ਅੰਮ੍ਰਿਤਸਰ ਦੇ ਬਾਬਾ ਬਕਾਲਾ ਤੋਂ ਦੋ ਨੌਜਵਾਨਾਂ ਨੂੰ ਪੁਲਿਸ ਨੇ ਵੱਡੀ ਨਸ਼ੇ ਦੀ ਖੇਪ ਸਮੇਤ ਕੀਤਾ ਕਾਬੂ
105 ਕਿਲੋ ਹੈਰੋਇਨ, 6 ਪਿਸਟਲਾਂ ਤੇ ਹੋਰ ਨਸ਼ੀਲੇ ਪਦਾਰਥਾਂ ਦੀ ਖੇਪ ਸਮੇਤ ਕਾਬੂ ਕੀਤੇ ਦੋਨੋ ਤਸਕਰਾਂ ਨਵਜੋਤ ਸਿੰਘ ਅਤੇ ਲਵਪ੍ਰੀਤ ਕੁਮਾਰ ਨੂੰ ਅੰਮ੍ਰਿਤਸਰ ਦੀ ਅਦਾਲਤ ਚ ਕੀਤਾ ਗਿਆ ਪੈਸ
ਮਾਨਯੋਗ ਅਦਾਲਤ ਨੇ ਦਿੱਤਾ 3 ਦਿਨਾਂ ਦਾ ਪੁਲਿਸ ਰਿਮਾਂਡ
ਪੁੱਛਗਿੱਛ ਦੌਰਾਨ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ
ਅੰਮ੍ਰਿਤਸਰ ਦੇ ਬਾਬਾ ਬਕਾਲਾ ਤੋਂ ਦੋ ਨੌਜਵਾਨਾਂ ਨੂੰ ਪੁਲਿਸ ਨੇ ਵੱਡੀ ਨਸ਼ੇ ਦੀ ਖੇਪ ਸਮੇਤ ਕੀਤਾ ਕਾਬੂ
ਇਸ ਮੌਕੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇੱਕ ਕੁਇੰਟਲ ਪੰਜ ਕਿਲੋ ਹੀਰੋਇਨ ਅਤੇ 6 ਪਿਸਤੋਲ ਇਹਨਾਂ ਕੋਲੋਂ ਬਰਾਮਦ ਕੀਤੇ ਗਏ ਹਨ
ਪੁਲਿਸ ਅਧਿਕਾਰੀ ਇੰਦਰਦੀ0 ਸਿੰਘ ਨੇ ਦੱਸਿਆ ਕਿ ਤਿੰਨ ਦਿਨ ਦਾ ਰਿਮਾਂਡ ਹਾਸਿਲ ਕੀਤਾ ਗਿਆ ਹੈ ਰਿਮਾਂਡ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਉੱਥੇ ਉਹਨਾਂ ਕਿਹਾ ਕਿ ਇੱਕ ਨੌਜਵਾਨ ਫੋਟੋਗ੍ਰਾਫੀ ਦਾ ਕੰਮ ਕਰਦਾ ਸੀ ਤੇ ਇੱਕ ਨੌਜਵਾਨ ਆਈਲੈਟਸ ਕਰ ਰਿਹਾ ਸੀ।
ਵਿਦੇਸ਼ ਵਿੱਚ ਬੈਠੇ ਨਵ ਭੁੱਲਰ ਦੇ ਨਾਲ ਇਹਨਾਂ ਦੇ ਸੰਬੰਧ ਸਨ ਕੁਝ ਮਹੀਨੇ ਪਹਿਲਾਂ ਹੀ ਇਹਨਾਂ ਵੱਲੋਂ ਇਹ ਕੰਮ ਸ਼ੁਰੂ ਕੀਤਾ ਗਿਆ ਸੀ।

ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
