ਪੜਚੋਲ ਕਰੋ
ਬੋਲਡ ਫੋਟੋਸ਼ੂਟ ਕਾਰਨ ਮੁਸੀਬਤ 'ਚ Ranveer Singh, ਦਰਜ ਹੋਈ ਸ਼ਿਕਾਇਤ
ਬਾਲੀਵੁੱਡ ਐਕਟਰ ਰਣਵੀਰ ਸਿੰਘ (Ranveer Singh) ਆਪਣੇ ਬੋਲਡ ਫੋਟੋਸ਼ੂਟ ਨੂੰ ਲੈ ਕੇ ਲਗਾਤਾਰ ਸੁਰਖੀਆਂ 'ਚ ਹਨ। ਜਦੋਂ ਤੋਂ ਅਦਾਕਾਰ ਨੇ ਇਹ ਫੋਟੋਸ਼ੂਟ (Nude PhotoShoot) ਕਰਵਾਇਆ ਹੈ, ਜਿਸ 'ਤੇ ਲੋਕਾਂ ਅਤੇ ਫਿਲਮੀ ਸਿਤਾਰਿਆਂ ਦੀਆਂ ਵੱਖ-ਵੱਖ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ। ਇਸ ਦੌਰਾਨ ਹੁਣ ਖਬਰਾਂ ਆ ਰਹੀਆਂ ਹਨ ਕਿ ਅਭਿਨੇਤਾ ਰਣਵੀਰ ਸਿੰਘ ਖਿਲਾਫ ਨਿਊਡ ਫੋਟੋਸ਼ੂਟ ਲਈ ਸ਼ਿਕਾਇਤ ਕੀਤੀ ਗਈ ਹੈ। ਅਭਿਨੇਤਾ ਦੀਆਂ ਨਿਊਡ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਤੋਂ ਹੀ ਉਨ੍ਹਾਂ ਨੂੰ ਟਰੋਲ ਵੀ ਕੀਤਾ ਜਾ ਰਿਹਾ ਹੈ। ਇੰਨਾ ਹੀ ਨਹੀਂ ਉਸ 'ਤੇ ਕਈ ਤਰ੍ਹਾਂ ਦੇ ਮੀਮਜ਼ ਵੀ ਵਾਇਰਲ ਹੋਣ ਲੱਗੇ। ਪਰ ਹੁਣ ਇਸ ਮਾਮਲੇ ਵਿੱਚ ਸੋਮਵਾਰ ਨੂੰ ਮੁੰਬਈ ਪੁਲਿਸ ਕੋਲ ਇੱਕ ਅਰਜ਼ੀ ਦਾਇਰ ਕੀਤੀ ਗਈ ਹੈ, ਜਿਸ ਵਿੱਚ ਐਫਆਈਆਰ (FIR) ਦਰਜ ਕਰਨ ਦੀ ਮੰਗ ਕੀਤੀ ਗਈ ਹੈ।
ਹੋਰ ਵੇਖੋ






















