ਵਿਆਹ ਦਾ ਅਜਿਹਾ ਛਪਵਾਇਆ ਕਾਰਡ ਕਿ ਹੋ ਗਿਆ ਹੰਗਾਮਾ, ਹੁਣ ਲਾੜੇ ਦੀ ਭਾਲ ਕਰ ਰਹੀ ਹੈ ਪੁਲਿਸ
ਇਸ ਸਮੇਂ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਵਿਆਹ ਨੂੰ ਲੈ ਕੇ ਲੋਕਾਂ ਦੀਆਂ ਕਈ ਖਵਾਹਿਸ਼ਾਂ ਹੁੰਦੀਆਂ ਹਨ। ਲੋਕ ਖਾਸ ਤੌਰ 'ਤੇ ਵਿਆਹ ਦੇ ਕਾਰਡਾਂ ਨੂੰ ਲੈ ਕੇ ਉਤਸ਼ਾਹਿਤ ਰਹਿੰਦੇ ਹਨ। ਕੁਝ ਲੋਕ ਵਿਆਹ ਦੇ ਕਾਰਡ 'ਤੇ ਆਮ ਚੀਜ਼ਾਂ ਪ੍ਰਿੰਟ ਕਰਵਾਉਂਦੇ ਹਨ।
Wedding Card Viral: ਇਸ ਸਮੇਂ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਵਿਆਹ ਨੂੰ ਲੈ ਕੇ ਲੋਕਾਂ ਦੀਆਂ ਕਈ ਖਵਾਹਿਸ਼ਾਂ ਹੁੰਦੀਆਂ ਹਨ। ਲੋਕ ਖਾਸ ਤੌਰ 'ਤੇ ਵਿਆਹ ਦੇ ਕਾਰਡਾਂ ਨੂੰ ਲੈ ਕੇ ਉਤਸ਼ਾਹਿਤ ਰਹਿੰਦੇ ਹਨ। ਕੁਝ ਲੋਕ ਵਿਆਹ ਦੇ ਕਾਰਡ 'ਤੇ ਆਮ ਚੀਜ਼ਾਂ ਪ੍ਰਿੰਟ ਕਰਵਾਉਂਦੇ ਹਨ, ਜਦੋਂ ਕਿ ਕੁਝ ਲੋਕ ਕੁਝ ਅਜਿਹਾ ਪ੍ਰਿੰਟ ਕਰਵਾ ਲੈਂਦੇ ਹਨ ਜਿਸ ਨਾਲ ਕਾਰਡ ਵਾਇਰਲ ਹੋ ਜਾਂਦਾ ਹੈ। ਹਾਲਾਂਕਿ, ਕਿਸੇ ਨਹੀਂ ਸੋਚਿਆ ਹੁੰਦਾ ਕਿ ਵਿਆਹ ਦਾ ਕਾਰਡ ਉਸ ਲਈ ਮੁਸੀਬਤ ਪੈਦਾ ਕਰ ਸਕਦਾ ਹੈ। ਇਨ੍ਹੀਂ ਦਿਨੀਂ ਇੱਕ ਕਾਰਡ ਵਾਇਰਲ ਹੋ ਰਿਹਾ ਹੈ।
ਵਾਇਰਲ ਵਿਆਹ ਦਾ ਕਾਰਡ ਤੇਲੰਗਾਨਾ ਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਸਮੇਂ ਦੇਸ਼ ਵਿੱਚ ਲੋਕ ਸਭਾ ਚੋਣਾਂ ਵੀ ਹੋ ਰਹੀਆਂ ਹਨ। ਲੱਗਦਾ ਹੈ ਕਿ ਇਸ ਵਿਆਹ ਦਾ ਕਾਰਡ ਇਸੇ ਨੂੰ ਧਿਆਨ 'ਚ ਰੱਖ ਕੇ ਛਾਪਿਆ ਗਿਆ ਹੈ। ਜਦੋਂ ਲੋਕਾਂ ਵਿੱਚ ਵਿਆਹ ਦੇ ਕਾਰਡ ਵੰਡੇ ਗਏ ਤਾਂ ਹੰਗਾਮਾ ਹੋ ਗਿਆ। ਇਸ ਤੋਂ ਬਾਅਦ ਮਾਮਲਾ ਪੁਲਸ ਕੋਲ ਪਹੁੰਚਿਆ। ਲਾੜਾ ਅਤੇ ਉਸ ਦੇ ਭਰਾ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ।
ਕਿਥੇ ਦੀ ਹੈ ਘਟਨਾ
ਡੇਕਨ ਕ੍ਰੋਨਿਕਲ ਦੀ ਰਿਪੋਰਟ ਮੁਤਾਬਕ ਇਹ ਅਜੀਬ ਘਟਨਾ ਤੇਲੰਗਾਨਾ ਦੇ ਮੇਡਕ ਜ਼ਿਲ੍ਹੇ 'ਚ ਵਾਪਰੀ। ਅਸਲ ਵਿੱਚ ਵਿਅਕਤੀ ਵਿਆਹ ਦੇ ਕਾਰਡ ਨੂੰ ਲੈ ਕੇ ਕਾਨੂੰਨੀ ਮੁਸੀਬਤ ਵਿੱਚ ਹੈ। ਜ਼ਿਲੇ ਦੇ ਮੁਹੰਮਦ ਨਗਰ ਗੇਟ ਠਾਂਡਾ ਦੇ ਰਹਿਣ ਵਾਲੇ ਸੁਰੇਸ਼ ਨਾਇਕ ਨੇ ਭਾਜਪਾ ਲੋਕ ਸਭਾ ਉਮੀਦਵਾਰ ਦੀ ਫੋਟੋ ਦੀ ਵਰਤੋਂ ਕੀਤੀ। ਇਸ ਤੋਂ ਬਾਅਦ ਇਲਾਕੇ 'ਚ ਹੰਗਾਮਾ ਹੋ ਗਿਆ ਸੀ।
ਆਖ਼ਰਕਾਰ ਕੀ ਛਾਪਿਆ ਗਿਆ ਸੀ ਕਾਰਡ 'ਤੇ ?
ਸੁਰੇਸ਼ ਨਾਇਕ ਨੇ ਆਪਣੇ ਭਰਾ ਦੇ ਵਿਆਹ ਦੇ ਸੱਦਾ ਪੱਤਰ 'ਤੇ ਭਾਜਪਾ ਦੇ ਲੋਕ ਸਭਾ ਉਮੀਦਵਾਰ ਘੁਨੰਦਨ ਰਾਓ ਦੀ ਫੋਟੋ ਲਗਾਈ ਅਤੇ ਮਹਿਮਾਨਾਂ ਨੂੰ ਵਿਆਹ ਦੇ ਤੋਹਫ਼ੇ ਵਜੋਂ ਆਉਣ ਵਾਲੀਆਂ ਚੋਣਾਂ ਵਿੱਚ ਭਾਜਪਾ ਉਮੀਦਵਾਰ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਉਸ ਦੇ ਖਿਲਾਫ ਆਈਪੀਸੀ ਦੀਆਂ ਸਬੰਧਤ ਧਾਰਾਵਾਂ ਤਹਿਤ ਚੋਣਾਂ ਵਿੱਚ ਨਾਜਾਇਜ਼ ਪ੍ਰਭਾਵ ਪਾਉਣ ਲਈ ਕੇਸ ਦਰਜ ਕੀਤਾ ਗਿਆ ਹੈ। ਅਜਿਹਾ ਵਿਆਹ ਦਾ ਕਾਰਡ ਤੁਸੀਂ ਪਹਿਲਾਂ ਕਦੇ ਵੀ ਨਹੀਂ ਵੇਖਿਆ ਹੋਵੇਗਾ। ਇਹ ਬਹੁਤ ਗੰਭੀਰ ਘਟਨਾ ਵਾਪਰੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।