ਦਰਬਾਰ ਸਾਹਿਬ 'ਚ ਬੰਬ ਧਮਾਕੇ ਦੀ ਧਮਕੀ ਮੌਕੇ 'ਤੇ ਪਹੁੰਚੀ ਬੀਐਸਐਫ
ਦਰਬਾਰ ਸਾਹਿਬ 'ਚ ਬੰਬ ਧਮਾਕੇ ਦੀ ਧਮਕੀ ਮੌਕੇ 'ਤੇ ਪਹੁੰਚੀ ਬੀਐਸਐਫ , ਉਨ੍ਰਾਂ ਨਿਰਾਸ਼ਾ ਪਰਗਟ ਕਰਦਿਆਂ ਕਿਹਾ ਕਿ ਹੁਣ ਤੱਕ ਇਸ ਮਾਮਲੇ ਵਿੱਚ ਡੂੰਘਾਈ ਨਾਲ ਜਾਂਚ ਨਹੀਂ ਕੀਤੀ ਗਈ ਅਤੇ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਈਮੇਲ ਕਿੱਥੋਂ ਅਤੇ ਕਿਸ ਵੱਲੋਂ ਭੇਜੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਹੁਣ ਆਈਆਂ ਈਮੇਲ ਵਿੱਚ ਪੰਜਾਬ ਦੇ ਮੁੱਖ ਮੰਤਰੀ ਅਤੇ ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੂੰ ਵੀ ਨਾਲ ਐਡ ਕੀਤਾ ਗਿਆ ਹੈ, ਪਰ ਇਸ ਦੇ ਬਾਵਜੂਦ ਸਰਕਾਰ ਨੇ ਚੁੱਪ ਧਾਰੀ ਹੋਈ ਹੈ।
ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਕੀ ਇਹ ਗੁਰੂ ਘਰ ਬਾਰੇ ਸੰਗਤ ਨੂੰ ਭੈਭੀਤ ਕਰਨ ਅਤੇ ਡਰਾਉਣ ਦੀ ਸਾਜਿਸ਼ ਹੈ ,ਤਾਂ ਜੋ ਗੁਰੂ ਘਰ ਵਿਖੇ ਸੰਗਤ ਦੀ ਆਮਦ ਨੂੰ ਪ੍ਰਭਾਵਿਤ ਕੀਤਾ ਜਾ ਸਕੇ। ਇਸ ਵੇਲੇ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਸੰਗਤ ਗੁਰੂ ਘਰ ਵਿਖੇ ਨਤਮਸਤਕ ਹੋਣ ਪੁੱਜਦੀ ਹੈ।






















