਲ ਰਹੀ ਲੜਾਈ ਦੌਰਾਨ ਹਮਲਾ ਕਰਨ ਪਹੁੰਚ ਗਿਆ ਸ਼ੇਰ, ਦੇਖੋ ਵੀਡੀਓ 'ਚ ਜੰਗਲ ਦੇ ਰਾਜੇ ਨਾਲ ਕੀ ਹੋਇਆ?
ਅਕਸਰ ਦੇਖਿਆ ਜਾਂਦਾ ਹੈ ਕਿ ਦੁਸ਼ਮਣ ਉਦੋਂ ਵੱਧ ਸਰਗਰਮ ਜਾਂ ਤਾਕਤਵਰ ਹੋ ਜਾਂਦਾ ਹੈ, ਜਦੋਂ ਕੋਈ ਆਪਣੇ ਰਿਸ਼ਤੇਦਾਰਾਂ ਨਾਲ ਲੜਦਾ ਹੈ। ਉਹ ਜਾਣਦਾ ਹੈ ਅਜਿਹੇ 'ਚ ਹਮਲਾ ਕਰਨ ਨਾਲ ਉਹ ਦੋਵਾਂ ਨੂੰ ਮਾਰ ਸਕਦਾ ਹੈ ਜਾਂ ਉਨ੍ਹਾਂ 'ਤੇ ਕਬਜ਼ਾ ਕਰ ਸਕਦਾ ਹੈ।
Trending: ਅਕਸਰ ਦੇਖਿਆ ਜਾਂਦਾ ਹੈ ਕਿ ਦੁਸ਼ਮਣ ਉਦੋਂ ਵੱਧ ਸਰਗਰਮ ਜਾਂ ਤਾਕਤਵਰ ਹੋ ਜਾਂਦਾ ਹੈ, ਜਦੋਂ ਕੋਈ ਆਪਣੇ ਰਿਸ਼ਤੇਦਾਰਾਂ ਨਾਲ ਲੜਦਾ ਹੈ। ਉਹ ਜਾਣਦਾ ਹੈ ਅਜਿਹੇ 'ਚ ਹਮਲਾ ਕਰਨ ਨਾਲ ਉਹ ਦੋਵਾਂ ਨੂੰ ਮਾਰ ਸਕਦਾ ਹੈ ਜਾਂ ਉਨ੍ਹਾਂ 'ਤੇ ਕਬਜ਼ਾ ਕਰ ਸਕਦਾ ਹੈ। ਮਨੁੱਖ ਭਾਵੇਂ ਇਸ ਮਾਮਲੇ 'ਚ ਮਾਤ ਖਾ ਜਾਣ, ਪਰ ਜਾਨਵਰ ਖ਼ਤਰਾ ਵੇਖ ਕੇ ਇਕਜੁੱਟ ਹੋ ਜਾਣ 'ਚ ਹੀ ਭਰੋਸਾ ਕਰਦੇ ਹਨ। ਸੋਸ਼ਲ ਮੀਡੀਆ 'ਤੇ ਅਜਿਹਾ ਹੀ ਇੱਕ ਵੀਡੀਓ ਦੇਖਣ ਨੂੰ ਮਿਲਿਆ। ਜਿਸ 'ਚ ਦੋ ਮੱਝਾਂ ਵਿਚਾਲੇ ਲੜਾਈ ਹੋਈ ਅਤੇ ਇਸ ਦੌਰਾਨ ਸ਼ੇਰ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਪਰ ਉਸ ਤੋਂ ਬਾਅਦ ਜੋ ਹੋਇਆ, ਉਹ ਦੇਖ ਕੇ ਤੁਸੀਂ ਜ਼ਰੂਰ ਹੈਰਾਨ ਰਹਿ ਜਾਓਗੇ।
ਇਸ ਵੀਡੀਓ ਨੂੰ ਲਾਈਫ਼ ਐਂਡ ਨੇਚਰ ਨਾਂਅ ਦੇ ਟਵਿੱਟਰ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਹੁਣ ਤੱਕ 1900 ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਸ ਦੇ ਨਾਲ ਹੀ ਇਸ ਵੀਡੀਓ 'ਤੇ ਕਈ ਲਾਈਕਸ ਅਤੇ ਰੀਟਵੀਟਸ ਵੀ ਆਏ ਹਨ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਜੰਗਲ 'ਚ ਕੱਚੀ ਸੜਕ 'ਤੇ 2 ਮੱਝਾਂ ਵਿਚਾਲੇ ਲੜਾਈ ਹੋ ਰਹੀ ਹੈ। ਇਕ ਮੱਝ ਜ਼ਮੀਨ 'ਤੇ ਡਿੱਗ ਪਈ ਅਤੇ ਦੂਜੀ ਆਪਣੇ ਸਿੰਙਾਂ ਨਾਲ ਉਸ ਨੂੰ ਮਾਰ ਰਹੀ ਹੈ। ਇਸ ਦੌਰਾਨ ਇੱਕ ਸ਼ੇਰ ਉਨ੍ਹਾਂ 'ਤੇ ਹਮਲਾ ਕਰਨ ਲਈ ਪਹੁੰਚ ਜਾਂਦਾ ਹੈ।
ਬਾਅਦ 'ਚ ਇਕ ਹੋਰ ਸ਼ੇਰ ਵੀ ਉੱਥੇ ਪਹੁੰਚ ਜਾਂਦਾ ਹੈ। ਦੋਵੇਂ ਸ਼ੇਰ ਜ਼ਮੀਨ 'ਤੇ ਪਈ ਮੱਝ 'ਤੇ ਹਮਲਾ ਕਰਦੇ ਹਨ ਅਤੇ ਉਸ ਨੂੰ ਨੋਚ-ਨੋਚ ਕੇ ਖਾਣ ਦੀ ਕੋਸ਼ਿਸ਼ ਕਰਦੇ ਹਨ, ਪਰ ਉਦੋਂ ਹੀ ਮੱਝ ਆਪਣੇ ਸਾਥੀ ਨਾਲ ਲੜਦੀ ਹੋਈ ਸ਼ੇਰਾਂ 'ਤੇ ਹਮਲਾ ਕਰ ਦਿੰਦੀ ਹੈ। ਉਸ ਤੋਂ ਬਾਅਦ ਕਈ ਹੋਰ ਮੱਝਾਂ ਵੀ ਉੱਥੇ ਪਹੁੰਚ ਜਾਂਦੀਆਂ ਹਨ। ਫਿਰ ਕੀ ਸੀ ਕਿ ਮੱਝਾਂ ਨੇ ਸ਼ੇਰਾਂ 'ਤੇ ਇਸ ਤਰ੍ਹਾਂ ਹਮਲਾ ਕਰ ਦਿੱਤਾ ਕਿ ਉਨ੍ਹਾਂ ਦੀ ਹਾਲਤ ਵਿਗੜ ਗਈ। ਇੱਕ ਸ਼ੇਰ ਮੱਝ ਨੂੰ ਖਾਣ ਦੀ ਕੋਸ਼ਿਸ਼ ਕਰਦਾ ਹੈ।
ਉਦੋਂ ਇੱਕ ਮੱਝ ਸ਼ੇਰ 'ਤੇ ਹਮਲਾ ਕਰਦੀ ਹੈ ਅਤੇ ਉਸ ਨੂੰ ਆਪਣੇ ਸਿੰਙਾਂ 'ਤੇ ਚੁੱਕ ਕੇ ਹਵਾ 'ਚ ਸੁੱਟਣ ਦੀ ਕੋਸ਼ਿਸ਼ ਕਰਦੀ ਹੈ, ਜਿਸ ਕਾਰਨ ਸ਼ੇਰ ਮੱਝ ਦੀ ਪਿੱਠ 'ਤੇ ਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਹੋਰ ਮੱਝਾਂ ਵੀ ਸ਼ੇਰਾਂ 'ਤੇ ਹਮਲਾ ਕਰ ਦਿੰਦੀਆਂ ਹਨ। ਫਿਰ ਕੀ ਸੀ ਸ਼ੇਰਾਂ ਨੂੰ ਲੱਗਾ ਕਿ ਹੁਣ ਮੱਝਾਂ ਉਨ੍ਹਾਂ ਦੀ ਜਾਨ ਲੈ ਲੈਣਗੀਆਂ। ਇਸ ਲਈ ਸ਼ੇਰਾਂ ਨੇ ਉੱਥੋਂ ਭੱਜਣਾ ਹੀ ਚੰਗਾ ਸਮਝਿਆ। ਕੁਝ ਹੀ ਸਕਿੰਟਾਂ 'ਚ ਸ਼ੇਰ ਮੈਦਾਨ ਛੱਡ ਕੇ ਭੱਜ ਗਏ।