ਚੰਡੀਗੜ ਮੇਅਰ ਚੋਣ 'ਚ ਬਾਜ਼ੀ ਪਲਟੀ, ਬੀਜੇਪੀ ਦੀ ਸ਼ਾਨਦਾਰ ਜਿੱਤ
ਚੰਡੀਗੜ ਮੇਅਰ ਚੋਣ 'ਚ ਬਾਜ਼ੀ ਪਲਟੀ, ਬੀਜੇਪੀ ਦੀ ਸ਼ਾਨਦਾਰ ਜਿੱਤ
Chandigarh Mayor Election: ਇਸ ਵਾਰ ਚੰਡੀਗੜ੍ਹ ਮੇਅਰ ਚੋਣਾਂ ਵਿੱਚ ਕਾਂਗਰਸ (Congress) ਤੇ ਆਮ ਆਦਮੀ ਪਾਰਟੀ (AAP) ਵੀ ਮਿਲ ਕੇ ਭਾਰਤੀ ਜਨਤਾ ਪਾਰਟੀ (BJP) ਨੂੰ ਨਹੀਂ ਰੋਕ ਸਕੇ। ਭਾਜਪਾ ਉਮੀਦਵਾਰ ਹਰਪ੍ਰੀਤ ਕੌਰ (Harpreet Kaur Babla) ਨੂੰ ਕੁੱਲ 19 ਵੋਟਾਂ ਮਿਲੀਆਂ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੀ ਮੇਅਰ ਉਮੀਦਵਾਰ ਪ੍ਰੇਮਲਤਾ ਦੇ ਹੱਕ ਵਿੱਚ 17 ਵੋਟਾਂ ਪਈਆਂ। ਅੰਕੜਿਆਂ ਦੀ ਖੇਡ ਆਮ ਆਦਮੀ ਪਾਰਟੀ ਤੇ ਕਾਂਗਰਸ ਗੱਠਜੋੜ ਦੇ ਹੱਕ ਵਿੱਚ ਸੀ ਪਰ ਭਾਜਪਾ ਨੇ ਇਹ ਖੇਡ ਜਿੱਤ ਲਈ।
ਦੱਸ ਦਈਏ ਕਿ ਤਿੰਨ ਕੌਂਸਲਰਾਂ ਨੇ ਭਾਜਪਾ ਦੇ ਹੱਕ ਵਿੱਚ ਕਰਾਸ ਵੋਟ ਪਾਈ। ਆਮ ਆਦਮੀ ਪਾਰਟੀ ਤੇ ਕਾਂਗਰਸ ਗੱਠਜੋੜ ਨੇ ਕਰਾਸ ਵੋਟਿੰਗ ਨੂੰ ਰੋਕਣ ਤੇ ਇੱਕ-ਇੱਕ ਵੋਟ ਬਚਾਉਣ ਲਈ ਆਪਣੇ ਸਾਰੇ ਕੌਂਸਲਰਾਂ ਨੂੰ ਇੱਕ ਰਿਜ਼ੋਰਟ ਵਿੱਚ ਰੱਖਿਆ ਸੀ। ਆਮ ਆਦਮੀ ਪਾਰਟੀ ਦੇ ਕੌਂਸਲਰ ਪੰਜਾਬ ਪੁਲਿਸ ਦੀ ਨਿਗਰਾਨੀ ਹੇਠ ਸਨ ਜਦੋਂ ਕਿ ਕਾਂਗਰਸੀ ਕੌਂਸਲਰਾਂ ਦੀ ਨਿਗਰਾਨੀ ਪਾਰਟੀ ਆਗੂਆਂ ਵੱਲੋਂ ਖੁਦ ਕੀਤੀ ਜਾ ਰਹੀ ਸੀ, ਪਰ ਇਹ ਚਾਲ ਵੀ ਕੰਮ ਨਹੀਂ ਆਈ।






















