Prabh Gill: ਪ੍ਰਭ ਗਿੱਲ ਨੇ ਹੰਸ ਰਾਜ ਹੰਸ ਦੇ ਸੁਪਰਹਿੱਟ ਗਾਣੇ 'ਆਪਾਂ ਦੋਵੇਂ' ਨੂੰ ਕੀਤਾ ਰੀਕ੍ਰਿਏਟ, ਫੈਨਜ਼ ਨੇ ਕਿਹਾ- ਪਾਲੀਵੁੱਡ ਦਾ ਕੁਮਾਰ ਸਾਨੂ
Prabh Gill: ਪ੍ਰਭ ਗਿੱਲ ਨੇ ਹੰਸ ਰਾਜ ਹੰਸ ਦੇ ਸੁਪਰਹਿੱਟ ਗਾਣੇ 'ਆਪਾਂ ਦੋਵੇਂ' ਨੂੰ ਕੀਤਾ ਰੀਕ੍ਰਿਏਟ, ਫੈਨਜ਼ ਨੇ ਕਿਹਾ- ਪਾਲੀਵੁੱਡ ਦਾ ਕੁਮਾਰ ਸਾਨੂ
#Prabhgill #Punjabisinger #Abpsanjha
ਪ੍ਰਭ ਗਿੱਲ ਨੇ ਸੁਪਰਹਿੱਟ ਗਾਣੇ 'ਆਪਾਂ ਦੋਵੇਂ' ਨੂੰ ਕੀਤਾ ਰੀਕ੍ਰਿਏਟ
https://punjabi.abplive.com/entertainment/punjabi-singer-prabh-gill-recreates-hans-raj-hans-classical-hit-song-appa-dowe-russ-bethe-fans-say-pollywood-da-kumar-sanu-696572
ਪੰਜਾਬੀ ਸਿੰਗਰ ਪ੍ਰਭ ਗਿੱਲ ਜਿਨ੍ਹਾਂ ਨੇ ਆਪਣੀ ਮਿੱਠੀ ਆਵਾਜ਼ ਨਾਲ ਪੂਰੀ ਦੁਨੀਆ 'ਚ ਨਾਮ ਕਮਾਇਆ ਹੈ। ਉਨ੍ਹਾਂ ਦੇ ਫੈਨਜ਼ ਉਨ੍ਹਾਂ ਦੇ ਗਾਣਿਆਂ ਦੀ ਉਡੀਕ ਕਰਦੇ ਰਹਿੰਦੇ ਹਨ। ਫਿਲਹਾਲ ਪ੍ਰਭ ਗਿੱਲ ਨੇ ਕੋਈ ਨਵਾਂ ਗਾਣਾ ਤਾਂ ਨਹੀਂ ਕੱਢਿਆ ਹੈ, ਪਰ ਉਨ੍ਹਾਂ ਨੇ ਇੱਕ ਪੁਰਾਣਾ ਸੁਪਰਹਿੱਟ ਪੰਜਾਬੀ ਗਾਣਾ ਰੀਕ੍ਰਿਏਟ ਕੀਤਾ ਹੈ। ਜਿਸ ਨੂੰ ਸੁਣ ਕੇ ਲੋਕ ਸਿੰਗਰ ਦੀ ਆਵਾਜ਼ ਦੇ ਕਾਇਲ ਹੋ ਰਹੇ ਹਨ।
ਪ੍ਰਭ ਗਿੱਲ ਨੇ ਪੰਜਾਬ ਦੇ ਲੈਜੇਂਡ ਗਾਇਕ ਹੰਸ ਰਾਜ ਹੰਸ ਦਾ ਕਲਾਸਿਕਲ ਹਿੱਟ ਗਾਣਾ 'ਆਪਾਂ ਦੋਵੇਂ ਰੁੱਸ ਬੈਠੇ' ਗਾਇਆ, ਜਿਸ ਨੂੰ ਸੁਣ ਕੇ ਫੈਨਜ਼ ਕਾਫੀ ਖੁਸ਼ ਹੋ ਰਹੇ ਹਨ। ਪ੍ਰਭ ਗਿੱਲ ਨੇ ਇਸ ਗੀਤ ਦਾ ਥੋੜ੍ਹਾ ਜਿਹਾ ਅੰਸ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ। ਉਨ੍ਹਾਂ ਨੇ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ, 'ਮੇਰਾ ਮਨਪਸੰਦ ਗੀਤ। ਹੰਸ ਰਾਜ ਹੰਸ ਜੀ ਗਾਇਆ ਗੀਤ। ਜੇ ਪਸੰਦ ਆਏ ਤਾਂ ਕਮੈਂਟ ਕਰਨਾ।'
ਇੰਨਾ ਹੀ ਨਹੀਂ ਪ੍ਰਸ਼ੰਸਕਾਂ ਦੇ ਕਮੈਂਟ ਆ ਵੀ ਰਹੇ ਹਨ | ਇਸ ਗਾਣੇ ਨੂੰ ਸੁਣ ਕੇ ਫੈਨਜ਼ ਪ੍ਰਭ ਗਿੱਲ ਨੂੰ ਇਸ ਗੀਤ ਨੂੰ ਪੂਰਾ ਗਾਉਣ ਦੀ ਡਿਮਾਂਡ ਕਰ ਰਹੇ ਹਨ। ਇਸ ਦੇ ਨਾਲ ਨਾਲ ਕੁੱਝ ਲੋਕਾਂ ਨੇ ਤਾਂ ਪ੍ਰਭ ਗਿੱਲ ਦੀ ਤੁਲਨਾ ਬਾਲੀਵੁੱਡ ਗਾਇਕ ਕੁਮਾਰ ਸਾਨੂ ਨਾਲ ਕੀਤੀ। ਇੱਕ ਯੂਜ਼ਰ ਨੇ ਲਿਖਿਆ, 'ਜਾਦੂਈ ਆਵਾਜ਼'। ਇੱਕ ਹੋਰ ਯੂਜ਼ਰ ਨੇ ਲਿਖਿਆ, 'ਪਾਲੀਵੁੱਡ 'ਚ ਪ੍ਰਭ ਗਿੱਲ ਤੇ ਬਾਲੀਵੁੱਡ 'ਚ ਕੁਮਾਰ ਸਾਨੂ'। ਇੱਕ ਹੋਰ ਸ਼ਖਸ ਨੇ ਕਮੈਂਟ ਕੀਤਾ 'ਕਮਾਲ ਦੀ ਅਵਾਜ਼'।
ਦੱਸ ਦਈਏ ਕਿ ਇਸ ਤੋਂ ਪਹਿਲਾਂ ਪ੍ਰਭ ਪਾਣੀ ਦੀਆਂ ਛੱਲਾਂ ਗੀਤ ਨੂੰ ਵੀ ਰਿਕਰੀਏਟ ਕਰ ਚੁੱਕੇ ਹਨ |