(Source: ECI/ABP News)
Salman Khan At Mumbai Airport: ਬੁਲੇਟ ਪਰੂਫ਼ ਗੱਡੀ `ਚ ਮੁੰਬਈ ਏਅਰਪੋਰਟ ਪਹੁੰਚੇ ਸਲਮਾਨ ਖਾਨ, ਦੇਖੋ ਵੀਡੀਓ
Salman Khan At Mumbai Airport: ਬੁਲੇਟ ਪਰੂਫ਼ ਗੱਡੀ `ਚ ਮੁੰਬਈ ਏਅਰਪੋਰਟ ਪਹੁੰਚੇ ਸਲਮਾਨ ਖਾਨ, ਦੇਖੋ ਵੀਡੀਓ
Salman Khan Clicked At Mumbai Airport: ਸਲਮਾਨ ਖਾਨ ਇਨ੍ਹੀਂ ਦਿਨੀਂ ਆਪਣੀ ਸੁਰੱਖਿਆ ਨੂੰ ਲੈ ਕੇ ਸੁਰਖੀਆਂ 'ਚ ਹਨ। ਮੁੰਬਈ ਪੁਲਿਸ ਨੇ ਅਦਾਕਾਰ ਨੂੰ ਅਸਲਾ ਲਾਇਸੈਂਸ ਦਿੱਤਾ ਹੈ। ਇਹ ਸਾਰੀ ਸੁਰੱਖਿਆ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਦਿੱਤੀ ਜਾ ਰਹੀ ਹੈ। ਇਸ ਦੌਰਾਨ ਸੋਮਵਾਰ ਦੇਰ ਰਾਤ ਸਲਮਾਨ ਖਾਨ ਨੂੰ ਮੁੰਬਈ ਏਅਰਪੋਰਟ 'ਤੇ ਉਨ੍ਹਾਂ ਦੇ ਸੁਰੱਖਿਆ ਕਰਮਚਾਰੀਆਂ ਅਤੇ ਭਰੋਸੇਮੰਦ ਬਾਡੀਗਾਰਡ ਸ਼ੇਰਾ ਨਾਲ ਦੇਖਿਆ ਗਿਆ। ਅਭਿਨੇਤਾ ਨੇ ਅਚਾਨਕ ਏਅਰਪੋਰਟ 'ਤੇ ਪਹੁੰਚ ਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ।
ਸਲਮਾਨ ਖਾਨ ਅਤੇ ਸਲੀਮ ਖਾਨ ਨੂੰ ਹਾਲ ਹੀ ਵਿੱਚ ਇੱਕ ਪੱਤਰ ਰਾਹੀਂ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ, ਜਿਸ ਤੋਂ ਬਾਅਦ ਮੁੰਬਈ ਪੁਲਿਸ ਨੇ ਅਦਾਕਾਰ ਦੀ ਸੁਰੱਖਿਆ ਵਧਾ ਦਿੱਤੀ ਹੈ। ਸਲਮਾਨ ਨੇ ਆਪਣੀ ਕਾਰ ਨੂੰ ਵੀ ਅਪਗ੍ਰੇਡ ਕਰ ਲਿਆ ਹੈ, ਉਹ ਹੁਣ ਬੁਲੇਟ ਪਰੂਫ ਚਿੱਟੇ ਰੰਗ ਦੀ ਕਾਰ 'ਚ ਮੁੰਬਈ ਦੀਆਂ ਸੜਕਾਂ 'ਤੇ ਘੁੰਮ ਰਹੇ ਹਨ। ਗੁਲਾਬੀ ਰੰਗ ਦੀ ਕਮੀਜ਼ ਅਤੇ ਜੀਨਸ ਪਹਿਨ ਕੇ ਅਭਿਨੇਤਾ ਏਅਰਪੋਰਟ ਪਹੁੰਚੇ ਜਿੱਥੇ ਪ੍ਰਸ਼ੰਸਕਾਂ ਨੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ। ਹਾਲਾਂਕਿ ਸਲਮਾਨ ਖਾਨ ਮੀਡੀਆ ਨੂੰ ਫੋਟੋ ਕਲਿੱਕ ਕਰਵਾਉਣ ਲਈ ਨਹੀਂ ਰੁਕੇ। ਅਭਿਨੇਤਾ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਦੇਖ ਕੇ ਰੁਕ ਗਏ ਅਤੇ ਚੀਕਦੇ ਹੋਏ ਲਵ ਯੂ ਭਾਈਜਾਨ ਕਹਿਣ ਲੱਗੇ।
![Kuljinder Singh Sidhu Interview On Gurmukh | Kable Onle | Gurmukh releasing one OTT](https://feeds.abplive.com/onecms/images/uploaded-images/2025/01/21/b324910d5795f15d4596107c555f135717374710228011149_original.jpg?impolicy=abp_cdn&imwidth=470)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)