(Source: ECI/ABP News)
ਅਸ਼ਲੀਲਤਾ ਦੀਆਂ ਸਾਰੀਆਂ ਹੱਦਾਂ ਟੱਪ ਗਿਆ ਇਹ ਜੋੜਾ, ਚੱਲਦੀ ਬਾਈਕ 'ਤੇ ਸ਼ਰਮਨਾਕ ਹਰਕਤਾਂ ਕਰਦੇ ਦੀ VIDEO ਹੋਈ VIRAL
Viral Video: ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਇਕ ਵਿਅਕਤੀ ਆਪਣੀ ਬਾਈਕ ਚਲਾ ਰਿਹਾ ਹੈ। ਉਸ ਦੀ ਸਾਥਣ ਪਿਛਲੀ ਸੀਟ ਦੀ ਬਜਾਏ ਬਾਈਕ ਦੇ ਅਗਲੇ ਟੈਂਕ 'ਤੇ ਬੈਠੀ ਹੈ ਅਤੇ ਉਸਦਾ ਮੂੰਹ ਲੜਕੇ ਵੱਲ ਹੈ।
![ਅਸ਼ਲੀਲਤਾ ਦੀਆਂ ਸਾਰੀਆਂ ਹੱਦਾਂ ਟੱਪ ਗਿਆ ਇਹ ਜੋੜਾ, ਚੱਲਦੀ ਬਾਈਕ 'ਤੇ ਸ਼ਰਮਨਾਕ ਹਰਕਤਾਂ ਕਰਦੇ ਦੀ VIDEO ਹੋਈ VIRAL This couple crossed all limits of obscenity, video of them doing shameful acts on a moving bike went viral ਅਸ਼ਲੀਲਤਾ ਦੀਆਂ ਸਾਰੀਆਂ ਹੱਦਾਂ ਟੱਪ ਗਿਆ ਇਹ ਜੋੜਾ, ਚੱਲਦੀ ਬਾਈਕ 'ਤੇ ਸ਼ਰਮਨਾਕ ਹਰਕਤਾਂ ਕਰਦੇ ਦੀ VIDEO ਹੋਈ VIRAL](https://feeds.abplive.com/onecms/images/uploaded-images/2024/05/23/9c7bcb88ffe11521ede80aa60298f2b11716468943214996_original.jpg?impolicy=abp_cdn&imwidth=1200&height=675)
ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਹੈ ਜਿੱਥੇ ਤੁਸੀਂ ਹਰ ਤਰ੍ਹਾਂ ਦੀ ਵੀਡੀਓ ਦੇਖ ਸਕਦੇ ਹੋ। ਇਨ੍ਹਾਂ ਪਲੇਟਫਾਰਮਾਂ 'ਤੇ ਇੰਸਟਾਗ੍ਰਾਮ, ਫੇਸਬੁੱਕ ਅਤੇ ਟਵਿਟਰ 'ਤੇ ਦਿਨ ਭਰ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ ਅਤੇ ਲੋਕ ਵੀਡੀਓ ਦੇਖ ਕੇ ਪ੍ਰਤੀਕਿਰਿਆ ਵੀ ਦਿੰਦੇ ਹਨ। ਡਾਂਸ, ਫਾਈਟ, ਟੈਲੇਂਟ ਸਮੇਤ ਹਰ ਤਰ੍ਹਾਂ ਦੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਹਨ। ਇੰਨਾ ਹੀ ਨਹੀਂ ਸੋਸ਼ਲ ਮੀਡੀਆ 'ਤੇ ਕੁਝ ਵੀਡੀਓਜ਼ ਅਜਿਹੀਆਂ ਵੀ ਵਾਇਰਲ ਹੋ ਰਹੀਆਂ ਹਨ, ਜਿਸ 'ਚ ਇਕ ਜੋੜਾ ਜਨਤਕ ਥਾਂ 'ਤੇ ਅਸ਼ਲੀਲ ਹਰਕਤਾਂ ਕਰਦਾ ਨਜ਼ਰ ਆ ਰਿਹਾ ਹੈ। ਹੁਣ ਤੱਕ ਕਈ ਵੀਡੀਓ ਵਾਇਰਲ ਹੋ ਚੁੱਕੇ ਹਨ। ਹੁਣ ਇੱਕ ਨਵਾਂ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇਹ ਜੋੜਾ ਸਾਰੀਆਂ ਹੱਦਾਂ ਪਾਰ ਕਰਦਾ ਨਜ਼ਰ ਆ ਰਿਹਾ ਹੈ।
ਸ਼ਰਮਨਾਕ ਹਰਕਤ ਕਰਨ ਵਾਲੇ ਜੋੜੇ ਦੀ ਵੀਡੀਓ ਵਾਇਰਲ ਹੋ ਗਈ ਹੈ
ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜੋ ਬਹੁਤ ਦੇਰ ਰਾਤ ਰਿਕਾਰਡ ਕੀਤਾ ਗਿਆ ਸੀ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਇਕ ਵਿਅਕਤੀ ਆਪਣੀ ਬਾਈਕ ਚਲਾ ਰਿਹਾ ਹੈ। ਉਸ ਦੀ ਸਾਥਣ ਪਿਛਲੀ ਸੀਟ ਦੀ ਬਜਾਏ ਬਾਈਕ ਦੇ ਅਗਲੇ ਟੈਂਕ 'ਤੇ ਬੈਠੀ ਹੈ ਅਤੇ ਉਸਦਾ ਮੂੰਹ ਲੜਕੇ ਵੱਲ ਹੈ। ਕੁੜੀ ਮੁੰਡੇ ਨੂੰ ਜੱਫੀ ਪਾ ਰਹੀ ਹੈ। ਪਰ ਕੁੜੀ ਉੱਥੇ ਹੀ ਨਹੀਂ ਰੁਕਦੀ। ਉਹ ਚੱਲਦੀ ਬਾਈਕ 'ਤੇ ਲੜਕੇ ਨੂੰ ਚੁੰਮਣ ਲੱਗਦੀ ਹੈ। ਇਸ ਤਰ੍ਹਾਂ ਕਦੇ ਉਹ ਉਸਨੂੰ ਜੱਫੀ ਪਾ ਲੈਂਦੀ ਹੈ ਅਤੇ ਕਦੇ ਉਸਨੂੰ ਚੁੰਮਣ ਲੱਗ ਜਾਂਦੀ ਹੈ। ਪੂਰੀ ਵੀਡੀਓ 'ਚ ਅਜਿਹਾ ਹੀ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਨੂੰ ਇਸ ਗੱਲ ਦੀ ਵੀ ਪਰਵਾਹ ਨਹੀਂ ਹੁੰਦੀ ਕਿ ਕੋਈ ਉਨ੍ਹਾਂ ਨੂੰ ਦੇਖ ਰਿਹਾ ਹੈ ਅਤੇ ਉਨ੍ਹਾਂ ਦੀ ਵੀਡੀਓ ਰਿਕਾਰਡ ਕਰ ਰਿਹਾ ਹੈ।
View this post on Instagram
ਕੈਮਰੇ 'ਚ ਦੇਖਦੇ ਹੋਏ ਵੀ ਕੁੜੀ ਕਰਦੀ ਹੈ ਇਹ ਅਸ਼ਲੀਲ ਹਰਕਤ
ਜਦੋਂ ਵੀਡੀਓ ਬਣਾਉਣ ਵਾਲੇ ਜੋੜੇ ਨੂੰ ਆਵਾਜ਼ ਲਗਾਉਂਦੇ ਹਨ ਤਾਂ ਕੁੜੀ ਹਵਾ ਵਿਚ ਵਿਕਟਰੀ ਸਾਈਨ ਬਣਾ ਕੇ ਐਵੇਂ ਦਿਖਾਉਂਦੀ ਹੈ ਜਿਵੇਂ ਕੋਈ ਜੰਗ ਜਿੱਤ ਲਈ ਹੋਵੇ। ਵੀਡੀਓ ਚ ਦੇਖਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਕਈ ਵਾਰ ਆਪਣਾ ਸੰਤੁਲਨ ਖੋਂਹਦਾ ਵੀ ਨਜ਼ਰ ਆ ਰਿਹਾ ਹੈ। ਕੁੜੀ ਮੁੰਡੇ ਵੱਲ ਮੂੰਹ ਕਰਕੇ ਬੈਠੀ ਹੈ ਜਿਸ ਨਾਲ ਮੁੰਡੇ ਨੂੰ ਅੱਗੇ ਕੁਝ ਨਜ਼ਰ ਨਹੀਂ ਆਉਂਦਾ। ਜੋੜੇ ਦਾ ਇਹ ਕਾਰਾ ਕਿਸੇ ਵੱਡੇ ਹਾਦਸੇ ਨੂੰ ਵੀ ਜਨਮ ਦੇ ਸਕਦਾ ਸੀ। ਇਨ੍ਹਾਂ ਦੀ ਇਹ ਲਾਪਰਵਾਹੀ ਜਾਨ ਵੀ ਲੈ ਸਕਦੀ ਸੀ।
ਇਸ ਵੀਡੀਓ ਨੂੰ X ਪਲੇਟਫਾਰਮ 'ਤੇ @RGadhwal24563 ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ। ਵੀਡੀਓ ਰਾਜਸਥਾਨ ਦੇ ਕੋਟਾ ਦੀ ਦੱਸੀ ਜਾ ਰਹੀ ਹੈ। ਵੀਡੀਓ ਸ਼ੇਅਰ ਕਰਦੇ ਹੋਏ ਅਕਾਊਂਟ ਯੂਜ਼ਰ ਨੇ ਕੈਪਸ਼ਨ 'ਚ ਲਿਖਿਆ, 'ਰਾਜਸਥਾਨ ਦੇ ਕੋਟਾ 'ਚ ਚੱਲਦੀ ਬਾਈਕ 'ਤੇ ਜੋੜੇ ਦਾ ਰੋਮਾਂਸ, ਟਰੈਫਿਕ ਨਿਯਮਾਂ ਨੂੰ ਭੁੱਲ ਕੇ।' ਖ਼ਬਰ ਲਿਖੇ ਜਾਣ ਤੱਕ ਬਹੁਤ ਸਾਰੇ ਲੋਕ ਵੀਡੀਓ ਦੇਖ ਚੁੱਕੇ ਸਨ। ਇਸ ਵੀਡੀਓ ਨੂੰ ਵੱਖ-ਵੱਖ ਖਾਤਿਆਂ ਤੋਂ ਟਵਿਟਰ 'ਤੇ ਵੀ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)