Viral Video: ਪੂਰੀ ਕਲਾਸ 'ਚ ਮੁੰਡੇ ਨੇ ਮਹਿਲਾ ਟੀਚਰ ਨੂੰ ਬੈਕ ਟੂ ਬੈਕ ਮਾਰੇ ਥੱਪੜ, ਮੈਡਮ ਚੁੱਪਚਾਪ ਕੁਰਸੀ 'ਤੇ ਬੈਠੀ ਰਹੀ
ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਵਿਦਿਆਰਥੀ ਆਪਣੀ ਫੀਮੇਲ ਟੀਚਰ ਨੂੰ ਥੱਪੜ ਮਾਰਦਾ ਹੋਇਆ ਨਜ਼ਰ ਆ ਰਿਹਾ ਹੈ। ਇਹ ਵੀਡੀਓ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ।
Viral Video: ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਰਿਸ਼ਤਾ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ। ਪਰ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਜਿਸ ਵਿੱਚ ਇੱਕ ਵਿਦਿਆਰਥੀ ਵੱਲੋਂ ਆਪਣੀ ਫੀਮੇਲ ਟੀਚਰ ਨੂੰ ਇੱਕ ਨਹੀਂ ਸਗੋਂ ਕਈ ਥੱਪੜ ਮਾਰੇ। ਇਹ ਵੀਡੀਓ ਦੇਖ ਕੇ ਸੋਸ਼ਲ ਮੀਡੀਆ ਉੱਤੇ ਤਰਥੱਲੀ ਮੱਚ ਗਈ।
ਅਧਿਆਪਕ ਸਾਡੀ ਜ਼ਿੰਦਗੀ ਨੂੰ ਸੁਧਾਰਨ ਲਈ ਦਿਨ-ਰਾਤ ਕੰਮ ਕਰਦੇ ਹਨ। ਪਰ ਜੇਕਰ ਉਨ੍ਹਾਂ ਨੂੰ ਆਪਣੀ ਮਿਹਨਤ ਦਾ ਫਲ ਇਸ ਤਰ੍ਹਾਂ ਮਿਲਦਾ ਹੈ ਤਾਂ ਇਹ ਠੀਕ ਨਹੀਂ ਹੈ। ਹਾਲ ਹੀ 'ਚ ਅਜਿਹਾ ਹੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਇੱਕ ਵਿਦਿਆਰਥੀ ਸਕੂਲ ਦੀ ਇੱਕ ਮਹਿਲਾ ਅਧਿਆਪਕਾ ਨਾਲ ਕੁੱਟਮਾਰ ਅਤੇ ਗਾਲੀ-ਗਲੋਚ ਕਰ ਰਿਹਾ ਹੈ।
ਹੋਰ ਪੜ੍ਹੋ : ਹੈਰਾਨੀਜਨਕ! ਮਾਂ ਦਾ ਦੁੱਧ ਚੁੰਘਦੇ ਹੋਏ ਬੱਚੀ ਦੀ ਹੋਈ ਮੌਤ! ਵਜ੍ਹਾ ਕਰ ਦੇਏਗੀ ਹੈਰਾਨ
ਲੜਕੇ ਨੇ ਮੈਡਮ ਨੂੰ ਮਾਰੇ ਕਈ ਥੱਪੜ
ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਮਹਿਲਾ ਅਧਿਆਪਕ ਵਿਦਿਆਰਥੀਆਂ ਨਾਲ ਭਰੀ ਕਲਾਸ ਵਿੱਚ ਬੈਠੀ ਹੋਈ ਹੈ, ਅਤੇ ਇੱਕ ਵਿਦਿਆਰਥੀ ਮੈਡਮ ਦੀ ਕੁਰਸੀ ਦੇ ਕੋਲ ਖੜਿਆ ਹੋਇਆ ਹੈ ਅਤੇ ਉਹ ਆਪਣੇ ਅਧਿਆਪਿਕਾ ਨੂੰ ਗਾਲ੍ਹਾਂ ਕੱਢ ਰਿਹਾ ਹੈ। ਫਿਰ ਉਹ ਆਪਣੀ ਮੈਡਮ ਉੱਤੇ ਹਮਲਾ ਕਰਦੇ ਹੋਏ ਕਈ ਥੱਪੜ ਮਾਰ ਦਿੰਦਾ ਹੈ। ਇਸ ਦੌਰਾਨ ਵਿਦਿਆਰਥੀ ਕੁੱਟਮਾਰ ਕਰਕੇ ਕਲਾਸ ਛੱਡ ਕੇ ਚਲਾ ਜਾਂਦਾ ਹੈ। ਹਾਲਾਂਕਿ ਇਹ ਵੀਡੀਓ ਪੁਰਾਣਾ ਹੈ ਪਰ ਇੱਕ ਵਾਰ ਫਿਰ ਵਾਇਰਲ ਹੋ ਰਿਹਾ ਹੈ।
The black student slaps his teacher to show who's boss in American public schools. pic.twitter.com/J7R8Y7wZMv
— RadioGenoa (@RadioGenoa) September 20, 2024
ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ ਇਹ ਮਾਮਲਾ ਇਸ ਸਾਲ 15 ਅਪ੍ਰੈਲ ਦਾ ਹੈ। ਜਿੱਥੇ ਉੱਤਰੀ ਕੈਰੋਲੀਨਾ ਦੇ ਇਕ ਹਾਈ ਸਕੂਲ ਦੇ ਨਾਬਾਲਗ ਵਿਦਿਆਰਥੀ 'ਤੇ ਆਪਣੇ ਅਧਿਆਪਿਕਾ 'ਤੇ ਹਮਲਾ ਕਰਨ ਦਾ ਦੋਸ਼ ਹੈ। ਘਟਨਾ ਵਿੰਸਟਨ-ਸਲੇਮ ਦੇ ਪਾਰਕਲੈਂਡ ਹਾਈ ਸਕੂਲ ਦੀ ਦੱਸੀ ਜਾ ਰਹੀ ਹੈ।
ਵੀਡੀਓ ਦੇਖ ਕੇ ਲੋਕ ਗੁੱਸੇ 'ਚ ਆ ਗਏ
ਇਸ ਵਾਇਰਲ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ X ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ। ਜਿਸ ਨੂੰ ਹੁਣ ਤੱਕ 9.5 ਮਿਲੀਅਨ ਲੋਕ ਦੇਖ ਚੁੱਕੇ ਹਨ ਅਤੇ 33 ਹਜ਼ਾਰ ਲੋਕਾਂ ਨੇ ਪਸੰਦ ਕੀਤਾ ਹੈ। ਕਈ ਲੋਕਾਂ ਨੇ ਵੀਡੀਓ 'ਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਜਿੱਥੇ ਕਈ ਲੋਕਾਂ ਨੇ ਵਿਦਿਆਰਥੀ ਦੇ ਇਸ ਵਤੀਰੇ ਨੂੰ ਗਲਤ ਦੱਸਿਆ, ਉੱਥੇ ਹੀ ਕਈਆਂ ਨੇ ਵਿਦਿਆਰਥੀ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ।
ਹੋਰ ਪੜ੍ਹੋ : ਪੀਰੀਅਡਸ ਦੌਰਾਨ ਗੰਦੇ ਕੱਪੜੇ ਦੀ ਵਰਤੋਂ ਕਰਨਾ ਕਿੰਨਾ ਖਤਰਨਾਕ? ਇਹ ਹੁੰਦਾ ਨੁਕਸਾਨ