ਪੁਲਿਸ ਕਾਂਸਟੇਬਲ ਨਾਲ ਕਮਰੇ 'ਚ ਚੋਲ ਮੋਲ ਕਰ ਰਹੀ ਸੀ ਪਤਨੀ, ਪਤੀ ਨੇ ਇਤਰਾਜ਼ਯੋਗ ਹਾਲ 'ਚ ਦੋਵਾਂ ਨੂੰ ਫੜਿਆ, ਬਣਾਈ VIDEO ਤੇ...
ਪਤਨੀ ਅਤੇ ਉਸ ਦੇ ਪ੍ਰੇਮੀ ਨਾਲ ਫੜੇ ਜਾਣ 'ਤੇ ਵਿਅਕਤੀ ਨੇ ਦੋਵਾਂ ਦੀ ਕੁੱਟਮਾਰ ਕੀਤੀ। ਦੱਸਿਆ ਜਾ ਰਿਹਾ ਹੈ ਕਿ ਕਾਂਸਟੇਬਲ ਜੋੜੇ ਦਾ ਗੁਆਂਢੀ ਸੀ ਅਤੇ ਅਕਸਰ ਉਨ੍ਹਾਂ ਦੇ ਘਰ ਆਪਸੀ ਝਗੜਾ ਸੁਲਝਾਉਣ ਲਈ ਆਉਂਦਾ ਸੀ।
ਉੱਤਰ ਪ੍ਰਦੇਸ਼ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਪਤੀ ਨੇ ਆਪਣੀ ਪਤਨੀ ਨੂੰ ਬੇਵਫ਼ਾਈ ਕਰਦੇ ਹੋਏ ਰੰਗੇ ਹੱਥੀਂ ਫੜ ਲਿਆ। ਕਥਿਤ ਘਟਨਾ ਉੱਤਰ ਪ੍ਰਦੇਸ਼ ਦੀ ਹੈ, ਜਿੱਥੇ ਇੱਕ ਔਰਤ ਨੂੰ ਉਸ ਦੇ ਪਤੀ ਨੇ ਪੁਲਿਸ ਮੁਲਾਜ਼ਮ ਨਾਲ ਚੋਲ ਮੋਲ ਕਰਦੇ ਹੋਏ ਫੜ ਲਿਆ।
ਖਬਰਾਂ ਮੁਤਾਬਕ ਘਟਨਾ ਦਾ ਖੁਲਾਸਾ ਉਦੋਂ ਹੋਇਆ ਜਦੋਂ ਵਿਅਕਤੀ ਨੇ ਆਪਣੀ ਪਤਨੀ ਨੂੰ ਪੁਲਸ ਕਾਂਸਟੇਬਲ ਨਾਲ ਇਤਰਾਜ਼ਯੋਗ ਹਾਲਤ 'ਚ ਦੇਖਿਆ।
ਪ੍ਰੇਮੀ ਝਗੜਾ ਸੁਲਝਾਉਣ ਲਈ ਘਰ ਆਉਂਦਾ ਸੀ ਅਕਸਰ
ਪਤਨੀ ਅਤੇ ਉਸ ਦੇ ਪ੍ਰੇਮੀ ਨਾਲ ਫੜੇ ਜਾਣ 'ਤੇ ਵਿਅਕਤੀ ਨੇ ਦੋਵਾਂ ਦੀ ਕੁੱਟਮਾਰ ਕੀਤੀ। ਦੱਸਿਆ ਜਾ ਰਿਹਾ ਹੈ ਕਿ ਕਾਂਸਟੇਬਲ ਜੋੜੇ ਦਾ ਗੁਆਂਢੀ ਸੀ ਅਤੇ ਅਕਸਰ ਉਨ੍ਹਾਂ ਦੇ ਘਰ ਆਪਸੀ ਝਗੜਾ ਸੁਲਝਾਉਣ ਲਈ ਆਉਂਦਾ ਸੀ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਪਤੀ ਨੇ ਕੈਮਰਾ ਹੱਥ 'ਚ ਫੜਿਆ ਹੋਇਆ ਹੈ ਅਤੇ ਵੀਡੀਓ ਬਣਾਉਂਦੇ ਹੋਏ ਉਹ ਪੁਲਸ ਵਾਲੇ ਨੂੰ ਕਹਿ ਰਿਹਾ ਹੈ ਕਿ ਮੈਂ ਤੇਰੀ ਨੌਕਰੀ ਖਾ ਲਵਾਂਗਾ। ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਪਤੀ-ਪਤਨੀ 'ਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ, ਪਤਨੀ ਸ਼ਿਕਾਇਤ ਲੈ ਕੇ ਥਾਣੇ ਗਈ ਸੀ, ਜਿਸ ਤੋਂ ਬਾਅਦ ਨਰੇਸ਼ ਅਤੇ ਪਤੀ ਦੀ ਪਤਨੀ ਵਿਚਾਲੇ ਗੱਲਬਾਤ ਸ਼ੁਰੂ ਹੋ ਗਈ। ਵੀਡੀਓ 'ਚ ਵਿਅਕਤੀ ਉੱਚੀ-ਉੱਚੀ ਲੋਕਾਂ ਨੂੰ ਫੋਨ ਕਰ ਕੇ ਕਹਿ ਰਿਹਾ ਹੈ ਕਿ ਇਸ ਔਰਤ ਨੇ ਉਸ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ।
ਵੀਡੀਓ ਦੇਖੋ
उत्तर प्रदेश : जिला अमरोहा में यूपी पुलिस का सिपाही नरेश कुमार एक घर में महिला संग आपत्तिजनक हालत में पकड़ा गया। महिला के पति ने सिपाही को कमरे में बंद किया। सिपाही सस्पेंड हुआ।
— Sachin Gupta (@SachinGuptaUP) August 16, 2024
ये महिला अपने पति की शिकायत लेकर पुलिस के पास गई थी, तभी से उसकी सिपाही बातचीत शुरू हो गई थी। pic.twitter.com/tnprrm3YkK
ਅਮਰੋਹਾ ਪੁਲਿਸ ਨੇ ਦਿੱਤੀ ਪ੍ਰਤੀਕਿਰਿਆ
ਵੀਡੀਓ ਸ਼ੇਅਰ ਕੀਤੇ ਜਾਣ ਤੋਂ ਬਾਅਦ ਇਹ ਕੁਝ ਹੀ ਦੇਰ 'ਚ ਵਾਇਰਲ ਹੋ ਗਿਆ, ਜਿਸ ਕਾਰਨ ਅਮਰੋਹਾ ਪੁਲਸ ਨੇ ਵੀ ਵੀਡੀਓ 'ਤੇ ਪ੍ਰਤੀਕਿਰਿਆ ਦਿੱਤੀ... ਅਮਰੋਹਾ ਪੁਲਸ ਦੇ ਐਕਸ ਅਕਾਊਂਟ ਤੋਂ ਇਕ ਪੋਸਟ ਸ਼ੇਅਰ ਕੀਤੀ ਗਈ, ਜਿਸ 'ਚ ਲਿਖਿਆ ਗਿਆ...'' ਸਰ, ਕਿਰਪਾ ਕਰਕੇ ਜਾਣਕਾਰੀ ਦਿਓ। ਇਲਾਕਾ ਅਧਿਕਾਰੀ ਤੋਂ ਪ੍ਰਾਪਤ ਜਾਂਚ ਰਿਪੋਰਟ ਦੇ ਆਧਾਰ 'ਤੇ ਉਕਤ ਕਾਂਸਟੇਬਲ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ।
ਗੁੱਸੇ 'ਚ ਆ ਗਏ ਯੂਜ਼ਰਸ
ਵੀਡੀਓ ਨੂੰ @SachinGuptaUP ਨਾਮ ਦੇ ਐਕਸ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਹੁਣ ਤੱਕ ਲੱਖਾਂ ਲੋਕ ਦੇਖ ਚੁੱਕੇ ਹਨ ਅਤੇ ਕਈ ਲੋਕਾਂ ਨੇ ਵੀਡੀਓ ਨੂੰ ਲਾਇਕ ਵੀ ਕੀਤਾ ਹੈ। ਅਜਿਹੇ 'ਚ ਸੋਸ਼ਲ ਮੀਡੀਆ ਯੂਜ਼ਰਸ ਨੇ ਰਿਐਕਸ਼ਨ ਦੇਣਾ ਸ਼ੁਰੂ ਕਰ ਦਿੱਤਾ ਹੈ। ਇੱਕ ਯੂਜ਼ਰ ਨੇ ਲਿਖਿਆ... ਕੀ ਮਾਮਲਾ ਹੈ, ਪੁਲਿਸ ਖੁਦ ਹੀ ਰੰਗੇ ਹੱਥੀ ਫੜੀ ਗਈ ਹੈ। ਇਕ ਹੋਰ ਯੂਜ਼ਰ ਨੇ ਲਿਖਿਆ... ਚੰਗਾ ਹੋਇਆ ਕਿ ਇਹ ਫੜਿਆ ਗਿਆ, ਨਹੀਂ ਤਾਂ ਇਹ ਇੰਨੇ ਲੋਕਾਂ ਨੂੰ ਬਰਬਾਦ ਕਰ ਦਿੰਦਾ।