ਪੜਚੋਲ ਕਰੋ
ਸੰਗਰੂਰ: ਡੇਰਾ ਬਾਬਾ ਭਗਵਾਨ ਪੁਰੀ 'ਚ ਚੱਲੀ ਗੋਲੀ
ਸੰਗਰੂਰ: ਸੰਗਰੂਰ ਦੇ ਪਿੰਡ ਹਰੀਗੜ੍ਹ ਵਿੱਚ ਬਣੇ ਭਗਵਾਨ ਪੁਰੀ ਦੇ ਡੇਰੇ ’ਤੇ ਡੇਰਾ ਮੁਖੀ ਵੱਲੋਂ ਪਿੰਡ ਦੇ ਹੀ ਇੱਕ ਨੌਜਵਾਨ 'ਤੇ ਗੋਲੀ ਚਲਾ ਦਿੱਤੀ ਗਈ, ਜਿਸ ਕਾਰਨ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ ਹੈ। ਪਿੰਡ ਦੇ ਲੋਕਾਂ ਵਿੱਚ ਕਥਿਤ ਦੋਸ਼ੀ ਡੇਰਾ ਮੁਖੀ ਖਿਲਾਫ਼ ਰੋਸ ਹੈ ਅਤੇ ਜ਼ਖ਼ਮੀ ਲਈ ਇਨਸਾਫ ਦੀ ਮੰਗ ਕਰ ਰਹੇ ਹਨ। ਸੇਵਾ ਕਰਨ ਦੀ ਇੱਛਾ ਰੱਖਣ ਵਾਲੇ ਪਿੰਡ ਦੇ ਨੌਜਵਾਨਾਂ ਦੇ ਗਰੁੱਪ ਦਾ ਇੱਕ ਮੈਂਬਰ ਅੱਜ ਉਸ ਸਮੇਂ ਬਣੇ ਡੇਰੇ ਦੇ ਮੁਖੀ ਦੇ ਹੱਥੋਂ ਗੋਲੀਆਂ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਕੇ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਘਟਨਾ ਸੰਗਰੂਰ ਦੇ ਪਿੰਡ ਹਰੀਗੜ੍ਹ ਦੀ ਹੈ, ਜਿੱਥੇ ਭਗਵਾਨ ਪੁਰੀ ਦੇ ਨਾਂਅ 'ਤੇ ਬਹੁਤ ਪੁਰਾਣਾ ਡੇਰਾ ਬਣਿਆ ਹੋਇਆ ਹੈ।
ਹੋਰ ਵੇਖੋ






















