ਪੜਚੋਲ ਕਰੋ
CM ਭਗਵੰਤ ਮਾਨ ਨੇ ਅੰਮ੍ਰਿਤਸਰ ਵਿਖੇ ਮਨਾਇਆ ਦੁਸ਼ਹਿਰਾ
CM ਭਗਵੰਤ ਮਾਨ ਨੇ ਅੰਮ੍ਰਿਤਸਰ ਵਿਖੇ ਮਨਾਇਆ ਦੁਸ਼ਹਿਰਾ
ਜਿੱਥੇ ਪੂਰੇ ਦੇਸ਼ ਵਿੱਚ ਦੁਸ਼ਹਿਰੇ ਦਾ ਤਿਉਹਾਰ ਰਾਵਣ ਦਾ ਪੁਤਲਾ ਦਹਣ ਕਰਕੇ ਬੜੇ ਹੀ ਉਤਸ਼ਾਹ ਨਾਲ ਮਨਾਇਆ ਜਾਂਦਾ ਉਸਦੇ ਚਲਦੇ ਅੰਮ੍ਰਿਤਸਰ ਵਿੱਚ ਵੀ ਅੱਜ ਦੁਸ਼ਹਿਰੇ ਦੇ ਤਿਉਹਾਰ ਮੌਕੇ ਦੁਰਗਿਆਣਾ ਕਮੇਟੀ ਵੱਲੋਂ ਦੁਰਗਿਆਣਾ ਗਰਾਊਂਡ ਦੇ ਵਿੱਚ ਦੁਸ਼ਹਿਰੇ ਦਾ ਤਿਉਹਾਰ ਰਾਵਣ ਦਾ ਪੁਤਲਾ ਦਹਿਣ ਕਰਕੇ ਮਨਾਇਆ ਜਾ ਰਿਹਾ ਸੀ ਜਿਸ ਵਿੱਚ ਕਿ ਖਾਸ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਪਹੁੰਚੇ ਜਿਨਾਂ ਵੱਲੋਂ ਕਿ ਰਾਵਣ ਦੇ ਪੁਤਲੇ ਨੂੰ ਦਹਿਣ ਕਰਨ ਲਈ ਇਲੈਕਟਰੋਨਿਕ ਸਵਿਚ ਦਬਾਇਆ ਗਿਆ ਜਿਸ ਤੋਂ ਬਾਅਦ ਕਿ ਰਾਵਣ ਦਾ ਪੁਤਲਾ ਦਹਿਨ ਹੋਇਆ ਅਤੇ ਗਰਾਊਂਡ ਛੋਟੀ ਹੋਣ ਕਰਕੇ ਜਿਸ ਤਰਾਂ ਹੀ ਰਾਵਣ ਦਾ ਪੁਤਲਾ ਦਹਿਣ ਹੁੰਦਿਆਂ ਸਾਰ ਹੀ ਪੂਰੀ ਗਰਾਊਂਡ ਦੇ ਵਿੱਚ ਭੱਜ ਦੌੜ ਮੱਚ ਗਈ। ਅਤੇ ਇਸ ਭੱਜ ਦੌੜ ਦੇ ਵਿੱਚ ਸੀਐਮ ਸਿਕਿਉਰਟੀ ਲਈ ਲਗਾਈ ਲੋਹੇ ਦੀਆਂ ਰੋਕਾਂ ਵੀ ਟੁੱਟ ਗਈਆ ਜਿਸ ਨਾਲ ਕਿ ਕਾਫੀ ਨੁਕਸਾਨ ਹੋਇਆ ਅਤੇ ਇਸ ਭੱਜ ਦੌੜ ਦੇ ਵਿੱਚ ਜਿੱਥੇ ਕਈ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਉੱਥੇ ਹੀ ਇੱਕ ਪੁਲਿਸ ਕਰਮਚਾਰੀ ਵੀ ਜਖਮੀ ਹੋਇਆ ਹੈ ਇਸ ਦੌਰਾਨ ਦੁਰਗਿਆਣਾ ਕਮੇਟੀ ਦੀ ਪ੍ਰਧਾਨ ਲਕਸ਼ਮੀਕਾਂਤ ਚਾਵਲਾ ਵੱਲੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਆਉਣਾ ਅੱਜ ਤੈਅ ਹੋਇਆ ਸੀ ਲੇਕਿਨ ਪਿਛਲੇ ਤਿੰਨ ਦਿਨ ਤੋਂ ਪੁਲਿਸ ਪ੍ਰਸ਼ਾਸਨ ਵੱਲੋਂ ਇੱਥੇ ਆ ਕੇ ਸੁਰੱਖਿਆ ਦੇ ਪ੍ਰਬੰਧ ਕੀਤੇ ਜਾ ਰਹੇ ਸਨ ਅਤੇ ਸਾਰੇ ਇੰਤਜ਼ਾਮ ਦੇਖੇ ਜਾ ਰਹੇ ਸਨ ਅਤੇ ਅੱਜ ਇੱਕਦਮ ਹੀ ਰਾਵਣ ਦਹਨ ਤੋਂ ਬਾਅਦ ਜਿਸ ਤਰੀਕੇ ਭੱਜ ਦੌੜ ਮਚੀ ਇਸ ਵਿੱਚ ਇੱਕ ਪੁਲਿਸ ਕਰਮਚਾਰੀ ਵੀ ਜਖਮੀ ਹੋਇਆ ਹੈ। ਉਹਨਾਂ ਨੇ ਕਿਹਾ ਕਿ ਸ਼ਹਿਰ ਵਾਸੀਆਂ ਦਾ ਇਕੱਠ ਵੱਡੀ ਗਿਣਤੀ ਵਿੱਚ ਸੀ ਜਿਸ ਕਰਕੇ ਰਾਵਣ ਦਹਨ ਤੋਂ ਬਾਅਦ ਉਹ ਇਕੱਠ ਪੁਲਿਸ ਲਈ ਸੰਭਾਲਣਾ ਔਖਾ ਹੋ ਗਿਆ।
ਇਸ ਦੌਰਾਨ ਦੁਸ਼ਹਿਰਾ ਦੇਖਣ ਆਏ ਇੱਕ ਵਿਅਕਤੀ ਨੇ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਇੱਥੇ ਦੁਸ਼ਹਿਰਾ ਦੇਖਣ ਆਪਣੇ ਪਰਿਵਾਰ ਨਾਲ ਆਉਂਦਾ ਹੈ ਲੇਕਿਨ ਅੱਜ ਇਸ ਦੁਸ਼ਹਿਰਾ ਦਹਿਨ ਦੇ ਪ੍ਰੋਗਰਾਮ ਤੋਂ ਬਾਅਦ ਉਸਦੇ ਬੇਟੇ ਨੂੰ ਸੱਟ ਲੱਗੀ ਹੈ ਅਤੇ ਉਹਨਾਂ ਨੇ ਕਿਹਾ ਕਿ ਇਸ ਵਾਰ ਪ੍ਰਸ਼ਾਸਨ ਵੱਲੋਂ ਕੋਈ ਪੁਖਤਾ ਇੰਤਜ਼ਾਮ ਨਹੀਂ ਸੀ ਕੀਤੇ ਗਏ।
ਹੋਰ ਵੇਖੋ






















