Mutual Divorce: ਆਪਸੀ ਸਹਿਮਤੀ ਤਲਾਕ ਕੀ ਹੁੰਦਾ ਹੈ? ਜਾਣੋ ਭਾਰਤ ‘ਚ ਕੀ ਹੈ ਇਸ ਸਬੰਧੀ ਕਾਨੂੰਨ
Mutual Divorce: ਭਾਰਤ ਵਿੱਚ ਵਿਆਹ ਅਤੇ ਤਲਾਕ ਨੂੰ ਲੈ ਕੇ ਆਪਣੇ-ਆਪਣੇ ਮੈਰਿਜ ਐਕਟ ਹਨ। ਜਿਵੇਂ ਕਿ ਜੇਕਰ ਕੋਈ ਹਿੰਦੂ ਆਪਣੇ ਵਿਆਹ ਤੋਂ ਖੁਸ਼ ਨਹੀਂ ਹੈ ਅਤੇ ਤਲਾਕ ਲੈਣਾ ਚਾਹੁੰਦਾ ਹੈ, ਤਾਂ ਉਸ ਨੂੰ ਮੈਰਿਜ ਐਕਟ 1955 ਦੀ ਪਾਲਣਾ ਕਰਨੀ ਹੋਵੇਗੀ।
Mutual Divorce: ਭਾਰਤ ਸਮੇਤ ਪੂਰੀ ਦੁਨੀਆ ਵਿੱਚ ਆਪਸੀ ਸਹਿਮਤੀ ਤਲਾਕ ਦੇ ਮਾਮਲੇ ਵੱਧ ਰਹੇ ਹਨ। ਹਾਲ ਹੀ ਵਿੱਚ ਇਹ ਸ਼ਬਦ ਉਸ ਵੇਲੇ ਚਰਚਾ ਵਿੱਚ ਆਇਆ ਜਦੋਂ ਮਸ਼ਹੂਰ ਅੰਗਰੇਜ਼ੀ ਸਿੰਗਰ ਜੇ ਜੋਨਸ ਅਤੇ ਗੇਮ ਆਫ ਥ੍ਰੋਨਸ ਦੀ ਅਦਾਕਾਰ ਸੋਫੀ ਟਰਨਰ ਨੇ ਆਪਸੀ ਸਹਿਮਤੀ ਨਾਲ ਆਪਸੀ ਸਹਿਮਤੀ ਤਲਾਕ ਲੈਣ ਦਾ ਫੈਸਲਾ ਕੀਤਾ।
ਉਨ੍ਹਾਂ ਦਾ ਵਿਆਹ ਚਾਰ ਸਾਲ ਪਹਿਲਾਂ ਹੋਇਆ ਸੀ ਅਤੇ ਹੁਣ ਦੋਹਾਂ ਨੇ ਫੈਸਲਾ ਕੀਤਾ ਕਿ ਉਹ ਆਪਣੀ ਜ਼ਿੰਦਗੀ ਵੱਖ-ਵੱਖ ਗੁਜ਼ਾਰਨਗੇ। ਭਾਰਤ ਵਿੱਚ ਵੀ ਕਈ ਜੋੜਿਆਂ ਨੇ ਇਸ ਤਰੀਕੇ ਨਾਲ ਆਪਸੀ ਸਹਿਮਤੀ ਤਲਾਕ ਲਿਆ ਹੈ। ਅਜਿਹੇ ਕਈ ਮਾਮਲੇ ਖਾਸ ਕਰਕੇ ਬਾਲੀਵੁੱਡ ਵਿੱਚ ਦੇਖਣ ਨੂੰ ਮਿਲਦੇ ਹਨ। ਆਓ ਅਸੀਂ ਤੁਹਾਨੂੰ ਇਸ ਆਰਟਿਕਲ ਵਿੱਚ ਦੱਸਦੇ ਹਾਂ ਕਿ ਆਪਸੀ ਸਹਿਮਤੀ ਤਲਾਕ ਕੀ ਹੈ ਅਤੇ ਭਾਰਤ ਵਿੱਚ ਇਸ ਬਾਰੇ ਕੀ ਕਾਨੂੰਨ ਹੈ।
ਕੀ ਹੁੰਦੇ ਆਪਸੀ ਸਹਿਮਤੀ ਤਲਾਕ?
ਆਪਸੀ ਸਹਿਮਤੀ ਤਲਾਕ ਵਿਆਹ ਨੂੰ ਖਤਮ ਕਰਨ ਦਾ ਸਭ ਤੋਂ ਆਸਾਨ ਅਤੇ ਸ਼ਾਂਤੀਪੂਰਨ ਤਰੀਕਾ ਹੈ। ਇਸ ਵਿਚ ਪਤੀ-ਪਤਨੀ ਆਪਣੀ ਮਰਜ਼ੀ ਦੀਆਂ ਕੁਝ ਸ਼ਰਤਾਂ 'ਤੇ ਇਕ ਦੂਜੇ ਤੋਂ ਵੱਖ ਹੋਣ ਦਾ ਫੈਸਲਾ ਕਰਦੇ ਹਨ। ਕਈ ਵਾਰ ਇਸ ਆਪਸੀ ਤਲਾਕ ਵਿੱਚ ਕੋਈ ਸ਼ਰਤਾਂ ਨਹੀਂ ਹੁੰਦੀਆਂ। ਜਦੋਂਕਿ ਦੂਜੇ ਪਾਸੇ ਆਪਸ ਵਿੱਚ ਲੜਾਈ-ਝਗੜੇ ਵਾਲੇ ਤਲਾਕ ਹੁੰਦੇ ਹਨ, ਜੋ ਕਾਫੀ ਗੁੰਝਲਦਾਰ ਹੁੰਦੇ ਹਨ ਅਤੇ ਦੋਵਾਂ ਧਿਰਾਂ ਨੂੰ ਕਾਨੂੰਨੀ ਮੁਸੀਬਤ ਵਿੱਚ ਫਸਣਾ ਪੈਂਦਾ ਹੈ। ਇਹੀ ਵਜ੍ਹਾ ਹੈ ਕਿ ਹੁਣ ਹਾਇਰ ਕਲਾਸ ਫੈਮਿਲੀ ਵਿੱਚ ਭਾਵ ਕਿ ਅਮੀਰਾਂ ਵਿੱਚ ਆਪਸੀ ਸਹਿਮਤੀ ਤਲਾਕ ਤੇਜ਼ੀ ਨਾਲ ਮਸ਼ਹੂਰ ਹੋ ਰਿਹਾ ਹੈ।
ਇਹ ਵੀ ਪੜ੍ਹੋ: Drinking Water Limit: ਹਰ ਕੋਈ ਦੇਈ ਜਾਂਦਾ ਖੂਬ ਪਾਣੀ ਪੀਣ ਦੀ ਸਲਾਹ! ਆਖਰ ਜਾਣ ਲਵੋ ਦਿਨ ਦੀ ਲਿਮਟ
ਭਾਰਤ ਵਿੱਚ ਇਸ ਨੂੰ ਲੈ ਕੇ ਕੀ ਨਿਯਮ ਹੈ?
ਭਾਰਤ ਵਿੱਚ ਵੱਖ-ਵੱਖ ਧਰਮਾਂ ਦੇ ਵਿਆਹ ਅਤੇ ਤਲਾਕ ਸੰਬੰਧੀ ਆਪਣੇ-ਆਪਣੇ ਵਿਆਹ ਕਾਨੂੰਨ ਹਨ। ਉਦਾਹਰਣ ਵਜੋਂ, ਜੇਕਰ ਕੋਈ ਹਿੰਦੂ ਆਪਣੇ ਵਿਆਹ ਤੋਂ ਖੁਸ਼ ਨਹੀਂ ਹੈ ਅਤੇ ਤਲਾਕ ਲੈਣਾ ਚਾਹੁੰਦਾ ਹੈ, ਤਾਂ ਉਸ ਨੂੰ ਮੈਰਿਜ ਐਕਟ 1955 ਦੀ ਪਾਲਣਾ ਕਰਨੀ ਪਵੇਗੀ। ਉੱਥੇ ਹੀ ਜੇਕਰ ਕੋਈ ਈਸਾਈ ਆਪਣੇ ਵਿਆਹੁਤਾ ਜੀਵਨ ਵਿੱਚ ਖੁਸ਼ ਨਹੀਂ ਹੈ ਅਤੇ ਤਲਾਕ ਲੈਣਾ ਚਾਹੁੰਦਾ ਹੈ, ਤਾਂ ਉਹ ਭਾਰਤੀ ਕ੍ਰਿਸ਼ਚੀਅਨ ਮੈਰਿਜ ਐਕਟ 1872 ਅਤੇ ਈਸਾਈ ਤਲਾਕ ਐਕਟ 1869 ਦੇ ਤਹਿਤ ਇੱਕ ਦੂਜੇ ਤੋਂ ਵੱਖ ਹੋ ਸਕਦੇ ਹਨ।
ਹੁਣ ਸਮਝੋ ਤਲਾਕ ਤੋਂ ਬਾਅਦ ਗੁਜ਼ਾਰਾ ਭੱਤਾ ਕਿਵੇਂ ਤੈਅ ਹੁੰਦਾ ਹੈ?
ਭਾਵੇਂ ਤੁਸੀਂ ਆਪਸੀ ਸਹਿਮਤੀ ਤਲਾਕ ਲੈਂਦੇ ਹੋ ਜਾਂ ਕੰਟੈਸਟੈਂਟ ਡਿਵੋਰਸ, ਉਸ ਸਥਿਤੀ ਵਿੱਚ ਜੇਕਰ ਪਤੀ ਜਾਂ ਪਤਨੀ ਗੁਜ਼ਾਰਾ-ਭੱਤਾ ਲੈਣ ਦਾ ਹੱਕਦਾਰ ਹੈ, ਤਾਂ ਤੁਹਾਨੂੰ ਇਸ ਦਾ ਭੁਗਤਾਨ ਕਰਨਾ ਹੀ ਹੋਵੇਗਾ। ਹਾਲਾਂਕਿ, ਗੁਜ਼ਾਰੇ ਭੱਤੇ ਲਈ ਕੁਝ ਚੀਜ਼ਾਂ ਨੂੰ ਦੇਖਣਾ ਜ਼ਰੂਰੀ ਹੁੰਦਾ ਹੈ। ਜਿਵੇਂ- ਭੁਗਤਾਨ ਕਰਨ ਵਾਲੇ ਪਤੀ ਜਾਂ ਪਤਨੀ ਦੀ ਆਰਥਿਕ ਸਥਿਤੀ ਕੀ ਹੈ।
ਇਹ ਵੀ ਪੜ੍ਹੋ: World Suicide Prevention Day: ਵਿਸ਼ਵ ਖੁਦਕੁਸ਼ੀ ਰੋਕਥਾਮ ਦਿਵਸ 'ਤੇ ਜਾਣੋ ਇਸ ਦਿਨ ਦੀ ਮਹੱਤਤਾ ਬਾਰੇ