ਸੁਖਬੀਰ ਬਾਦਲ ਨਾਲ ਬਲਬੀਰ ਰਾਜੇਵਾਲ ਦੀ ਮੁਲਾਕਾਤ
ਦਿਲ ਨੂੰ ਝੰਜੋੜਨ ਵਾਲਾ ਮਾਮਲਾ ਸ੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆਇਆ ਹੈ ਜਿੱਥੇ ਪੰਜ ਮਹੀਨਿਆਂ ਦੀ ਗਰਭਵਤੀ ਮਹਿਲਾਂ ਦੇ ਨਾਲ ਇੱਕ ਵਿਅਕਤੀ ਦੇ ਵੱਲੋਂ ਬਲਾਤਕਾਰ ਕੀਤਾ ਗਿਆ ਤੇ ਇੱਟਾਂ ਦੇ ਨਾਲ ਉਸ ਦੇ ਮੂੰਹ ਤੇ ਸਿਰ ਤੇ ਕਈ ਵਾਰ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਬੰਦ ਪਏ ਸੈਲਰ ਦੇ ਕਮਰੇ ਵਿੱਚ ਜਖਮੀ ਲੜਕੀ ਨੂੰ ਮੌਕੇ ਤੋਂ ਛੱਡ ਕੇ ਵਿਅਕਤੀ ਫਰਾਰ ਹੋ ਗਿਆ ਇਸ ਮਾਮਲੇ ਦੇ ਵਿੱਚ ਮੁਕਤਸਰ ਥਾਣਾ ਸਦਰ ਦੀ ਪੁਲਿਸ ਦੇ ਵੱਲੋਂ ਮੁਕਦਮਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੂੰ ਦਰਜ ਕਰਾਏ ਬਿਆਨਾਂ ਦੇ ਵਿੱਚ ਲੜਕੀ ਨੇ ਦੱਸਿਆ ਕਿ ਉਹ ਆਪਣੀ ਭੈਣ ਦੇ ਘਰ ਜਾਣ ਦੇ ਲਈ ਰੋਡ ਉੱਪਰ ਖੜੀ ਸੀ ਤੇ ਉਸ ਕੋਲ ਇੱਕ ਵਿਅਕਤੀ ਕ੍ਰਿਸ਼ਨ ਕੁਮਾਰ ਆਪਣੇ ਮੋਟਰਸਾਈਕਲ ਤੇ ਆਇਆ ਜਿਸ ਨੂੰ ਉਹ ਪਹਿਲਾਂ ਤੋਂ ਥੋੜਾ ਬਹੁਤਾ ਜਾਣਦੀ ਸੀ ਤੇ ਕ੍ਰਿਸ਼ਨ ਕੁਮਾਰ ਨੇ ਉਸ ਨੂੰ ਜਾਣ ਬਾਰੇ ਪੁੱਛਿਆ ਤਾਂ ਲੜਕੀ ਉਸਦੇ ਨਾਲ ਚਲੀ ਗਈ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਉਹ ਉਸ ਨੂੰ ਉਸਦੀ ਭੈਣ ਦੇ ਘਰੇ ਛੱਡ ਦੇਵੇਗਾ ਲੇਕਿਨ ਕ੍ਰਿਸ਼ਨ ਕੁਮਾਰ ਉਸ ਨੂੰ ਬਲਮਗੜ੍ਹ ਰੋਡ ਤੇ ਬਹਾਨੇ ਦੇ ਨਾਲ ਬੰਦ ਪਏ ਸੈਲਰ ਦੇ ਵਿੱਚ ਲੈ ਗਿਆ ਤੇ ਇੱਕ ਖਾਲੀ ਖੰਡਨ ਨੁਮਾ ਕਮਰੇ ਦੇ ਵਿੱਚ ਲਿਜਾ ਕੇ ਉਸ ਦੇ ਨਾਲ ਜਬਰਦਸਤੀ ਕਰਨ ਲੱਗਿਆ ਜਦ ਲੜਕੀ ਨੇ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਹੱਥ ਪੈਰ ਬੰਨ ਦਿੱਤੇ ਤੇ ਉਸ ਦਿਨ ਨਾਲ ਜਬਰਦਸਤੀ ਕੀਤੀ ਜਿਸ ਤੋਂ ਬਾਅਦ ਲੜਕੀ ਦੇ ਵੱਲੋਂ ਦੱਸਿਆ ਗਿਆ ਕਿ ਉਸਨੇ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਕ੍ਰਿਸ਼ਨ ਕੁਮਾਰ ਨੇ ਕੋਲੇ ਪਈ ਇੱਟ ਦੇ ਨਾਲ ਉਸ ਦੇ ਮੂੰਹ ਤੇ ਸਿਰ ਉੱਪਰ ਕਈ ਵਾਰ ਕੀਤੇ ਤੇ ਉਸ ਨੂੰ ਗੰਭੀਰ ਜਖਮੀ ਕਰਕੇ ਮੌਕੇ ਤੋਂ ਫਰਾਰ ਹੋ ਗਿਆ। ਜਿਸ ਤੋਂ ਬਾਅਦ ਉਹ ਹੋਸ਼ ਆਉਣ ਤੋਂ ਬਾਅਦ ਸੜਕ ਦੇ ਕਿਨਾਰੇ ਆਈ ਜਿੱਥੇ ਲੇਬਰ ਕਰ ਰਹੇ ਵਿਅਕਤੀਆਂ ਨੇ ਉਸਨੂੰ ਦੇਖਿਆ ਤਾਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਜਿਸ ਤੋਂ ਬਾਅਦ ਲੜਕੀ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਤਾਂ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਫਰੀਦਕੋਟ ਰੈਫਰ ਕਰਨ ਤੋਂ ਬਾਅਦ ਲੜਕੀ ਨੂੰ ਬਠਿੰਡਾ ਏਮਜ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਜਿੱਥੇ ਲੜਕੀ ਦਾ ਇਲਾਜ ਚੱਲ ਰਿਹਾ ਹੈ। ਦੱਸ ਦਈਏ ਕਿ ਮਹਿਲਾਂ ਪੰਜ ਮਹੀਨਿਆਂ ਦੀ ਗਰਭਵਤੀ ਸੀ ਤੇ ਮੌਕੇ ਤੇ ਜਖਮੀ ਹੋਈ ਮਹਿਲਾਂ ਦੀਆਂ ਵੀਡੀਓ ਵੀ ਸਾਹਮਣੇ ਆਈਆਂ ਹਨ ਜਿਸ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਕਥਿਤ ਦੋਸ਼ੀ ਦੇ ਵੱਲੋਂ ਮਹਿਲਾਂ ਨੂੰ ਬੇਰਹਿਮੀ ਦੇ ਨਾਲ ਇੱਟਾਂ ਨਾਲ ਵਾਰ ਕਰਕੇ ਗੰਭੀਰ ਜ਼ਖਮੀ ਕੀਤਾ ਗਿਆ ਤੇ ਮਹਿਲਾਂ ਲਹੂ ਲੁਹਾਣ ਹੋ ਗਈ।






















