ਪੜਚੋਲ ਕਰੋ
ਬਰਨਾਲਾ 'ਚ ਅਵਾਰਾ ਪਸ਼ੂਆਂ ਦੀ ਭਿਆਨਕ ਲੜਾਈ ਦੌਰਾਨ ਵਾਪਰਿਆ ਭਿਆਨਕ ਹਾਦਸਾ, CCTV 'ਚ ਕੈਦ
ਬਰਨਾਲਾ: ਬਰਨਾਲਾ ਸ਼ਹਿਰ ਦੇ ਹੰਡਿਆਇਆ ਰੋਡ ’ਤੇ ਸਥਿਤ ਓਮ ਸਿਟੀ ਕਲੋਨੀ ਨੇੜੇ ਸੜਕ ਕਿਨਾਰੇ ਲੜ ਰਹੇ ਦੋ ਅਵਾਰਾ ਪਸ਼ੂਆਂ ਦੀ ਲੜਾਈ ਦੌਰਾਨ ਇੱਕ ਬਾਈਕ ਸਵਾਰ ਨਾਲ ਟੱਕਰ ਹੋ ਗਈ ਅਤੇ ਬਾਈਕ ਸਵਾਰਰ ਕਾਰ ਹੇਠ ਆ ਗਿਆ, ਜਿਸ ਕਰਕੇ ਬਾਈਕ ਸਵਾਰ ਗੰਭੀਰ ਜ਼ਖ਼ਮੀ ਹੋ ਗਿਆ। ਇਹ ਦਰਦਨਾਕ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਸੀਸੀਟੀਵੀ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਦੋ ਅਵਾਰਾ ਪਸ਼ੂ ਆਪਸ ਵਿੱਚ ਲੜ ਰਹੇ ਸੀ ਅਤੇ ਇੱਕ ਅਵਾਰਾ ਪਸ਼ੂ ਸੜਕ ਵੱਲ ਵਧਿਆ ਅਤੇ ਬਾਈਕ ਸਵਾਰ ਨੂੰ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਬਾਈਕ ਸਵਾਰ ਦੀ ਕਾਰ ਨਾਲ ਟੱਕਰ ਹੋ ਗਈ। ਗੰਭੀਰ ਜ਼ਖਮੀ ਬਾਈਕ ਸਵਾਰ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਹੋਰ ਵੇਖੋ





















