VIDEO: 'ਪੈਂਟ ਪਾ ਕੇ ਆਓ, ਨਹੀਂ ਤਾਂ', ਧੋਤੀ 'ਚ ਬਜ਼ੁਰਗ ਨੂੰ ਨਹੀਂ ਦਿੱਤੀ Mall ਅੰਦਰ ਐਂਟਰੀ, ਸਰਕਾਰ ਨੇ ਹਫਤੇ ਲਈ Mall ਹੀ ਕਰ 'ਤਾ ਬੰਦ
Video Viral : 16 ਜੁਲਾਈ ਨੂੰ ਇੱਕ ਬਜ਼ੁਰਗ ਕਿਸਾਨ ਅਤੇ ਉਸ ਦਾ ਪੁੱਤਰ ਜੀ.ਟੀ ਮਾਲ ਆਏ। ਦੋਵੇਂ ਇੱਥੇ ਫਿਲਮ ਦੇਖਣ ਆਏ ਸਨ। ਉਨ੍ਹਾਂ ਕੋਲ ਫ਼ਿਲਮ ਦੀ ਟਿਕਟ ਵੀ ਸੀ। ਪਰ ਜਦੋਂ ਦੋਵੇਂ ਜੀ.ਟੀ.ਮਾਲ ਦੇ ਗੇਟ ਕੋਲ ਪਹੁੰਚੇ ਤਾਂ ....
ਕਰਨਾਟਕ ਦੇ ਬੈਂਗਲੁਰੂ ਵਿੱਚ GT Mall ਹੈ। ਮੰਗਲਵਾਰ ਨੂੰ ਇੱਥੇ ਇੱਕ ਬਜ਼ੁਰਗ ਆਇਆ। ਪਰ ਉਸ ਨੂੰ ਮਾਲ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ। ਜਦੋਂ ਬਜ਼ੁਰਗ ਨੇ ਕਾਰਨ ਪੁੱਛਿਆ ਤਾਂ ਮਾਲ ਕਰਮਚਾਰੀ ਨੇ ਕਿਹਾ-ਤੁਸੀਂ ਧੋਤੀ ਪਾਈ ਹੋਈ ਹੈ।
ਪਹਿਲਾਂ ਪੈਂਟ ਪਾ ਕੇ ਆਓ। ਤਦ ਹੀ ਤੁਹਾਨੂੰ ਇੱਥੇ ਐਂਟਰੀ ਮਿਲੇਗੀ। ਬਜ਼ੁਰਗ ਨੇ ਇਸ ਦਾ ਵਿਰੋਧ ਕੀਤਾ। ਕਿਹਾ, ਤੁਹਾਨੂੰ ਧੋਤੀ ਦੀ ਕੀ ਸਮੱਸਿਆ ਹੈ? ਇਹ ਸਾਡਾ ਪਰੰਪਰਾਗਤ ਪਹਿਰਾਵਾ ਹੈ ਅਤੇ ਇਹੀ ਮੈਂ ਪਹਿਨਦਾ ਹਾਂ। ਮਾਲ ਸਟਾਫ ਨੇ ਬਜ਼ੁਰਗ ਦੀ ਗੱਲ ਨਹੀਂ ਸੁਣੀ ਅਤੇ ਉਸ ਨੂੰ ਅੰਦਰ ਨਹੀਂ ਜਾਣ ਦਿੱਤਾ। ਜਦੋਂ ਇਸ ਦਾ ਵੀਡੀਓ ਵਾਇਰਲ ਹੋਇਆ ਤਾਂ ਸੂਬਾ ਸਰਕਾਰ ਨੇ ਮਾਲ ਦੇ ਖਿਲਾਫ ਕਾਰਵਾਈ ਕੀਤੀ।
16 ਜੁਲਾਈ ਨੂੰ ਇੱਕ ਬਜ਼ੁਰਗ ਕਿਸਾਨ ਅਤੇ ਉਸ ਦਾ ਪੁੱਤਰ ਜੀ.ਟੀ ਮਾਲ ਆਏ। ਦੋਵੇਂ ਇੱਥੇ ਫਿਲਮ ਦੇਖਣ ਆਏ ਸਨ। ਉਨ੍ਹਾਂ ਕੋਲ ਫ਼ਿਲਮ ਦੀ ਟਿਕਟ ਵੀ ਸੀ। ਪਰ ਜਦੋਂ ਦੋਵੇਂ ਜੀ.ਟੀ.ਮਾਲ ਦੇ ਗੇਟ ਕੋਲ ਪਹੁੰਚੇ ਤਾਂ ਸੁਰੱਖਿਆ ਗਾਰਡ ਨੇ ਉਨ੍ਹਾਂ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ। ਬੇਟੇ ਨੇ ਬਾਅਦ 'ਚ ਇਸ ਨਾਲ ਜੁੜੀ ਵੀਡੀਓ ਬਣਾਈ। ਇਸ 'ਚ ਉਸ ਨੇ ਦੱਸਿਆ ਕਿ 'ਸੁਰੱਖਿਆ ਗਾਰਡ ਨੇ ਸਾਨੂੰ ਕਿਹਾ ਹੈ ਕਿ ਕੋਈ ਵੀ ਵਿਅਕਤੀ ਅਜਿਹੀ ਡਰੈੱਸ ਪਾ ਕੇ ਮਾਲ ਦੇ ਅੰਦਰ ਨਹੀਂ ਜਾ ਸਕਦਾ। ਮਾਲ ਪ੍ਰਬੰਧਨ ਨੇ ਖੁਦ ਇਹ ਕੁਝ ਨਿਯਮ ਬਣਾਏ ਹਨ।
ਇਸ ਤੋਂ ਬਾਅਦ ਧੋਤੀ ਪਹਿਨੇ ਉਸ ਦੇ ਪਿਤਾ ਨੇ ਸੁਰੱਖਿਆ ਗਾਰਡ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਉਹ ਕਾਫੀ ਦੂਰ ਤੋਂ ਆਇਆ ਹੈ ਅਤੇ ਵਾਪਸ ਜਾ ਕੇ ਕੱਪੜੇ ਨਹੀਂ ਬਦਲ ਸਕਦਾ। ਪਰ ਕਿਸੇ ਨੇ ਉਸ ਦੀ ਗੱਲ ਨਹੀਂ ਸੁਣੀ।
A Old Man from a village near Bengaluru visited a mall to watch a movie with his son but was denied entry because of his attire.
— Ghar Ke Kalesh (@gharkekalesh) July 18, 2024
pic.twitter.com/yccYvDz7je
7 ਦਿਨਾਂ ਲਈ ਬੰਦ ਕੀਤਾ Mall
ਇਸ ਤੋਂ ਬਾਅਦ ਪਿਓ-ਪੁੱਤ ਨੇ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ। ਵੀਡੀਓ ਕੁਝ ਹੀ ਸਮੇਂ 'ਚ ਵਾਇਰਲ ਹੋ ਗਈ। ਸਰਕਾਰ ਨੇ ਇਸ ਮਾਮਲੇ 'ਚ ਸਖਤ ਕਾਰਵਾਈ ਕੀਤੀ ਹੈ। ਸ਼ਹਿਰੀ ਵਿਕਾਸ ਮੰਤਰੀ ਬਿਰਥੀ ਸੁਰੇਸ਼ ਨੇ ਕਿਹਾ- ਮੈਂ ਇਸ ਮਾਮਲੇ ਨੂੰ ਲੈ ਕੇ ਸਾਡੇ ਸਾਬਕਾ BBMP ਕਮਿਸ਼ਨਰ ਨਾਲ ਗੱਲ ਕੀਤੀ ਹੈ। ਅਜਿਹੇ 'ਚ ਸਰਕਾਰ ਕੋਲ ਕਾਨੂੰਨ ਦੇ ਤਹਿਤ 7 ਦਿਨਾਂ ਲਈ ਮਾਲ ਬੰਦ ਕਰਨ ਦੀ ਵਿਵਸਥਾ ਹੈ। ਇਸ ਲਈ ਮਾਲ ਨੂੰ 7 ਦਿਨਾਂ ਲਈ ਤਾਲਾ ਲੱਗਿਆ ਰਹੇਗਾ।
ਵੀਡੀਓ ਦੇਖ ਕੇ ਗੁੱਸੇ 'ਚ ਆ ਗਏ ਯੂਜ਼ਰਸ
ਫਿਲਹਾਲ ਜੀਟੀ ਮਾਲ ਨੇ ਇਸ ਪੂਰੇ ਮਾਮਲੇ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਹਾਲਾਂਕਿ, ਵੀਡੀਓ ਨੇ ਸੋਸ਼ਲ ਮੀਡੀਆ 'ਤੇ ਕੁਝ ਲੋਕਾਂ ਦਾ ਗੁੱਸਾ ਭੜਕਾਇਆ। ਇਕ ਯੂਜ਼ਰ ਨੇ ਲਿਖਿਆ ਕਿ ਮਾਲ ਨੂੰ ਆਪਣੀ ਗਲਤੀ ਨੂੰ ਸੁਧਾਰਣਾ ਚਾਹੀਦਾ ਹੈ ਅਤੇ ਉਸ ਵਿਅਕਤੀ ਨੂੰ ਇਕ ਸਾਲ ਲਈ ਮੁਫਤ ਫਿਲਮ ਦੀਆਂ ਟਿਕਟਾਂ ਦੇਣੀਆਂ ਚਾਹੀਦੀਆਂ ਹਨ। ਹੋਰਾਂ ਨੇ ਲਿਖਿਆ- ਧੋਤੀ ਦਾ ਕੀ ਕਸੂਰ ਹੈ? ਤੀਜੇ ਯੂਜ਼ਰ ਨੇ ਲਿਖਿਆ- ਮਾਲ ਦੀ ਇਹ ਮਨਮਾਨੀ ਨਹੀਂ ਚੱਲੇਗੀ। ਇਸ ਦਾ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ।